Haryana : ਰੇਵਾੜੀ ‘ਚ ਵੱਡੀ ਵਾਰਦਾਤ; ਫੌਜੀ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ

ਹਰਿਆਣਾ, 9 ਜੂਨ (ਵਿਸ਼ਵ ਵਾਰਤਾ): ਰੇਵਾੜੀ (Haryana) ‘ਚ ਬਦਮਾਸ਼ਾਂ ਨੇ ਇੱਕ ਫੌਜੀ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਆਸ਼ਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਬੀਰੇਂਦਰ ਰੇਵਾੜੀ ਦੇ ਭਾਕਲੀ ਪਿੰਡ ਦਾ ਰਹਿਣ ਵਾਲਾ ਸੀ।
ਬੀਰੇਂਦਰ ਆਪਣੇ ਪੁੱਤਰ ਨੂੰ ਬੱਸ ਸਟੈਂਡ ਛੱਡਣ ਗਿਆ ਸੀ। ਜਦੋਂ ਉਹ ਉੱਥੋਂ ਵਾਪਸ ਆ ਰਿਹਾ ਸੀ, ਤਾਂ ਮੁਲਜ਼ਮਾਂ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਦਿੱਤਾ। ਇਸ ਦੌਰਾਨ ਮੁਲਜ਼ਮ ਪਿੱਛਾ ਕਰਦੇ ਹੋਏ ਘਰ ਪਹੁੰਚ ਗਏ ਅਤੇ ਬੀਰੇਂਦਰ ਨੂੰ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਜ਼ਖਮੀ ਨੂੰ ਰੇਵਾੜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















