Bollywood Movie ‘ਤੂ ਮੇਰੀ ਮੈਂ ਤੇਰਾ, ਮੈਂ ਤੇਰਾ ਤੂ ਮੇਰੀ’ ਦਾ First ਲੁੱਕ ਰਿਲੀਜ਼,
ਇਸ ਦਿਨ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ ਫਿਲਮ

ਮੁੰਬਈ, 2 ਜੂਨ (ਵਿਸ਼ਵ ਵਾਰਤਾ): ਫਿਲਮ ‘ਭੂਲ ਭੁਲਾਇਆ 3’ ਤੋਂ ਬਾਅਦ ਹੁਣ ਕਾਰਤਿਕ ਆਰੀਅਨ ਆਪਣੀ ਨਵੀਂ ਫਿਲਮ ‘ਤੂ ਮੇਰੀ ਮੈਂ ਤੇਰਾ, ਮੈਂ ਤੇਰਾ ਤੂ ਮੇਰੀ’ ਲੈ ਕੇ ਆ ਰਹੇ ਹਨ। ਇਹ ਇੱਕ ਰੋਮਾਂਟਿਕ ਕਾਮੇਡੀ ਹੋਵੇਗੀ। ਫਿਲਮ ਦਾ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ, ਹੁਣ ਫਿਲਮ ਦੇ ਨਿਰਮਾਤਾ ਕਰਨ ਜੌਹਰ ਨੇ ਇਸਦੀ ਰਿਲੀਜ਼ ਡੇਟ ਵੀ ਫਾਈਨਲ ਕਰ ਦਿੱਤੀ ਹੈ। ਇਹ ਫਿਲਮ 13 ਫਰਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਕਰਨ ਜੌਹਰ ਨੇ ਫਿਲਮ ‘ਤੂ ਮੇਰੀ ਮੈਂ ਤੇਰਾ, ਮੈਂ ਤੇਰਾ ਤੂੰ ਮੇਰੀ’ ਦਾ ਪਹਿਲਾ ਲੁੱਕ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਫੋਟੋ ਸਾਂਝੀ ਕਰਦੇ ਹੋਏ ਕਰਨ ਨੇ ਲਿਖਿਆ, ‘ਪਿਆਰ ਵਿੱਚ ਡੁੱਬਿਆ ਹੋਇਆ… ਸਾਡੇ ਰੇਅ ਨੂੰ ਮਿਲੋ ਅਤੇ ਉਸਨੂੰ ਉਸਦੀ ਰੂਮੀ (ਅਨੰਨਿਆ ਪਾਂਡੇ) ਨਾਲ ਮਿਲਾਓ।’
ਇਸ ਫਿਲਮ ਵਿੱਚ ਕਾਰਤਿਕ ਨਾਲ ਅਨੰਨਿਆ ਪਾਂਡੇ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਕਾਰਤਿਕ ਆਰੀਅਨ ਅਤੇ ਅਨੰਨਿਆ ਪਾਂਡੇ ਦੂਜੀ ਵਾਰ ਪਰਦੇ ‘ਤੇ ਰੋਮਾਂਸ ਕਰਦੇ ਨਜ਼ਰ ਆਉਣਗੇ। ਕਾਰਤਿਕ ਅਤੇ ਅਨੰਨਿਆ ਦੀ ਨਵੀਂ ਫਿਲਮ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ।























