Weather Update : ਸੂਬੇ ‘ਚ ਮੀਂਹ ਅਤੇ ਹਨ੍ਹੇਰੀ ਨੂੰ ਲੈਕੇ ਅਲਰਟ ਜਾਰੀ
ਚੰਡੀਗੜ੍ਹ, 2ਜੂਨ(ਵਿਸ਼ਵ ਵਾਰਤਾ) Weather Update : ਪੰਜਾਬ ਵਿੱਚ ਅੱਜ ਮੀਂਹ, ਤੇਜ਼ ਹਵਾਵਾਂ ਅਤੇ ਤੂਫ਼ਾਨ ਨੂੰ ਲੈਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ ਨੌਂਤਪਾ ਦਾ ਆਖਰੀ ਦਿਨ ਹੈ। ਸਾਲ ਦੇ ਸਭ ਤੋਂ ਗਰਮ ਦਿਨਾਂ ਵਿੱਚ ਗਿਣੇ ਜਾਂਦੇ ਇਹ ਦਿਨ 25 ਮਈ ਤੋਂ ਸ਼ੁਰੂ ਹੁੰਦੇ ਹਨ। ਪਰ ਇਸ ਵਾਰ ਪੰਜਾਬ ਵਿੱਚ ਨੌਂਤਪਾ ਦੇ ਚਲਦਿਆਂ ਗਰਮੀ ਦੀ ਲਹਿਰ ਦਾ ਕੋਈ ਖਾਸ ਅਸਰ ਨਹੀਂ ਪਿਆ।

ਅੱਜ ਜੇਕਰ ਮੋਹਾਲੀ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਬੱਦਲਵਾਈ ਦੀ ਉਮੀਦ ਹੈ। ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਤਾਪਮਾਨ 23 ਤੋਂ 38 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਇਸ ਤੋਂ ਇਲਾਵਾ ਅੱਜ ਸੂਬੇ ਦੇ16 ਜ਼ਿਲ੍ਹਿਆਂ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਤੂਫ਼ਾਨ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਦੇ ਅਨੁਸਾਰ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਫਿਰੋਜ਼ਪੁਰ ਵਿੱਚ ਹਨ੍ਹੇਰੀ-ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















