• Latest
  • Trending
ORIENTATION PROGRAM : ਸਕੂਲਜ਼ ਆਫ਼ ਐਮੀਨੈਂਸ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ 3-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ 

ORIENTATION PROGRAM : ਸਕੂਲਜ਼ ਆਫ਼ ਐਮੀਨੈਂਸ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ 3-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ 

1 year ago
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

18 minutes ago
ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

25 minutes ago
ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

30 minutes ago
ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

30 minutes ago
 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

2 hours ago
ਹੈਰੋਇਨ ਅਤੇ 19.5 ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

ਹੈਰੋਇਨ ਅਤੇ 19.5 ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

2 hours ago
NIA ਨੇ ਮਹਾਰਾਸ਼ਟਰ ISIS ਅੱਤਵਾਦੀ ਮਾਡਿਊਲ ਮਾਮਲੇ ਵਿੱਚ ਇੱਕ ਡਾਕਟਰ ਨੂੰ ਦੋਸ਼ੀ ਠਹਿਰਾਇਆ

NIA ਨੇ ਮਹਾਰਾਸ਼ਟਰ ISIS ਅੱਤਵਾਦੀ ਮਾਡਿਊਲ ਮਾਮਲੇ ਵਿੱਚ ਇੱਕ ਡਾਕਟਰ ਨੂੰ ਦੋਸ਼ੀ ਠਹਿਰਾਇਆ

2 hours ago
ਦੀਵਾਲੀ ‘ਤੇ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

ਦੀਵਾਲੀ ‘ਤੇ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

2 hours ago
ਘਰ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਘਰ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

3 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਪੰਜ ਤੱਤਾਂ ‘ਚ ਵਲੀਨ ਹੋਏ ਪਰਵਿੰਦਰ ਝੋਟਾ

Punjab: ਪੰਜ ਤੱਤਾਂ ‘ਚ ਵਲੀਨ ਹੋਏ ਪਰਵਿੰਦਰ ਝੋਟਾ

3 hours ago
Cricket: ਅੰਡਰ-19 ਏਸ਼ੀਆ ਕੱਪ: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

Cricket: ਅੰਡਰ-19 ਏਸ਼ੀਆ ਕੱਪ: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

4 hours ago
Hindi News
English News
Sunday, November 8, 2026
No Result
View All Result
23 °c
Chandigarh
22 ° Mon
23 ° Tue
23 ° Wed
23 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ORIENTATION PROGRAM : ਸਕੂਲਜ਼ ਆਫ਼ ਐਮੀਨੈਂਸ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ 3-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ 

ਵਿਦਿਆਰਥੀਆਂ ਨੂੰ ਸੁਪਨੇ ਸਾਕਾਰ ਕਰਨ ਦੇ ਸਮਰੱਥ ਬਣਾ ਰਹੀ ਹੈ ਪੰਜਾਬ ਸਰਕਾਰ : ਹਰਜੋਤ ਬੈਂਸ

May 29, 2025
in ਖਬਰਾਂ
ORIENTATION PROGRAM : ਸਕੂਲਜ਼ ਆਫ਼ ਐਮੀਨੈਂਸ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ 3-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ 

ORIENTATION PROGRAM : ਸਕੂਲਜ਼ ਆਫ਼ ਐਮੀਨੈਂਸ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ 3-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ 

Health & Medicine

ਚੰਡੀਗੜ੍ਹ, 29 ਮਈ(ਵਿਸ਼ਵ ਵਾਰਤਾ) ORIENTATION PROGRAM : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਉੱਚੀਆਂ ਬੁਲੰਦੀਆਂ ਛੂਹਣ ਦੀ ਭਾਵਨਾ ਪੈਦਾ ਕਰਨ, ਵੱਡੇ ਸੁਪਨੇ ਦੇਖਣ ਅਤੇ ਦ੍ਰਿੜ੍ਹ ਇਰਾਦੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਸਕੂਲ ਆਫ਼ ਐਮੀਨੈਂਸ (ਐਸ.ਓ.ਈ.) ਕੈਂਪਸਾਂ ਵਿੱਚ ਨਵੇਂ ਦਾਖਲ ਹੋਏ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ 3-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ(ORIENTATION PROGRAM) ਕਰਵਾਇਆ ਗਿਆ। 

ORIENTATION PROGRAM : ਸਕੂਲਜ਼ ਆਫ਼ ਐਮੀਨੈਂਸ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ 3-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ 

ਉਨ੍ਹਾਂ ਕਿਹਾ ਕਿ 26 ਤੋਂ 28 ਮਈ ਤੱਕ ਕਰਵਾਏ ਗਏ ਇਸ ਓਰੀਐਂਟੇਸ਼ਨ ਪ੍ਰੋਗਰਾਮ(ORIENTATION PROGRAM)  ਰਾਹੀਂ ਸਕੂਲ ਸਿੱਖਿਆ ਵਿਭਾਗ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਵੈ-ਵਿਸ਼ਵਾਸ ਅਤੇ ਅਕਾਦਮਿਕ ਉੱਤਮਤਾ ਹਾਸਲ ਕਰਨ ਦੇ ਸਮਰੱਥ ਬਣਾ ਕੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਪ੍ਰੋਗਰਾਮ ਤਹਿਤ ਸਕੂਲਜ਼ ਆਫ਼ ਐਮੀਨੈਂਸ ਵਿਖੇ ਅਕਾਦਮਿਕ ਅਤੇ ਸਿੱਖਣ ਦੇ ਉਸਾਰੂ ਮਾਹੌਲ ਵਿੱਚ ਦੋ ਸਾਲਾਂ ਦਾ ਸਫਰ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਅਕਾਦਮਿਕ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਓਰੀਐਂਟੇਸ਼ਨ ਪ੍ਰੋਗਰਾਮ ਦੇ ਅਹਿਮ ਪਹਿਲੂਆਂ ਨੂੰ ਉਜਾਗਰ ਕਰਦਿਆਂ, ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵਿੱਚ ਮਾਹਿਰਾਂ ਦੇ ਭਾਸ਼ਣ, ਵਿਦਿਆਰਥੀ ਰੋਲ ਮਾਡਲ ਸੈਸ਼ਨ, ਅਤੇ ਇੰਟਰਐਕਟਿਵ ਸਹਿ-ਪਾਠਕ੍ਰਮ ਗਤੀਵਿਧੀਆਂ ਸ਼ਾਮਲ ਸਨ, ਜੋ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ, ਉਤਸੁਕਤਾ ਪੈਦਾ ਕਰਨ ਅਤੇ ਲੰਬੇ ਸਮੇਂ ਦੇ ਕਰੀਅਰ ਸਬੰਧੀ ਟੀਚੇ ਮਿੱਥਣ ਲਈ ਤਿਆਰ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਿਵਲ ਸੇਵਾਵਾਂ, ਮੈਡੀਕਲ, ਕਾਨੂੰਨ, ਰੱਖਿਆ ਸੇਵਾਵਾਂ, ਇੰਜੀਨੀਅਰਿੰਗ, ਕਾਰੋਬਾਰ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਦੇ ਉੱਘੇ ਪੇਸ਼ੇਵਰਾਂ ਅਤੇ ਸਾਬਕਾ ਵਿਦਿਆਰਥੀਆਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਉੱਚੇ ਸੁਪਨੇ ਦੇਖਣ ਅਤੇ ਆਪਣੇ ਟੀਚਿਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕਰਨ ਲਈ ਆਪਣੇ ਨਿੱਜੀ ਸਫਰਾਂ, ਸੰਘਰਸ਼ਾਂ ਅਤੇ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।

ਉਨ੍ਹਾਂ ਦੱਸਿਆ ਕਿ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਪੀ.ਐਚ.ਡੀ. ਪ੍ਰਾਪਤ ਅਤੇ ਐਮਾਜ਼ੋਨ ਤੇ ਓਰੇਕਲ ਦੇ ਸਾਬਕਾ ਤਕਨੀਕੀ ਪੇਸ਼ੇਵਰ ਡਾ. ਸੰਦੀਪ ਸਿੰਘ ਸੰਧਾ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੱਲਾਂਵਾਲਾ ਖਾਸ ਸਥਿਤ ਸਕੂਲ ਆਫ਼ ਐਮੀਨੈਂਸ (ਐਸ.ਓ.ਈ.) ਦਾ ਦੌਰਾ ਕੀਤਾ ਅਤੇ ਆਪਣੇ ਸੰਘਰਸ਼ ਬਾਰੇ ਦੱਸਦਿਆਂ ਵਿਸ਼ਵ ਪੱਧਰ ਉੱਤੇ ਉਪਲਬਧ ਮੌਕਿਆਂ ਬਾਰੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।

ਸਕੂਲ ਆਫ਼ ਐਮੀਨੈਂਸ (ਐਸ.ਓ.ਈ.) ਖਮਾਣੋਂ ਕਲਾਂ (ਫਤਿਹਗੜ੍ਹ ਸਾਹਿਬ) ਦੇ ਵਿਦਿਆਰਥੀਆਂ ਨੂੰ ਵੱਡਮੁੱਲੀ ਸੂਝ ਪ੍ਰਦਾਨ ਕਰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਪਾਉਣ ਅਤੇ ਹਮੇਸ਼ਾ ਕੁਝ ਨਵਾਂ ਸਿੱਖਣ ਲਈ ਉਤਸੁਕ ਰਹਿਣ ਲਈ ਕਿਹਾ, ਜੋ ਜ਼ਿੰਦਗੀ ਵਿੱਚ ਸਫਲਤਾ ਦੀ ਇਕਮਾਤਰ ਕੁੰਜੀ ਹੈ। ਉਨ੍ਹਾਂ ਦੱਸਿਆ ਕਿ ਇਹ ਆਦਤਾਂ ਕਿਵੇਂ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਦੀਆਂ ਹਨ, ਨਵੀਨਤਾ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ ਅਤੇ ਅਕਾਦਮਿਕ ਤੇ ਪੇਸ਼ੇਵਰ ਉੱਤਮਤਾ ਪ੍ਰਾਪਤ ਕਰਨ ਦਾ ਰਾਹ ਪੱਧਰਾ ਕਰ ਸਕਦੀਆਂ ਹਨ।

ਸਕੂਲ ਆਫ਼ ਐਮੀਨੈਂਸ (ਐਸ.ਓ.ਈ.) ਫੀਲਖਾਨਾ (ਪਟਿਆਲਾ) ਦੀ ਵਿਦਿਆਰਥਣ ਰਹੀ ਡੀ.ਐਸ.ਪੀ. ਕਰਮਜੀਤ ਕੌਰ ਨੇ ਸਕੂਲ ਵਿੱਚ ਆ ਕੇ ਆਪਣੀ ਜ਼ਿੰਦਗੀ ਵਿੱਚ ਆਈਆਂ ਰੁਕਾਵਟਾਂ ਨੂੰ ਸਰ ਕਰਨ ਅਤੇ ਪੁਲੀਸ ਵਿੱਚ ਉੱਚੇ ਅਹੁਦੇ ‘ਤੇ ਪਹੁੰਚਣ ਸਬੰਧੀ ਆਪਣੇ ਸ਼ਾਨਦਾਰ ਸਫ਼ਰ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਡਰਤਾ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ।

ਸਕੂਲ ਆਫ਼ ਐਮੀਨੈਂਸ (ਲੜਕੀਆਂ) ਜੰਡਿਆਲਾ ਗੁਰੂ (ਅੰਮ੍ਰਿਤਸਰ) ਵਿਖੇ ਮਾਹਿਰ ਸੈਸ਼ਨ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਸਿੰਘ ਰਟੌਲ ਨੇ ਵਿਦਿਆਰਥੀਆਂ ਨੂੰ ਇੱਕ ਸਫਲ ਡਾਕਟਰੀ ਕਰੀਅਰ ਅਪਣਾਉਣ, ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ, ਜੀਵਨ ਵਿੱਚ ਸਰਬਪੱਖੀ ਵਿਕਾਸ ਲਈ ਨਰੋਈ ਸਿਹਤ ਅਤੇ ਅਨੁਸ਼ਾਸਨ ਨੂੰ ਤਰਜੀਹ ਦੇਣ ਬਾਰੇ ਮਾਰਗਦਰਸ਼ਨ ਕੀਤਾ।

ਕੈਲੀਫੋਰਨੀਆ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਪ੍ਰੋ. ਅਮਨਦੀਪ ਕੌਰ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਤੋਂ ਅਮਰੀਕਾ ਤੱਕ ਦੇ ਆਪਣੇ ਸ਼ਾਨਦਾਰ ਸਫ਼ਰ ਨਾਲ ਸਕੂਲ ਆਫ਼ ਐਮੀਨੈਂਸ, ਅਜਨਾਲਾ (ਅੰਮ੍ਰਿਤਸਰ) ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਦ੍ਰਿੜਤਾ ਅਤੇ ਸਖ਼ਤ ਮਿਹਨਤ ਰਾਹੀਂ ਜ਼ਿੰਦਗੀ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਾਲੀਆਂ ਔਰਤਾਂ ਬਾਰੇ ਉਨ੍ਹਾਂ ਦੇ ਭਾਸ਼ਣ ਤੋਂ ਵਿਦਿਆਰਥੀਆਂ ਨੇ ਵੱਡਮੁੱਲੀ ਪ੍ਰੇਰਣਾ ਹਾਸਲ ਕੀਤੀ।

ਭਾਰਤੀ ਫੌਜ ਦੇ ਕਰਨਲ ਐਸ. ਪਰਮਜੀਤ ਸਿੰਘ ਨੇ ਐਸ.ਓ.ਈ. ਛੇਹਰਟਾ (ਅੰਮ੍ਰਿਤਸਰ) ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਸਮਰਪਣ ਅਤੇ ਲੀਡਰਸ਼ਿਪ ਦੇ ਕੀਮਤੀ ਸਬਕ ਦਿੰਦਿਆਂ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਆਈ.ਏ.ਐਸ. ਅਕੈਡਮੀ ਵਰਗੇ ਮਾਣਮੱਤੇ ਸੰਸਥਾਨਾਂ ਬਾਰੇ ਵੀ ਜਾਣੂ ਕਰਵਾਇਆ।

ਆਈ.ਆਈ.ਟੀ., ਵਾਰਾਣਸੀ ਵਿੱਚ ਕੈਮੀਕਲ ਇੰਜੀਨੀਅਰਿੰਗ ਦੀ ਵਿਦਿਆਰਥਣ ਮਿਸ ਤਮੰਨਾ ਨੇ ਐਸ.ਓ.ਈ., ਖਰੜ ਦੇ ਵਿਦਿਆਰਥੀਆਂ ਨੂੰ ਇੱਕ ਸਰਕਾਰੀ ਸਕੂਲ ਤੋਂ ਆਈ.ਆਈ.ਟੀ. ਤੱਕ ਦੇ ਆਪਣੇ ਸਫ਼ਰ ਨਾਲ ਪ੍ਰੇਰਿਤ ਕੀਤਾ ਅਤੇ ਇੱਕ ਇੰਟਰਐਕਟਿਵ ਪ੍ਰਸ਼ਨ ਅਤੇ ਉੱਤਰ ਸੈਸ਼ਨ ਰਾਹੀਂ ਉਨ੍ਹਾਂ ਵਿੱਚ ਉਤਸ਼ਾਹ ਅਤੇ ਉਤਸੁਕਤਾ ਪੈਦਾ ਕੀਤੀ।
ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮਾਹਿਰਾ ਦੇ 267 ਪ੍ਰੇਰਨਾਦਾਇਕ ਸੈਸ਼ਨਾਂ ਤੋਂ ਇਲਾਵਾ ਸਕੂਲਜ਼ ਆਫ਼ ਐਮੀਨੈਂਸ ਵਿੱਚ 146 ਰੋਲ ਮਾਡਲ ਟਾਕਸ (ਐਲੂਮਨੀ) ਵੀ ਕਰਵਾਈਆਂ ਗਈਆਂ ਤਾਂ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਕੈਂਪਸ ਜੀਵਨ ਬਾਰੇ ਵਿਦਿਆਰਥੀਆਂ ਨੂੰ ਪ੍ਰਮਾਣਿਕ ਸਲਾਹ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਤਰਕਸੰਗਤ ਸੋਚ, ਪ੍ਰਭਾਵਸ਼ਾਲੀ ਸੰਚਾਰ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਅੰਗਰੇਜ਼ੀ ਅਖ਼ਬਾਰ ਪੜ੍ਹਨਾ, ਸੰਵਾਦ, ਵਿਜ਼ਨ ਬੋਰਡ ਤਿਆਰ ਕਰਨ ਅਤੇ ਪ੍ਰੇਰਨਾਦਾਇਕ ਫਿਲਮਾਂ ਦੇਖਣ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

ਪ੍ਰੋਗਰਾਮ ਦਾ ਅੰਤ “ਮੇਕ ਯੂਅਰ ਸਮਰ ਕਾਊਂਟ” ਸੈਸ਼ਨ ਨਾਲ ਹੋਇਆ ਜੋ ਸਟੱਡੀ ਟ੍ਰੈਕਿੰਗ, ਟੀਚਾ ਮਿੱਥਣ ਅਤੇ ਪੜ੍ਹਨ ਰਾਹੀਂ ਕੁਝ ਨਵਾਂ ਸਿੱਖਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਦੀ ਯੋਜਨਾ ਬਣਾਉਣ ‘ਤੇ ਕੇਂਦ੍ਰਿਤ ਸੀ।

ਵਿਦਿਆਰਥੀਆਂ ਨੂੰ ਜੀਵਨ ਵਿੱਚ ਉੱਤਮਤਾ ਹਾਸਲ ਕਰਨ ਲਈ ਲੋੜੀਂਦੇ ਮਾਰਗਦਰਸ਼ਨ, ਸਹਾਇਤਾ ਅਤੇ ਮੌਕਿਆਂ ਨਾਲ ਸਸ਼ਕਤ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਸਿੱਖਿਆ ਮੰਤਰੀ ਸ. ਬੈਂਸ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹਣਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiORIENTATION PROGRAMpunjab newsPunjab news in Punjabitop headlines in Punjab
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

by Navjot
November 8, 2026
0

  ਮੁੰਬਈ, 8 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਦੇ ਖਾਸ ਮੌਕੇ 'ਤੇ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੇ ਬੇਟੇ, ਵਿਹਾਨ...

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

by Navjot
November 8, 2026
0

  ਨਵੀਂ ਦਿੱਲੀ, 8 ਨਵੰਬਰ (ਵਿਸ਼ਵ ਵਾਰਤਾ) - ਭਾਰਤੀ ਹਵਾਈ ਸੈਨਾ (IAF) ਦੇ ਮੁਖੀ, ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਐਤਵਾਰ...

ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

by Navjot
November 8, 2026
0

  ਨਵੀਂ ਦਿੱਲੀ, 8 ਨਵੰਬਰ (ਵਿਸ਼ਵ ਵਾਰਤਾ) - ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਵੱਲੋਂ ਕੈਂਸਰ-ਰੋਧੀ ਦਵਾਈਆਂ 'ਤੇ 'ਵਪਾਰਕ ਮਾਰਜਿਨ' (trade...

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

by Navjot
November 8, 2026
0

  ਕਾਬੁਲ, 8 ਨਵੰਬਰ (ਵਿਸ਼ਵ ਵਾਰਤਾ) - ਅਫਗਾਨਿਸਤਾਨ ਦੇ ਉੱਤਰੀ ਸੂਬੇ ਤਖਾਰ ਵਿੱਚ, ਨਸ਼ਾ ਵਿਰੋਧੀ ਪੁਲਿਸ ਨੇ 180 ਕਿਲੋਗ੍ਰਾਮ ਤੋਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

by Navjot
November 8, 2026
0

  ਮੁੰਬਈ, 8 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਦੇ ਖਾਸ ਮੌਕੇ 'ਤੇ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੇ ਬੇਟੇ, ਵਿਹਾਨ...

Most Popular

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

by Navjot
30 minutes ago
0

  ਕਾਬੁਲ, 8 ਨਵੰਬਰ (ਵਿਸ਼ਵ ਵਾਰਤਾ) - ਅਫਗਾਨਿਸਤਾਨ ਦੇ ਉੱਤਰੀ ਸੂਬੇ ਤਖਾਰ ਵਿੱਚ, ਨਸ਼ਾ ਵਿਰੋਧੀ ਪੁਲਿਸ ਨੇ 180 ਕਿਲੋਗ੍ਰਾਮ ਤੋਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 