ਵਿਸ਼ਵ ਵਾਰਤਾ ਦੀ ਵਿਸ਼ੇਸ਼ ਰਿਪੋਰਟ
ਭੂਬਨੇਸ਼ਵਰ ਵਿਚ ਚੱਲ ਰਹੇ ਵਿਸ਼ਵ ਹਾਕੀ ਕੱਪ ਦੇ ਤੀਜੇ ਕ੍ਰਾਸਓਵਰ ਮੈਚ ਵਿਚ ਬੈਲਜੀਅਮ-ਪਾਕਿਸਤਾਨ ਅਤੇ ਚੌਥੇ ਮੈਚ ਵਿਚ ਹਾਲੈਂਡ ਦਾ ਕੇਨੈਡਾ ਨਾ ਮੁਕਾਬਲਾ ਹੋਵੇਗਾ। ਦੋਨਾਂ ਮੈਂਚਾਂ ‘ਚੋਂ ਜਿੱਤਣ ਵਾਲੀਆਂ ਟੀਮਾਂ ਕੁਆਟਰ ਫਾਈਨਲ ਵਿਚ ਪੁੱਜਣਗੀਆਂ।
ਇਸ ਤੋਂ ਪਹਿਲਾਂ ਬੀਤੀ ਕੱਲ੍ਹ ਨਿਊਜੀਲੈਂਡ ਨੂੰ 2-0 ਨਾਲ ਹਰਾਕੇ ਇੰਗਲੈਂਡ ਅਤੇ ਚੀਨ ਨੂੰ 1-0 ਨਾਲ ਹਰਾਕੇ ਫਰਾਂਸ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕਰ ਚੁੱਕਾ ਹੈ, ਜਦੋਂ ਕਿ ਉਸ ਤੋਂ ਪਹਿਲਾਂ ਭਾਰਤ ਸਮੇਤ ਅਰਜਨਟੀਨਾ, ਜਰਮਨੀ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਸਿੱਧੀਆਂ ਕੁਆਟਰ ਫਾਈਨਲ ਵਿਚ ਪੁੱਜ ਚੁੱਕੀਆਂ ਹਨ।