Big News: ਪੁਲਿਸ ਵੱਲੋਂ ਖੁਫ਼ੀਆ ਜਾਣਕਾਰੀ ਦੇਣ ਵਾਲੇ 2 ਜਾਸੂਸਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ
ਜਾਣਕਾਰੀ ਦੇਣ ਵਾਲਿਆਂ ਚ ਇੱਕ ਔਰਤ ਵੀ ਸ਼ਾਮਿਲ – ਜ਼ਿਲ੍ਹਾ ਪੁਲਿਸ ਮੁਖੀ
ਮਾਲੇਰਕੋਟਲਾ, 11 ਮਈ (ਬਲਜੀਤਸਿੰਘ ਹੁਸੈਨਪੁਰੀ)- ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਾਲੇਰਕੋਟਲਾ ਪੁਲਿਸ ਨੇ ਪਾਕਿਸਤਾਨੀ ਅਧਿਕਾਰੀ ਨੂੰ ਜਾਣਕਾਰੀ ਦੇਣ ਦੇ ਦੋਸ਼ ਵਿੱਚ ਇੱਕ ਔਰਤ ਸਣੇ 2 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਉਨਾਂ ਦੱਸਿਆ ਕਿ ਔਰਤ ਜੋ ਫ਼ਰਵਰੀ 2025 ਦੌਰਾਨ ਪਾਕਿਸਤਾਨ ਹਾਈ ਕਮਿਸ਼ਨ ਦੂਤਾਵਾਸ ਦਫ਼ਤਰ ਨਵੀਂ ਦਿੱਲੀ ਵੀਜ਼ਾ ਲਗਵਾਉਣ ਗਈ ਸੀ ਜਿੱਥੇ ਉਸ ਦੀ ਮੁਲਾਕਾਤ ਇੱਕ ਪਾਕਿਸਤਾਨੀ ਅਧਿਕਾਰੀ ਨਾਲ ਹੋਈ ਜੋ ਕਿ ਪਾਕਿਸਤਾਨ ਹਾਈ ਕਮਿਸ਼ਨ ਦੂਤਾਵਾਸ ਦਫਤਰ ਨਵੀਂ ਦਿੱਲੀ ਵਿੱਚ ਇੱਕ ਅਧਿਕਾਰੀ ਵਜੋਂ ਤਾਇਨਾਤ ਹੈ । ਉਨ੍ਹਾਂ ਕਿਹਾ ਕਿ ਉਹ ਔਰਤ ਉਸ ਦੀ ਜਾਣਕਾਰੀ ਦਾ ਵਸੀਲਾ ਬਣ ਗਈ ਅਤੇ ਉਸ ਨੂੰ ਭਾਰਤ ਬਾਰੇ ਸੰਵੇਦਨਸ਼ੀਲ ਜਾਣਕਾਰੀ ਪ੍ਰਦਾਨ ਕਰਨ ਲੱਗੇ ਜੋ ਪਾਕਿਸਤਾਨ ਸਰਕਾਰ ਨੂੰ ਅੱਗੇ ਭੇਜੀ ਜਾਵੇਗੀ । ਜਾਣਕਾਰੀ ਪ੍ਰਦਾਨ ਕਰਨ ਦੇ ਬਦਲੇ ਪਾਕਿਸਤਾਨੀ ਅਧਿਕਾਰੀ ਨੇ ਉਕਤ ਔਰਤ ਨੂੰ ਪੈਸੇ ਵੀ ਭੇਜੇ । ਅਰੋਪੀ ਵਿਅਕਤੀ ਅਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਨਵੀਂ ਦਿੱਲੀ ਵਿਖੇ ਤਾਇਨਾਤ ਅਧਿਕਾਰੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ । ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਔਰਤ ਨੂੰ ਗ੍ਰਿਫ਼ਤਾਰ ਕਰਕੇ 2 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ । ਔਰਤ ਨੇ ਖੁਲਾਸਾ ਕੀਤਾ ਕਿ ਉਹ 23 ਅਪ੍ਰੈਲ ਨੂੰ ਜਾਣਕਾਰੀ ਦੇ ਅਦਾਨ ਪ੍ਰਦਾਨ ਦੇ ਉਦੇਸ਼ ਨਾਲ ਪਾਕਿਸਤਾਨੀ ਅਧਿਕਾਰੀ ਨੂੰ ਮਿਲਣ ਗਈ ਸੀ ਤੇ ਇਹ ਵੀ ਦੱਸਿਆ ਕਿ ਮਾਰਚ 25 ਦੇ ਮਹੀਨੇ ਵਿੱਚ ਪਾਕਿਸਤਾਨੀ ਅਧਿਕਾਰੀ ਦੇ ਨਿਰਦੇਸ਼ਾਂ ‘ਤੇ ਹੋਰ ਵਿਅਕਤੀ ਤੋਂ 10 ਹਜਾਰ ਰੁਪਏ ਦੀ ਰਕਮ ਵੀ ਪ੍ਰਾਪਤ ਲਈ । ਇਸ ਤੋਂ ਇਲਾਵਾ ਅਰੋਪੀ ਨੇ ਪਾਕਿਸਤਾਨੀ ਅਧਿਕਾਰੀ ਤੋਂ 20 ਹਜ਼ਾਰ ਰੁਪਏ ਦੀ ਇੱਕ ਹੋਰ ਵੀ ਰਕਮ ਵੀ ਲਈ ਹੈ। ਪਾਕਿਸਤਾਨੀ ਅਧਿਕਾਰੀ ਦੁਆਰਾ ਭੇਜੇ ਗਏ ਪੈਸੇ ਦਾ ਹਿੱਸਾ ਉਹ ਆਪਣੇ ਕੋਲ ਸੀ ਉਸ ਦੇ ਨਿਰਦੇਸ਼ ਅਨੁਸਾਰ ਪਾਕਿਸਤਾਨੀ ਅਧਿਕਾਰੀ ਦੇ ਹੋਰ ਸਾਧਨਾਂ ਨੂੰ ਪੈਸੇ ਭੇਜਦੇ ਸੀ । ਪੁਲਿਸ ਨੇ ਦੋਹਾਂ ਅਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਤੀਜੇ ਪਾਕਿਸਤਾਨੀ ਅਧਿਕਾਰੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ । ਮਾਲੇਰਕੋਟਲਾ ਪੁਲਿਸ ਵੱਲੋਂ ਇਸ ਅਹਿਮ ਕੇਸ ਸਬੰਧੀ ਹੋਰ ਖੁਲਾਸੇ ਕੀਤੇ ਜਾਣ ਦੀ ਸੰਭਾਵਨਾ ਹੈ । ਪੁਲਿਸ ਵੱਲੋਂ ਜਸੂਸੀ ਨੈਟਵਰਕ ਦੇ ਅੰਦਰ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਬੈਂਕ ਖਾਤਿਆਂ, ਤਕਨੀਕੀ ਅਤੇ ਖੁਫੀਆਂ ਆਧਾਰ ‘ਤੇ ਜਾਂਚ ਜਾਰੀ ਹੈ























