Advisory: ਰੱਖਿਆ ਮੰਤਰਾਲੇ ਵਲੋਂ ਮੀਡੀਆ ਲਈ ਐਡਵਾਇਜਰੀ ਜਾਰੀ
ਰੱਖਿਆ ਕਾਰਜਾਂ ਦੇ ਲਾਈਵ ਕਵਰੇਜ ਸਣੇ ਇਨ੍ਹਾਂ ਚੀਜ਼ਾਂ ‘ਤੇ ਲਗਾਈ ਪਾਬੰਦੀ

ਨਵੀ ਦਿੱਲੀ, 9 ਮਈ (ਵਿਸ਼ਵ ਵਾਰਤਾ):ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਪਾਕਿਸਤਾਨ ਨਾਲ ਤਣਾਅ ਦੀ ਸਥਿਤੀ ‘ਤੇ ਅਗਲੇਰੀ ਕਾਰਵਾਈ ਦੀਆਂ ਯੋਜਨਾਵਾਂ ‘ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਮੀਡੀਆ ਲਈ ਇੱਕ ਐਡਵਾਇਜਰੀ ਜਾਰੀ ਕੀਤੀ ਗਈ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਾਰੇ ਮੀਡੀਆ ਚੈਨਲਾਂ ਨੂੰ ਰੱਖਿਆ ਕਾਰਜਾਂ ਅਤੇ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੀ ਲਾਈਵ ਕਵਰੇਜ ਤੋਂ ਪਰਹੇਜ਼ ਦੀ ਹਦਾਇਤ ਕੀਤੀ ਹੈ।
ਰੱਖਿਆ ਮੰਤਰਾਲੇ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਇਸਨੂੰ X ‘ਤੇ ਪੋਸਟ ਕੀਤਾ ਹੈ। ਜਿਸ ਵਿੱਚ ਲਿਖਿਆ ਹੈ ਕਿ ‘ਸਾਰੇ ਮੀਡੀਆ ਚੈਨਲਾਂ, ਡਿਜੀਟਲ ਪਲੇਟਫਾਰਮਾਂ ਅਤੇ ਵਿਅਕਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰੱਖਿਆ ਕਾਰਜਾਂ ਅਤੇ ਸੁਰੱਖਿਆ ਬਲਾਂ ਦੀ ਗਤੀਵਿਧੀ ਦੀ ਲਾਈਵ ਕਵਰੇਜ ਜਾਂ ਰੀਅਲ-ਟਾਈਮ ਰਿਪੋਰਟਿੰਗ ਤੋਂ ਬਚਣ।’ ਅੱਗੇ ਕਿਹਾ ਗਿਆ ਹੈ ਕਿ “ਲਾਈਵ ਕਵਰੇਜ ਦੌਰਾਨ, ਫੌਜੀ ਕਾਰਵਾਈਆਂ ਅਤੇ ਫੌਜਾਂ ਦੀ ਆਵਾਜਾਈ ਬਾਰੇ ਜਾਣਕਾਰੀ ਦੇਣ ਤੋਂ ਪਰਹੇਜ਼ ਕੀਤਾ ਜਾਵੇ। ਸਰੋਤਾਂ ਦੇ ਆਧਾਰ ’ਤੇ ਦਿੱਤੀ ਗਈ ਸੰਵੇਦਨਸ਼ੀਲ ਜਾਣਕਾਰੀ ਫੌਜੀ ਕਾਰਵਾਈਆਂ ਨੂੰ ਖਤਰੇ ਵਿਚ ਪਾ ਸਕਦੀ ਹੈ। ਕਾਰਗਿਲ ਯੁੱਧ, 26/11 ਹਮਲੇ ਅਤੇ ਕੰਧਾਰ ਹਾਈਜੈਕਿੰਗ ਵਰਗੀਆਂ ਪਿਛਲੀਆਂ ਘਟਨਾਵਾਂ ਸਮੇਂ ਤੋਂ ਪਹਿਲਾਂ ਰਿਪੋਰਟਿੰਗ ਦੇ ਜੋਖਮਾਂ ਨੂੰ ਉਜਾਗਰ ਕਰਦੀਆਂ ਹਨ।























