LIVE : ਆਪ੍ਰੇਸ਼ਨ ਸਿੰਦੂਰ ਸੰਬੰਧੀ ਭਾਰਤੀ ਫ਼ੌਜ ਦੀ ਪ੍ਰੈਸ ਕਾਨਫ਼ਰੰਸ ਜਾਰੀ

ਚੰਡੀਗੜ੍ਹ, 7ਮਈ(ਵਿਸ਼ਵ ਵਾਰਤਾ) LIVE : ਪਹਿਲਗਾਮ ਹਮਲੇ ਤੋਂ 15 ਦਿਨ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਇਹ ਹਮਲੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਬੁੱਧਵਾਰ ਰਾਤ ਨੂੰ 1.30 ਵਜੇ ਬਹਾਵਲਪੁਰ, ਮੁਰੀਦਕੇ, ਬਾਗ, ਕੋਟਲੀ ਅਤੇ ਮੁਜ਼ੱਫਰਾਬਾਦ ਵਿੱਚ ਕੀਤੇ ਗਏ।

ਇਹ ਉਹੀ ਥਾਵਾਂ ਹਨ ਜਿੱਥੋਂ ਭਾਰਤ ‘ਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪਾਕਿਸਤਾਨ ਤੋਂ ਸਥਾਨਕ ਰਿਪੋਰਟਾਂ ਅਨੁਸਾਰ, ਬਹਾਵਲਪੁਰ ਵਿੱਚ ਹਵਾਈ ਹਮਲੇ ਤੋਂ ਬਾਅਦ 30 ਲੋਕਾਂ ਦੀ ਮੌਤ ਹੋ ਗਈ ਹੈ।
ਭਾਰਤੀ ਫੌਜ ਨੇ ਕਿਹਾ ਕਿ ਪਾਕਿਸਤਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਅੱਤਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਭਾਰਤੀ ਫੌਜ ਵੱਲੋਂ ਇਸ ਵੇਲੇ ਆਪ੍ਰੇਸ਼ਨ ਸਿੰਦੂਰ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਕਾਨਫਰੰਸ ਸ਼ਾਸਤਰੀ ਭਵਨ ਨਵੀਂ ਦਿੱਲੀ ਵਿਖੇ ਜਾਰੀ ਹੈ।ਪ੍ਰੈਸ ਕਾਨਫਰੰਸ ਤੋਂ ਪਹਿਲਾਂ, ਹਵਾਈ ਹਮਲੇ ਦਾ 2 ਮਿੰਟ ਦਾ ਵੀਡੀਓ ਚਲਾਇਆ ਗਿਆ।
ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ, ਹਵਾਈ ਸੈਨਾ ਅਤੇ ਫੌਜ ਦੀ ਇੱਕ ਮੁਸਲਿਮ ਅਤੇ ਇੱਕ ਹਿੰਦੂ ਮਹਿਲਾ ਅਧਿਕਾਰੀ ਫੌਜ ਦੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਹਨ। ਫੌਜ ਦੀ ਲੈਫਟੀਨੈਂਟ ਕਰਨਲ ਸੋਫੀਆ ਕੁਰੈਸ਼ੀ ਅਤੇ ਹਵਾਈ ਸੈਨਾ ਤੋਂ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























