IPL 2025 : ਅੱਜ ਖੇਡਿਆ ਜਾਵੇਗਾ ਡਬਲ ਹੈਡਰ ਮੁਕਾਬਲਾ ; ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ

ਚੰਡੀਗੜ੍ਹ, 4ਮਈ(ਵਿਸ਼ਵ ਵਾਰਤਾ) IPL 2025 : ਇੰਡੀਅਨ ਪ੍ਰੀਮੀਅਰ ਲੀਗ 2025 ਸੀਜ਼ਨ18 ਵਿੱਚ ਅੱਜ ਡਬਲ ਹੈਡਰ (ਇੱਕ ਦਿਨ ਵਿੱਚ 2 ਮੈਚ) ਖੇਡਿਆ ਜਾਵੇਗਾ। ਦਿਨ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ਦੇ ਘਰੇਲੂ ਮੈਦਾਨ ਈਡਨ ਗਾਰਡਨ ਵਿਖੇ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ।
ਇਸ ਸੀਜ਼ਨ ਵਿੱਚ ਇਹ ਦੂਜਾ ਮੌਕਾ ਹੋਵੇਗਾ ਜਦੋਂ ਦੋਵੇਂ ਟੀਮਾਂ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਕੋਲਕਾਤਾ ਨੇ ਰਾਜਸਥਾਨ ਨੂੰ ਉਸਦੇ ਘਰੇਲੂ ਮੈਦਾਨ ਵਿੱਚ 8 ਵਿਕਟਾਂ ਨਾਲ ਹਰਾਇਆ ਸੀ। ਰਾਜਸਥਾਨ ਰਾਇਲਜ਼ ਦੇ 11 ਮੈਚਾਂ ਵਿੱਚੋਂ ਤਿੰਨ ਜਿੱਤਾਂ ਨਾਲ 6 ਅੰਕ ਹਨ। ਇਸ ਦੇ ਨਾਲ ਹੀ ਕੋਲਕਾਤਾ 10 ਮੈਚਾਂ ਵਿੱਚ 9 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























