IPL 2025 : ਅੱਜ ਦਾ ਦੂਜਾ ਮੁਕਾਬਲਾ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਦਿੱਲੀ ਕੈਪੀਟਲਜ਼ ਵਿਚਾਲੇ
ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ) IPL 2025 : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 18ਵੇਂ ਸੀਜ਼ਨ ਵਿਚ ਅੱਜ ਡਬਲ ਹੈਡਰ (ਇਕ ਦਿਨ ਵਿਚ 2 ਮੈਚ) ਖੇਡਿਆ ਜਾ ਰਿਹਾ ਹੈ। ਦਿਨ ਦਾ ਦੂਜਾ ਮੈਚ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।

ਦੱਸਣਯੋਗ ਹੈ ਕਿ ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਮੈਚ ਵਿੱਚ ਦਿੱਲੀ ਨੇ ਬੰਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ ਸੀ।
ਆਈਪੀਐਲ 2025 ਦੇ ਅੰਕ ਸੂਚੀ ਵਿੱਚ ਦਿੱਲੀ ਆਪਣੇ 8 ਵਿੱਚੋਂ 6 ਮੈਚ ਜਿੱਤਣ ਤੋਂ ਬਾਅਦ 12 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਦੂਜੇ ਪਾਸੇ ਬੰਗਲੌਰ 9 ਵਿੱਚੋਂ 6 ਮੈਚ ਜਿੱਤਣ ਤੋਂ ਬਾਅਦ 12 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਇਸ ਮੈਚ ਵਿੱਚ ਜੋ ਵੀ ਟੀਮ ਜਿੱਤੇਗੀ, ਉਹ ਗੁਜਰਾਤ ਨੂੰ ਪਿੱਛੇ ਛੱਡ ਸਿਖਰ ‘ਤੇ ਪਹੁੰਚ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























