ਮੈਲਬੌਰਨ, 23 ਨਵੰਬਰ (ਗੁਰਪੁਨੀਤ ਸਿੰਘ ਸਿੱਧੂ) : ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਅੱਜ ਦੂਸਰਾ ਟੀ-20 ਮੈਚ ਬਾਰਿਸ਼ ਦੀ ਭੇਂਟ ਚੜ ਗਿਆ। ਬਾਰਿਸ਼ ਪ੍ਰਭਾਵਿਤ ਇਸ ਮੈਚ ਵਿਚ ਆਸਟਰੇਲੀਆ ਨੇ 137 ਦੌੜਾਂ ਬਣਾਈਆਂ ਪਰ ਮੀਂਹ ਕਾਰਨ ਇਸ ਮੈਚ ਨੂੰ 11 ਓਵਰਾਂ ਦਾ ਕਰ ਦਿਤਾ ਗਿਆ ਹੈ। ਇਸ ਦੌਰਾਨ ਇਸ ਮੈਚ ਵਿਚ ਭਾਰਤ ਨੂੰ ਜਿੱਤ ਲਈ 11 ਓਵਰਾਂ ਵਿਚ 90 ਦੌੜਾਂ ਦੀ ਲੋੜ ਸੀ, ਪਰ ਬਾਰਿਸ਼ ਕਾਰਨ ਇਸ ਮੈਚ ਨੂੰ ਰੱਦ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ 3 ਮੈਚਾਂ ਦੀ ਲੜੀ ਵਿਚ ਆਸਟਰੇਲੀਆ 1-0 ਨਾਲ ਅੱਗੇ ਹੈ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਵਲੋਂ ਸਭ ਤੋਂ ਵੱਧ ਦੌੜਾਂ (32) ਬੈੱਨ ਡੈਰਮੋਟ ਨੇ ਬਣਾਈਆਂ। ਜਦਕਿ ਸਲਾਮੀ ਬੱਲੇਬਾਜ਼ ਸ਼ਾਰਟ 14 ਅਤੇ ਫਿੰਚ ਬਿਨਾਂ ਖਾਤਾ ਖੋਲਿਆਂ ਹੀ ਆਊਟ ਹੋ ਗਏ। ਲਿੰਨ ਨੇ 13, ਮੈਕਸਵੈੱਲ ਨੇ 19, ਦੌੜਾਂ ਬਣਾਈਆਂ।
ਭਾਰਤ ਵਲੋਂ ਭੁਵਨੇਸ਼ਵਰ ਕੁਮਾਰ ਅਤੇ ਖਲੀਲ ਨੇ 2-2 ਅਤੇ ਬੁਮਰਾਹ, ਕੁਲਦੀਪ ਅਤੇ ਪਾਂਡਿਆ ਨੂੰ ਇੱਕ-ਇੱਕ ਵਿਕਟ ਮਿਲੀ।