ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਕੇ ਉਦਯੋਗ ਜਗਤ ਨੂੰ ਹੁਲਾਰਾ ਦਿੱਤਾ ਜਾਵੇਗਾ: ਸੁੰਦਰ ਸ਼ਾਮ ਅਰੋੜਾ

Advertisement

• ਬੰਦ ਪਈਆਂ ਸਨਅਤਾਂ ਦੀ ਪੁੱਡਾ ਦੀ ਵੈਬਸਾਈਟ ਰਾਹੀਂ ਕੀਤੀ ਜਾਵੇਗੀ ਆਨ-ਲਾਈਨ ਨਿਲਾਮੀ

ਚੰਡੀਗੜ•, 22 ਨਵੰਬਰ: ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਪੰਜਾਬ ‘ਚ ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਕੇ ਉਦਯੋਗ ਜਗਤ ਨੂੰ ਹੁਲਾਰਾ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਸੂਬੇ ‘ਚ ਬੰਦ ਪਈਆਂ ਸਨਅਤਾਂ ਨੂੰ ਮੁੜ ਸੁਰਜੀਤ ਕਰਨ ਲਈ ਛੇਤੀ ਹੀ ਪੁੱਡਾ ਦੀ ਵੈਬਸਾਈਟ ਰਾਹੀਂ ਆਨ-ਲਾਈਨ ਨਿਲਾਮੀ (ਈ-ਆਕਸ਼ਨ) ਕੀਤੀ ਜਾਵੇਗੀ।
ਪੰਜਾਬ ਸਟੇਟ ਇੰਡਰਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਆਈ.ਡੀ.ਸੀ.) ਅਤੇ ਪੰਜਾਬ ਫਾਇਨਾਂਸੀਅਲ ਕਾਰਪੋਰੇਸ਼ਨ (ਪੀ.ਐਫ.ਸੀ.) ਵਲੋਂ ਬੰਦ ਹੋ ਚੁੱਕੀਆਂ ਅਤੇ ਬੀਮਾਰ ਸਨਅਤਾਂ ਨੂੰ ਮੁੜ ਸੁਰਜੀਤ ਕਰਕੇ ਉਦਯੋਗ ਜਗਤ ਨੂੰ ਸੂਬੇ ਵਿੱਚ ਹੁਲਾਰਾ ਦੇਣ ਲਈ ਈ-ਆਕਸ਼ਨ ਵਿਧੀ ਅਪਣਾਉਣ ਦਾ ਫੈਸਲਾ ਕੀਤਾ ਗਿਆ ਹੈ।
ਸ੍ਰੀ ਅਰੋੜਾ ਨੇ ਦੱਸਿਆ ਕਿ ਉਪਰੋਕਤ ਦੋਨੋਂ ਕਾਰਪੋਰੇਸ਼ਨਾਂ ਵਲੋਂ ਵਿੱਤੀ ਸਹਾਇਤਾ ਹਾਸਲ ਕੁੱਝ ਕੰਪਨੀਆਂ ਜਾਂ ਤਾਂ ਬੰਦ ਹੋ ਗਈਆਂ ਜਾਂ ਦੀਵਾਲੀਆ ਐਲਾਨੀਆਂ ਗਈਆਂ ਅਤੇ ਇਸੇ ਕਰਕੇ ਇਨ•ਾਂ ਕੰਪਨੀਆਂ ਦੀਆਂ ਜਾਇਦਾਦਾਂ/ਅਸਾਸਿਆਂ À’ੱਪਰ ਕਾਰਪੋਰੇਸ਼ਨਾਂ ਵਲੋਂ ਐਸ.ਐਫ.ਐਸ.ਸੀਜ਼ ਐਕਟ ਦੀ ਧਾਰਾ 29, 1951/ਸਰਫਾਇਸੀ ਐਕਟ, 2002 ਤਹਿਤ ਅਧਿਕਾਰੀ ਕਰ ਲਿਆ ਗਿਆ ਸੀ। ਹੁਣ ਸੂਬੇ ਵਿਚਲੇ ਉਦਯੋਗ ਜਗਤ ਨੂੰ ਹੁਲਾਰਾ ਦੇਣ ਦੀ ਨੀਤੀ ਤਹਿਤ ਕੁੱਝ ਕੰਪਨੀਆਂ ਜਿਵੇਂ ਕਿ ਮੈਸਰਜ਼ ਐਸਟੈਕਸ ਵੂਲਨ ਮਿਲਜ਼ ਲਿਮਟਿਡ, ਮੈਸਰਜ਼ ਕਿਸਾਨ ਦੁੱਧ ਉਦਯੋਗ ਲਿਮਟਿਡ, ਮੈਸਰਜ਼ ਪੰਜਾਬ ਨਾਈਟਰੇਟਸ ਲਿਮਟਿਡ, ਮੈਸਰਜ਼ ਰੇਸ਼ਰਸ਼ੇ ਸਪਾਈਸ ਐਂਡ ਆਇਲਜ਼ ਲਿਮਟਿਡ, ਸੈਲੂਲੋਸਿਕਸ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਪੰਜਾਬ ਫਾਈਟੋ ਕੈਮੀਕਲਜ਼ ਲਿਮਟਿਡ ਨੂੰ ਪੁੱਡਾ ਦੀ ਵੈਬਸਾਈਟ ਰਾਹੀਂ ਈ-ਆਕਸ਼ਨ (ਆਨ-ਲਾਈਨ ਨਿਲਾਮੀ) ਕੀਤਾ ਜਾਵੇਗਾ।
ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਦਾ ਮੁੱਖ ਮਕਸਦ ਸੂਬੇ ਵਿੱਚ ਉਦਯੋਗਾਂ ਨੂੰ ਹੁਲਾਰਾ ਦੇ ਕੇ ਸੂਬੇ ਦੇ ਅਰਥਚਾਰੇ ਨੂੰ ਮਜ਼ਬੂਤ ਬਣਾਉਣਾ ਹੈ ਅਤੇ ਪੰਜਾਬ ਸਰਕਾਰ ਇਸ ਲਈ ਹਰ ਕਦਮ ਚੁੱਕਣ ਵਾਸਤੇ ਦ੍ਰਿੜ ਹੈ।