<h3><img class="alignnone size-full wp-image-2208" src="https://wishavwarta.in/wp-content/uploads/2017/09/trump.jpeg" alt="" width="650" height="400" /> ਵਾਸ਼ਿੰਗਟਨ, 14 ਨਵੰਬਰ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਿਵਾਲੀ ਤੋਂ ਇਕ ਹਫਤਾ ਬਾਅਦ ਲੋਕਾਂ ਨੂੰ ਇਕ ਤਿਉਹਾਰ ਦੀ ਵਧਾਈ ਦਿੱਤੀ ਹੈ। ਪਰ ਇਸ ਦੌਰਾਨ ਉਹਨਾਂ ਨੇ ਇਕ ਗਲਤੀ ਕਰ ਦਿੱਤੀ, ਜਿਸ ਕਾਰਨ ਉਹਨਾਂ ਨੂੰ ਲੋਕਾਂ ਦੇ ਮਹਿਣਿਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।</h3> <h3>ਉਹਨਾਂ ਨੇ ਵਾਈਟ ਹਾਊਸ ਵਿਚ ਦਿਵਾਲੀ ਦੇ ਇਕ ਸਮਾਗਮ ਵਿਚ ਹਿੱਸਾ ਲਿਆ। ਇਸ ਬਾਰੇ ਉਹਨਾਂ ਨੇ ਸਿੱਖਾਂ, ਬੋਧੀਆਂ ਤੇ ਜੈਨੀਆਂ ਨੂੰ ਤਾਂ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਪਰ ਹਿੰਦੂਆਂ ਨੂੰ ਵਧਾਈ ਦੇਣਾ ਉਹ ਸ਼ਾਇਦ ਭੁੱਲ ਗਏ। ਜਦਕਿ ਦਿਵਾਲੀ ਖਾਸ ਕਰਕੇ ਹਿੰਦੂਆਂ ਦਾ ਪ੍ਰਮੁਖ ਤਿਉਹਾਰ ਹੈ।</h3> <h3>ਇਸ ਤੋਂ ਬਾਅਦ ਹਿੰਦੂ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਕਾਫੀ ਬੁਰਾ ਮਨਾਇਆ ਅਤੇ ਟਰੰਪ ਦੀ ਨਿਖੇਧੀ ਕੀਤੀ। ਪਰ ਇਸ ਤੋਂ ਥੋਡ਼ੀ ਦੇਰ ਬਾਅਦ ਹੀ ਟਰੰਪ ਨੇ ਅਗਲਾ ਟਵੀਟ ਕਰਦਿਆਂ ਦਿਵਾਲੀ ਨੂੰ "ਹਿੰਦੂ ਤਿਉਹਾਰ" ਆਖ ਕੇ ਮੁਡ਼ ਉਸੇ ਸਮਾਗਮ ਦੀ ਇੱਕ ਫੋਟੋ ਸ਼ੇਅਰ ਕੀਤੀ।</h3>