ਲੰਡਨ, 10 ਨਵੰਬਰ – ਇੰਗਲੈਂਡ ਵਿਚ ਸਿੱਖ ਸਿਪਾਹੀ ਦੇ ਬੁੱਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬੁੱਤ ਦਾ ਉਦਘਾਟਨ ਹਫਤਾ ਕੁ ਪਹਿਲਾਂ ਹੋਇਆ ਸੀ। ਇਸ ਸਬੰਧੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਇਸ ਬੁੱਤ ਉਤੇ ਕਾਲੀ ਸਿਆਹੀ ਨਾਲ ਬੁੱਤ ਦਾ ਅਪਮਾਨ ਕੀਤਾ ਗਿਆ ਹੈ।
ਇਸ ਬੁੱਤ ਨਾਲ ਹੋਈ ਛੇੜਛਾੜ ਤੋਂ ਬਾਅਦ ਇਥੇ ਇਥੋਂ ਦੇ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ, ਜਦਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Disgusted to learn about the vandalism of the Sikh soldier’s statue installed in Birmingham, UK. What the Sikhs contributed to the UK & the ‘Great War’ effort is way bigger than this statue.
WE WILL REMEMBER THEM!
Bole So Nihal – Sat Sri Akal ! #WeWereThereToo #LestWeForget pic.twitter.com/o5IlCHpJoK— Harjinder Singh Kukreja (@SinghLions) November 10, 2018