ਦੀਵਾਲੀ ਤੋਂ ਬਾਅਦ ਪੰਜਾਬ, ਚੰਡੀਗੜ੍ਹ ਤੇ ਦਿੱਲੀ ਵਿਚ ਪ੍ਰਦੂਸ਼ਣ ਵਧਿਆ

Advertisement

ਨਵੀਂ ਦਿੱਲੀ, 8 ਨਵੰਬਰ – ਕੱਲ੍ਹ ਦੀਵਾਲੀ ਮੌਕੇ ਲੋਕਾਂ ਵਲੋਂ ਕੀਤੀ ਗਈ ਖੂਬ ਆਤਿਸ਼ਬਾਜ਼ੀ ਅਤੇ ਪਟਾਕਿਆਂ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦੂਸ਼ਣ ਕਾਫੀ ਵਧ ਗਿਆ ਹੈ। ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਹੋਰ ਸੂਬਿਆਂ ਵਿਚ ਅੱਜ ਸਵੇਰ ਤੋਂ ਹੀ ਚਾਰੇ ਪਾਸੇ ਧੂੰਆਂ ਛਾਇਆ ਰਿਹਾ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤਾਂ ਆਈਆਂ।

ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿਚ ਸਵੇਰ ਸਮੇਂ ਧੂੰਆਂ ਛਾਇਆ ਰਿਹਾ। ਪਿੰਡਾਂ ਦੇ ਮੁਕਾਬਲੇ ਪ੍ਰਦੂਸ਼ਣ ਵੱਧ ਦਰਜ ਕੀਤਾ ਗਿਆ। ਹਾਲਾਂਕਿ ਹਾਈਕੋਰਟ ਵਲੋਂ ਪਟਾਖੇ ਚਲਾਉਣ ਲਈ ਸਮੇਂ-ਸੀਮਾ ਤੈਅ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਵੀ ਕਈ ਥਾਈਂ ਲੋਕ ਅੱਧੀ ਰਾਤ ਤਕ ਪਟਾਖੇ ਚਲਾਉਂਦੇ ਰਹੇ, ਜਿਸ ਕਾਰਨ ਵਾਤਾਵਰਣ ਦਾ ਕਾਫੀ ਨੁਕਸਾਨ ਹੋਇਆ।