ਅਮਰੀਕੀ ਬਾਰ ‘ਚ ਅੰਨ੍ਹੇਵਾਹ ਗੋਲੀਬਾਰੀ, 13 ਲੋਕਾਂ ਦੀ ਮੌਤ

Advertisement

ਕੈਲੇਫੋਰਨੀਆ, 8 ਨਵੰਬਰ – ਅਮਰੀਕਾ ਦੇ ਇੱਕ ਬਾਰ ਵਿਚ ਹਮਲਾਵਰ ਵਲੋਂ ਕੀਤੀ ਅੰਨ੍ਹੇਵਾਹ ਗੋਲੀਵਾਰੀ ਵਿਚ ਘੱਟੋ ਘੱਟ 13 ਲੋਕ ਮਾਰੇ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੱਖਣੀ ਕੈਲੇਫੋਰਨੀਆ ਦੀ ਹੈ, ਜਿਥੇ ਇਕ ਮਿਊਜਿ਼ਕ ਬਾਰ ਐਂਡ ਡਾਂਸ ਹਾਲ ਚ ਇੱਕ ਹਮਲਾਵਰ ਵੱਲੋਂ ਫਾਇਰਿੰਗ ਕਰਨ ਨਾਲ 13 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਹਮਲਾਵਰ ਵੀ ਸ਼ਾਮਿਲ ਹੈ। ਇਸ ਹਮਲੇ ਵਿਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ।

ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਇਸ ਦੌਰਾਨ ਸ਼ਹਿਰ ਵਿਚ ਇਸ ਘਟਨਾ ਕਾਰਨ ਲੋਕ ਕਾਫੀ ਡਰੇ ਹੋਏ ਹਨ।