ਸ਼ਾਹਰੁਖ ਨੇ ਮਨਾਇਆ 53ਵਾਂ ਜਨਮ ਦਿਨ, ਘਰ ਦੇ ਬਾਹਰ ਲੱਗੀ ਪ੍ਰਸ਼ੰਸਕਾਂ ਦੀ ਭੀੜ (ਦੇਖੋ ਤਸਵੀਰਾਂ)

Advertisement

ਮੁੰਬਈ, 2 ਨਵੰਬਰ – ਬਾਲੀਵੁੱਡ ਦਾ ਬਾਦਸ਼ਾਹ ਸ਼ਾਹਰੁਖ ਖਾਨ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਿਹਾ ਹੈ। ਬਾਲੀਵੁੱਡ ਦੇ ਚੋਟੀ ਦੇ ਅਭਿਨੇਤਾਵਾਂ ਵਿਚ ਸ਼ੁਮਾਰ ਸ਼ਾਹਰੁਖ ਖਾਨ ਦੇ ਦੇਸ਼-ਵਿਦੇਸ਼ ਵਿਚ ਕਰੋੜਾਂ ਪ੍ਰਸ਼ੰਸਕ ਹਨ।

ਇਸ ਦੌਰਾਨ ਸ਼ਾਹਰੁਖ ਨੇ ਆਪਣੇ ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾਇਆ।

ਜਨਮ ਦਿਨ ਮੌਕੇ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਘਰ ਦੇ ਬਾਹਰ ਨਿਕਲ ਕੇ ਧੰਨਵਾਦ ਵੀ ਕੀਤਾ। ਇਸ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ।