• Latest
  • Trending
Latest News: ‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ – ਗੁਲਾਬ ਚੰਦ ਕਟਾਰੀਆ

Latest News: ‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ – ਗੁਲਾਬ ਚੰਦ ਕਟਾਰੀਆ

1 year ago
Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

4 minutes ago
PM Modi ਸੇਸ਼ੇਲਸ ਦੌਰੇ ਲਈ ਹੋਏ ਰਵਾਨਾ

PM Modi ਸੇਸ਼ੇਲਸ ਦੌਰੇ ਲਈ ਹੋਏ ਰਵਾਨਾ

26 minutes ago
Amritsar ‘ਚ ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ

Amritsar ‘ਚ ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ

35 minutes ago
Punjab: ਆਪ ਨੇ ਸੱਦੀ ਆਪਣੇ ਸਾਰੇ ‘ਮੰਤਰੀਆਂ ਅਤੇ ਵਿਧਾਇਕਾਂ’ ਦੀ ਮੀਟਿੰਗ

Punjab: ਆਪ ਨੇ ਸੱਦੀ ਆਪਣੇ ਸਾਰੇ ‘ਮੰਤਰੀਆਂ ਅਤੇ ਵਿਧਾਇਕਾਂ’ ਦੀ ਮੀਟਿੰਗ

51 minutes ago
Venezuela Earthquake: ਵੈਨੇਜ਼ੁਏਲਾ ‘ਚ ਫੇਰ ਆਇਆ ਭੂਚਾਲ, ਮੌਤਾਂ ਦੀ ਗਿਣਤੀ 900 ਤੋਂ ਪਾਰ

Venezuela Earthquake: ਵੈਨੇਜ਼ੁਏਲਾ ‘ਚ ਫੇਰ ਆਇਆ ਭੂਚਾਲ, ਮੌਤਾਂ ਦੀ ਗਿਣਤੀ 900 ਤੋਂ ਪਾਰ

2 hours ago
Punjab Weather: ਪੰਜਾਬ ‘ਚ ਅੱਜ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ

Punjab Weather: ਪੰਜਾਬ ‘ਚ ਅੱਜ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Punjab CM ਭਗਵੰਤ ਮਾਨ ਅੱਜ ਅੰਮ੍ਰਿਤਸਰ ਦੌਰੇ ‘ਤੇ

Punjab CM ਭਗਵੰਤ ਮਾਨ ਅੱਜ ਅੰਮ੍ਰਿਤਸਰ ਦੌਰੇ ‘ਤੇ

3 hours ago
Women’s T20 World Cup ਵਿੱਚ ਅੱਜ ਖੇਡੇ ਜਾਣਗੇ ਤਿੰਨ ਮੁਕਾਬਲੇ

Women’s T20 World Cup ਵਿੱਚ ਅੱਜ ਖੇਡੇ ਜਾਣਗੇ ਤਿੰਨ ਮੁਕਾਬਲੇ

3 hours ago
PM Modi ਅੱਜ ਤੋਂ Seychelles ਦੇ ਤਿੰਨ ਦਿਨ ਦੇ ਸਰਕਾਰੀ ਦੌਰੇ ‘ਤੇ ਹੋਣਗੇ

PM Modi ਅੱਜ ਤੋਂ Seychelles ਦੇ ਤਿੰਨ ਦਿਨ ਦੇ ਸਰਕਾਰੀ ਦੌਰੇ ‘ਤੇ ਹੋਣਗੇ

3 hours ago
Big News: ਅਮਰੀਕਾ ਨੇ ਈਰਾਨ ‘ਤੇ ਫੇਰ ਕੀਤਾ ਹਮਲਾ, ਮਿਜ਼ਾਈਲ-ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

Big News: ਅਮਰੀਕਾ ਨੇ ਈਰਾਨ ‘ਤੇ ਫੇਰ ਕੀਤਾ ਹਮਲਾ, ਮਿਜ਼ਾਈਲ-ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

3 hours ago
Hukamnama Sri Darbar Sahib Today – 27 June 2026 | Ang 796 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 27 June 2026 | Ang 796 I ਅੱਜ ਦਾ ਹੁਕਮਨਾਮਾ

5 hours ago
Hindi News
English News
Saturday, June 27, 2026
No Result
View All Result
40 °c
Chandigarh
37 ° Sun
36 ° Mon
39 ° Tue
39 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Latest News: ‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ – ਗੁਲਾਬ ਚੰਦ ਕਟਾਰੀਆ

ਵੱਕਾਰੀ ਇਤਿਹਾਸ, ਅਮੀਰ ਵਿਰਾਸਤ ਅਤੇ ਜੀਵੰਤ ਆਧੁਨਿਕਤਾ ਦਾ ਸੁਮੇਲ ਹੈ ਪੰਜਾਬ: ਸੌਂਦ

January 20, 2025
in ਖਬਰਾਂ, ਪੰਜਾਬ
Latest News: ‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ – ਗੁਲਾਬ ਚੰਦ ਕਟਾਰੀਆ

Latest News: ‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ – ਗੁਲਾਬ ਚੰਦ ਕਟਾਰੀਆ

– ਪੰਜਾਬ ਰਾਜ ਭਵਨ ਵਿਖੇ ਹੋਏ ਸੱਭਿਆਚਾਰਕ ਸਮਾਗਮ ਨੇ ਪੰਜਾਬ ਅਤੇ ਕਜ਼ਾਕਿਸਤਾਨ ਦੇ ਸਬੰਧਾਂ ਨੂੰ ਕੀਤਾ ਮਜ਼ਬੂਤ

ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੁਨੀਆ ਨੂੰ ਪੰਜਾਬ ਦੀ ਸ਼ਾਨਾਮੱਤੀ ਵਿਰਾਸਤ ਮਾਨਣ ਦਾ ਦਿੱਤਾ ਸੱਦਾ

– ਵੱਕਾਰੀ ਇਤਿਹਾਸ, ਅਮੀਰ ਵਿਰਾਸਤ ਅਤੇ ਜੀਵੰਤ ਆਧੁਨਿਕਤਾ ਦਾ ਸੁਮੇਲ ਹੈ ਪੰਜਾਬ: ਸੌਂਦ

ਚੰਡੀਗੜ੍ਹ, 20 ਜਨਵਰੀ (ਵਿਸ਼ਵ ਵਾਰਤਾ):- ਪੰਜਾਬ ਰਾਜ ਭਵਨ ਵਿਖੇ ਅੱਜ ਮਨਮੋਹਕ ਅਤੇ ਰੂਹਾਨੀ ਸੰਗੀਤਕ ਸ਼ਾਮ ਕਰਵਾਈ ਗਈ, ਜਿਸ ਨਾਲ ਪੂਰਾ ਰਾਜ ਭਵਨ ਪੰਜਾਬ ਅਤੇ ਕਜ਼ਾਕਿਸਤਾਨ ਦੇ ਸੱਭਿਆਚਾਰਕ ਅਤੇ ਸੰਗੀਤਕ ਮਾਹੌਲ ਨਾਲ ਗੂੰਜ ਉੱਠਿਆ ।

ਇਸ ਨੂੰ ਪੰਜਾਬ ਰਾਜ ਭਵਨ ਲਈ ਇੱਕ ਸੁਭਾਗਾ ਮੌਕਾ ਦੱਸਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਵੱਲੋਂ ਉਲੀਕੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਕੀਤੇ ਗਏ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।

ਕਜ਼ਾਕਿਸਤਾਨ ਦੇ ਕਲਾਕਾਰਾਂ ਦਾ ਦਿਲੋਂ ਸਵਾਗਤ ਕਰਦੇ ਹੋਏ, ਰਾਜਪਾਲ ਨੇ ਕਿਹਾ ਕਿ ਸੰਗੀਤ ਹਮੇਸ਼ਾ ਰੂਹ ਨੂੰ ਖੁਸ਼ੀ ਦਿੰਦਾ ਹੈ ਅਤੇ ਇਹ ਭਾਸ਼ਾ ਦੀਆਂ ਰੁਕਾਵਟਾਂ ਨੂੰ ਉਲੰਘ ਕੇ ਸੱਭਿਆਚਾਰ ਅਤੇ ਸਭਿਅਤਾਵਾਂ ਨੂੰ ਅੱਗੇ ਤੋਰਨ ਦਾ ਇੱਕ ਵਧੀਆ ਜ਼ਰੀਆ ਹੈ ।

ਰਾਜਪਾਲ ਨੇ ਅੱਗੇ ਕਿਹਾ ਕਿ ਇਸ ਦਿਲਕਸ਼ ਸ਼ਾਮ ਨੇ ਪੰਜਾਬ ਅਤੇ ਕਜ਼ਾਕਿਸਤਾਨ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ ।

ਪੰਜਾਬ ਨੂੰ ਇੱਕ ਯੋਧਿਆਂ ਦੀ ਧਰਤੀ ਦੱਸਦਿਆਂ ਜਿੱਥੇ ਲਾਸਾਨੀ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹਾਨ ਸੱਭਿਆਚਾਰਕ ਵਿਰਾਸਤ ਦਿੱਤੀ ਹੈ।

ਪੰਜਾਬ ਵੱਲੋਂ ਕੌਮਾਂਤਰੀ ਮਿੱਤਰਤਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਲਈ ਕਰਵਾਏ ਅਹਿਮ ਸਮਾਗਮ ਦੌਰਾਨ ਕਜ਼ਾਕਿਸਤਾਨ ਤੋਂ ਆਈ ਸੱਭਿਆਚਾਰਕ ਮੰਡਲੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਸਮਾਗਮ ਪੰਜਾਬ ਦੀਆਂ ਸੈਰ-ਸਪਾਟਾ ਸਮਰੱਥਾਵਾਂ ਨੂੰ ਵਿਸ਼ਵ ਪੱਧਰ ’ਤੇ ਪੇਸ਼ ਕਰਕੇ ਅੰਤਰ-ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਪੰਜਾਬ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸਬੰਧੀ ਰਾਜ ਭਵਨ, ਪੰਜਾਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੂਬੇ ਨੂੰ ਵਿਸ਼ਵ ਪੱਧਰ ‘ਤੇ ਸੈਰ-ਸਪਾਟਾ ਹੱਬ ਵਜੋਂ ਵਿਕਸਿਤ ਕਰਨ ਦੇ ਯਤਨਾਂ ’ਤੇ ਜ਼ੋਰ ਦਿੱਤਾ।

ਕੈਬਨਿਟ ਮੰਤਰੀ ਸੌਂਦ ਨੇ ਦੁਨੀਆ ਭਰ ਦੇ ਲੋਕਾਂ ਨੂੰ ਪੰਜਾਬ ਦੀ ਸੁੰਦਰਤਾ, ਵਿਭਿੰਨਤਾ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਦਾ ਆਨੰਦ ਮਾਨਣ ਦਾ ਸੱਦਾ ਦਿੱਤਾ। ਉਨ੍ਹਾਂ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਕੇ ਪੰਜਾਬ ਦੀ ਸੈਰ-ਸਪਾਟਾ ਸੰਭਾਵਨਾ ਵਿੱਚ ਹੋਰ ਵਾਧਾ ਕਰਨ ਅਤੇ ਇੱਕ ਅਜਿਹਾ ਭਵਿੱਖ ਸਿਰਜਣ ‘ਤੇ ਜ਼ੋਰ ਦਿੱਤਾ ਜਿੱਥੇ ਵਿਸ਼ਵ ਪੱਧਰ ‘ਤੇ ਆਪਸੀ ਮਿੱਤਰਤਾ ਪ੍ਰਫੁੱਲਤ ਹੋਵੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਪਣੇ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਅਤੇ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਅਹਿਮ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਪਹਿਲਕਦਮੀਆਂ ਵਿੱਚ ਨਿਰਵਿਘਨ ਅਤੇ ਆਰਾਮਦਾਇਕ ਯਾਤਰਾ ਦੇ ਅਨੁਭਵ ਨੂੰ ਯਕੀਨੀ ਬਣਾਉਣ ਲਈ ਬੁਨਿਆਦੀ ਢਾਂਚੇ ਦਾ ਵਿਕਾਸ, ਬਿਹਤਰ ਕੁਨੈਕਟੀਵਿਟੀ, ਪੁਖਤਾ ਸੁਰੱਖਿਆ ਉਪਾਅ ਅਤੇ ਵਿਸ਼ਵ ਪੱਧਰੀ ਪ੍ਰਾਹੁਣਚਾਰੀ ਸੇਵਾਵਾਂ ਸ਼ਾਮਲ ਹਨ।

ਪੰਜਾਬ ਸਰਕਾਰ ਦੀਆਂ ਇਹਨਾਂ ਯੋਜਨਾ ਵਿੱਚ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ, ਜਲ੍ਹਿਆਂ ਵਾਲਾ ਬਾਗ ਆਦਿ ਸਥਾਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਠੋਸ ਯਤਨਾਂ ਜ਼ਰੀਏ ਵਿਰਾਸਤੀ ਪ੍ਰੋਤਸਾਹਨ ਅਤੇ ਵਿਲੇਜ ਸੈਰ-ਸਪਾਟੇ ਰਾਹੀਂ ਪੰਜਾਬ ਦੇ ਹਰੇ-ਭਰੇ ਜਲਗਾਹਾਂ ਅਤੇ ਖੂਬਸੂਰਤ ਮੈਦਾਨਾਂ ਨੂੰ ਪ੍ਰਦਰਸ਼ਿਤ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਵਾਤਾਵਰਨ ਪੱਖੀ ਅਭਿਆਸਾਂ ਅਤੇ ਸਰਗਰਮ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਕੇ ਸੈਰ-ਸਪਾਟੇ ਨੂੰ ਸਥਾਈ ਤੌਰ ‘ਤੇ ਹੁਲਾਰਾ ਦੇਣ ਵੱਲ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ।

ਸੌਂਦ ਨੇ ਭਰੋਸਾ ਜਤਾਇਆ ਕਿ ਇਹਨਾਂ ਪਹਿਲਕਦਮੀਆਂ ਸਦਕਾ ਪੰਜਾਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਤਰਜੀਹੀ ਸਥਾਨ ਵਜੋਂ ਉਭਰੇਗਾ ਜੋ ਜੀਵਿੰਤ ਵਿਰਾਸਤ ਦੇ ਨਾਲ ਨਾਲ ਅਧੁਨਿਕਤਾ ਦਾ ਸੁਮੇਲ ਪੇਸ਼ ਕਰਦਾ ਹੈ।

ਕੈਬਨਿਟ ਮੰਤਰੀ ਨੇ ਪੰਜਾਬ ਦੀ ਅਮੀਰ ਵਿਰਾਸਤ ਦਾ ਆਨੰਦ ਮਾਨਣ ਲਈ ਕਜ਼ਾਕਿਸਤਾਨ ਦੇ ਲੋਕਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਸ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸੰਗੀਤ, ਨ੍ਰਿਤ ਅਤੇ ਕਲਾ ਵਰਗੀਆਂ ਵੰਨਗੀਆਂ ਸਾਰੀਆਂ ਸਰਹੱਦਾਂ ਦੇ ਪਾੜੇ ਨੂੰ ਦੂਰ ਕਰਕੇ ਕਲਾਤਮਕ ਅਤੇ ਸਦਭਾਵਨਾ ਦੇ ਸਾਂਝੇ ਜਸ਼ਨਾਂ ਰਾਹੀਂ ਮਨੁੱਖਤਾ ਨੂੰ ਇੱਕਜੁੱਟ ਕਰਦੀਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਧਰਤੀ ਜੀਵੰਤ ਸੱਭਿਆਚਾਰ ਅਤੇ ਸਦੀਵੀ ਵਿਰਾਸਤ ਦਾ ਸੁਮੇਲ ਹੈ, ਜੋ ਲੰਬੇ ਸਮੇਂ ਤੋਂ ਭਾਰਤੀ ਸਭਿਅਤਾ ਲਈ ਚਾਨਣ ਮੁਨਾਰਾ ਰਿਹਾ ਹੈ। ਪੰਜਾਬ ਆਪਣੇ ਰੂਹਾਨੀ ਸੰਗੀਤ, ਭੰਗੜੇ ਅਤੇ ਗਿੱਧੇ ਵਰਗੇ ਤਾਲਬੱਧ ਨਾਚਾਂ ਲਈ ਅਤੇ ਸੁਆਦਲੇ ਪਕਵਾਨਾਂ ਲਈ ਵਿਸ਼ਵ ਪੱਧਰ ’ਤੇ ਜਾਣਿਆ ਜਾਂਦਾ ਹੈ ਅਤੇ ਇਸ ਵਿਲੱਖਤਾ ਨਾਲ ਇਹ ਇੱਥੇ ਆਉਣ ਵਾਲੇ ਹਰੇਕ ਸੈਲਾਨੀ ਨੂੰ ਅਨੋਖਾ ਅਤੇ ਕਦੇ ਨਾ ਭੁਲਣ ਵਾਲਾ ਸੱਭਿਆਚਾਰਕ ਅਨੁਭਵ ਪ੍ਰਦਾਨ ਕਰਦਾ ਹੈ। ਮੰਤਰੀ ਨੇ ਕਿਹਾ ਕਿ ਸਰੋਂ ਦਾ ਸਾਗ, ਮੱਕੀ ਦੀ ਰੋਟੀ ਅਤੇ ਲੱਸੀ ਵਰਗੇ ਪ੍ਰਸਿੱਧ ਪਕਵਾਨ ਪੰਜਾਬ ਦੇ ਨਿੱਘ ਅਤੇ ਪਰਾਹੁਣਚਾਰੀ ਦਾ ਅਨਿੱਖੜਵਾਂ ਅੰਗ ਬਣ ਗਏ ਹਨ।

ਸੌਂਦ ਨੇ ਕਿਹਾ ਕਿ ਪੰਜਾਬ ਸੈਲਾਨੀਆਂ ਲਈ ਸਿਰਫ਼ ਇੱਕ ਸੈਰ-ਸਪਾਟਾ ਕੇਂਦਰ ਹੀ ਨਹੀਂ ਹੈ ਸਗੋਂ ਇਹ ਇੱਕ ਅਜਿਹਾ ਅਨੁਭਵ ਹੈ ਜਿੱਥੇ ਇਤਿਹਾਸ, ਜੀਵਿੰਤ ਸਭਿਆਚਾਰ, ਅਮੀਰ ਵਿਰਾਸਤ ਅਤੇ ਆਧੁਨਿਕਤਾ ਦਾ ਸੁਮੇਲ ਮਿਲਦਾ ਹੈ। ਕਜ਼ਾਕਿਸਤਾਨ ਨਾਲ ਕਰਵਾਇਆ ਇਹ ਸੱਭਿਆਚਾਰਕ ਅਦਾਨ-ਪ੍ਰਦਾਨ ਸਮਾਗਮ ਪਰੰਪਰਾਵਾਂ, ਕਲਾ ਅਤੇ ਪਰਿਵਾਰਕ ਕਦਰਾਂ-ਕੀਮਤਾਂ ਲਈ ਦੋਵਾਂ ਖੇਤਰਾਂ ਦਰਮਿਆਨ ਸਾਂਝ ਨੂੰ ਉਜਾਗਰ ਕਰਦਾ ਹੈ। ਇਹ ਸਮਾਗਮ ਸਿਰਫ਼ ਕਲਾ ਅਤੇ ਸੱਭਿਆਚਾਰ ਦਾ ਅਦਾਨ-ਪ੍ਰਦਾਨ ਹੀ ਨਹੀਂ ਹੈ, ਸਗੋਂ ਦੋਵੇਂ ਦੇਸ਼ਾਂ ਦਰਮਿਆਨ ਵਿਸ਼ਵ-ਵਿਆਪੀ ਸਦਭਾਵਨਾ ਅਤੇ ਆਪਸੀ ਸਨਮਾਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਸਰਹੱਦਾਂ ਦੇ ਪਾੜੇ ਨੂੰ ਦੂਰ ਕਰਨ ਅਤੇ ਵਿਸ਼ਵ-ਵਿਆਪੀ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਸਬੰਧੀ ਪੰਜਾਬ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਾ ਹੈ।

ਮੰਤਰੀ ਨੇ ਕਿਹਾ ਕਿ ਇਸ ਸਮਾਗਮ ਵਿੱਚ ਸਭਿਆਚਾਰਾਂ ਦਾ ਮਨਮੋਹਕ ਮੇਲ-ਮਿਲਾਪ ਦੇਖਿਆ ਗਿਆ। ਇਸ ਦੌਰਾਨ ਕਜ਼ਾਖ ਕਲਾਕਾਰਾਂ ਨੇ ਆਪਣੇ ਮਨਮੋਹਕ ਪਰੰਪਰਾਗਤ ਨਾਚਾਂ ਅਤੇ ਰੂਹਾਨੀ ਸੰਗੀਤ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਸਾਰੇ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡੀ। ਪੰਜਾਬ ਨੇ ਵੀ ਆਪਣੇ ਭੰਗੜੇ, ਗੱਤਕੇ ਅਤੇ ਹੋਰ ਰਵਾਇਤੀ ਨਾਚਾਂ ਦੇ ਜੋਸ਼ੀਲੇ ਪ੍ਰਦਰਸ਼ਨਾਂ ਰਾਹੀਂ ਪੰਜਾਬ ਦੀ ਜੀਵੰਤ ਵਿਰਾਸਤ ਨੂੰ ਪ੍ਰਦਰਸ਼ਿਤ ਕਰਦਿਆਂ ਮੰਚ ਨੂੰ ਪੂਰੇ ਜੋਸ਼ ਨਾਲ ਭਰ ਦਿੱਤਾ ਅਤੇ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ।

ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ, ਰਾਜਪਾਲ ਦੇ ਵਧੀਕ ਮੁੱਖ ਸਕੱਤਰ ਕੇ. ਸਿਵਾ ਪ੍ਰਸਾਦ, ਸਕੱਤਰ ਸੈਰ ਸਪਾਟਾ ਮਾਲਵਿੰਦਰ ਸਿੰਘ ਜੱਗੀ ਅਤੇ ਡਾਇਰੈਕਟਰ ਅੰਮ੍ਰਿਤ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਦੀ ਮੌਜੂਦਗੀ ਨੇ ਇਸ ਸ਼ਾਮ ਨੂੰ ਹੋਰ ਯਾਦਗਾਰੀ ਬਣਾ ਦਿੱਤਾ।
—–

Tags: Breaking news in PunjabiLatest Punjab newsLatest Punjab news in Punjabipunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

by Ranjit Singh
June 27, 2026
0

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ 'VB - G RAM G' ਯੋਜਨਾ ਦਾ ਨੌਟੀਫਿਕੇਸ਼ਨ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਪੰਜਾਬ...

PM Modi ਸੇਸ਼ੇਲਸ ਦੌਰੇ ਲਈ ਹੋਏ ਰਵਾਨਾ

PM Modi ਸੇਸ਼ੇਲਸ ਦੌਰੇ ਲਈ ਹੋਏ ਰਵਾਨਾ

by Ranjit Singh
June 27, 2026
0

PM Modi ਸੇਸ਼ੇਲਸ ਦੌਰੇ ਲਈ ਹੋਏ ਰਵਾਨਾ - ਗੋਲਡਨ ਜੁਬਲੀ ਸਮਾਰੋਹਾਂ 'ਚ ਕਰਨਗੇ ਸ਼ਿਰਕਤ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਭਾਰਤ...

Amritsar ‘ਚ ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ

Amritsar ‘ਚ ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ

by Ranjit Singh
June 27, 2026
0

Amritsar 'ਚ ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਪੰਜਾਬ ਸਰਕਾਰ...

Punjab: ਆਪ ਨੇ ਸੱਦੀ ਆਪਣੇ ਸਾਰੇ ‘ਮੰਤਰੀਆਂ ਅਤੇ ਵਿਧਾਇਕਾਂ’ ਦੀ ਮੀਟਿੰਗ

Punjab: ਆਪ ਨੇ ਸੱਦੀ ਆਪਣੇ ਸਾਰੇ ‘ਮੰਤਰੀਆਂ ਅਤੇ ਵਿਧਾਇਕਾਂ’ ਦੀ ਮੀਟਿੰਗ

by Ranjit Singh
June 27, 2026
0

Punjab: ਆਪ ਨੇ ਸੱਦੀ ਆਪਣੇ ਸਾਰੇ 'ਮੰਤਰੀਆਂ ਅਤੇ ਵਿਧਾਇਕਾਂ' ਦੀ ਮੀਟਿੰਗ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਸ੍ਰੀ ਅਕਾਲ ਤਖ਼ਤ ਸਾਹਿਬ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

by Ranjit Singh
June 27, 2026
0

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ 'VB - G RAM G' ਯੋਜਨਾ ਦਾ ਨੌਟੀਫਿਕੇਸ਼ਨ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਪੰਜਾਬ...

Most Popular

ਭਾਰਤ-ਆਇਰਲੈਂਡ T20 ਸੀਰੀਜ਼ ਦੇ ਸਮੇਂ ‘ਚ ਵੱਡਾ ਬਦਲਾਅ

ਭਾਰਤ-ਆਇਰਲੈਂਡ T20 ਸੀਰੀਜ਼ ਦੇ ਸਮੇਂ ‘ਚ ਵੱਡਾ ਬਦਲਾਅ

by Jaspreet Kaur
2 days ago
0

ਭਾਰਤ-ਆਇਰਲੈਂਡ T20 ਸੀਰੀਜ਼ ਦੇ ਸਮੇਂ 'ਚ ਵੱਡਾ ਬਦਲਾਅ - ਜਾਣੋ ਕਿਉਂ ਬਦਲੀ ਭਾਰਤ-ਆਇਰਲੈਂਡ ਮੈਚਾਂ ਦੀ ਟਾਈਮਿੰਗ ਨਵੀ ਦਿੱਲੀ, 25 ਜੂਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 