SKM ਦੀ ਮਹਾਪੰਚਾਇਤ ‘ਚ ਵੱਡਾ ਐਲਾਨ
- ਮੋਗਾ ਵਿਖੇ ਹੋਇਆ ਵੱਡਾ ਇਕੱਠ
ਚੰਡੀਗੜ੍ਹ : ਮੋਗਾ ‘ਚ ਅਨਾਜ ਮੰਡੀ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਮਹਾ ਪੰਚਾਇਤ ਕੀਤੀ ਗਈ। ਜਿਸ ਦੌਰਾਨ ਵੱਡੀ ਗਿਣਤੀ ‘ਚ ਕਿਸਾਨ ਸ਼ਾਮਿਲ ਹੋਏ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਖਨੌਰੀ ਜਾਂ ਸ਼ੰਭੂ ‘ਤੇ ਚਲ ਰਹੇ ਮੋਰਚੇ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ। ਇਸ ਦੌਰਾਨ ਮਹਾਂ ਪੰਚਾਇਤ ਵਿੱਚ ਇਕਜੁੱਟ ਹੋਣ ਲਈ ਪਾਸ ਕੀਤੇ ਪ੍ਰਸਤਾਵ ਨੂੰ ਅੰਦੋਲਨਕਾਰੀ ਕਿਸਾਨ ਆਗੂਆਂ ਅੱਗੇ ਰੱਖਿਆ ਜਾਵੇਗਾ। ਐਸ.ਕੇ.ਐਮ. ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਆਗੂ ਸ਼ੰਭੂ ਤੇ ਖਨੌਰੀ ਬਾਰਡਰ ਵਿਖੇ ਮਤਾ ਲੈ ਕੇ ਜਾਣਗੇ। ਮਤਾ ਲੈ ਕੇ ਜਾਣ ਲਈ ਛੇ ਮੈਂਬਰੀ ਕਮੇਟੀ ਭਲਕੇ ਖਨੌਰੀ ਮੋਰਚੇ ਵਿੱਚ ਜਾਵੇਗੀ ਤੇ ਉਨ੍ਹਾਂ ਦੇ ਨਾਲ 101 ਮੈਂਬਰਾਂ ਦਾ ਜਥਾ ਜਾਵੇਗਾ। ਇਸ ਦੇ ਨਾਲ ਹੀ 26 ਜਨਵਰੀ ਨੂੰ ਟਰੈਕਟਰ ਮਾਰਚ ਵੀ ਕੱਢਿਆ ਜਾਵੇਗਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























