IND vs AUS: ਨਿਤੀਸ਼ ਰੈੱਡੀ ਨੇ ਮੈਲਬੌਰਨ ‘ਚ ਸ਼ਾਨਦਾਰ ਸੈਂਕੜਾ ਜੜ ਕੇ ਕੀਤਾ ਇਤਿਹਾਸਕ ਕਮਾਲ
- ਰਿਕਾਰਡ ਬਣਾ ਕੇ ਦੁਨੀਆ ਨੂੰ ਕੀਤਾ ਹੈਰਾਨ
- ਪਹਿਲੇ ਅਰਧ ਸੈਂਕੜੇ ਨੂੰ ਸੈਂਕੜੇ ‘ਚ ਬਦਲਿਆ
ਨਵੀ ਦਿੱਲੀ : ਭਾਰਤੀ ਟੀਮ ਦੇ ਨੌਜਵਾਨ ਖਿਡਾਰੀ ਨਿਤੀਸ਼ ਕੁਮਾਰ ਰੈੱਡੀ ਨੇ ਕਮਾਲ ਕਰ ਦਿੱਤਾ ਹੈ। ਨਿਤੀਸ਼ ਕੁਮਾਰ ਰੈੱਡੀ ਨੇ ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਸ਼ਾਨਦਾਰ ਸੈਂਕੜਾ ਖੇਡ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਸਕਾਟ ਬੋਲੈਂਡ ਦੀ ਤੀਜੀ ਗੇਂਦ ‘ਤੇ ਚੌਕਾ ਲਗਾ ਕੇ ਆਪਣਾ ਪਹਿਲਾ ਸੈਂਕੜਾ ਪੂਰਾ ਕੀਤਾ। ਉਹ ਟੈਸਟ ਕ੍ਰਿਕਟ ਵਿੱਚ ਅੱਠਵੇਂ ਨੰਬਰ ਜਾਂ ਅੱਠਵੇਂ ਕ੍ਰਮ ਤੋਂ ਹੇਠਾਂ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਗਾਉਣ ਵਾਲੇ ਟੀਮ ਇੰਡੀਆ ਦੇ ਪੰਜਵੇ ਬੱਲੇਬਾਜ਼ ਬਣ ਗਏ ਹਨ।
21 ਸਾਲ ਦੇ ਇਸ ਆਲਰਾਊਂਡਰ ਤੋਂ ਪਹਿਲਾਂ ਇਹ ਖਾਸ ਉਪਲੱਬਧੀ ਰਵੀਚੰਦਰਨ ਅਸ਼ਵਿਨ, ਐਮਐਸ ਧੋਨੀ, ਹਰਭਜਨ ਸਿੰਘ ਅਤੇ ਕਪਿਲ ਦੇਵ ਨੇ ਹਾਸਲ ਕੀਤੀ ਸੀ। ਅੱਠਵੇਂ ਨੰਬਰ ਜਾਂ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰਦੇ ਹੋਏ, ਅਸ਼ਵਿਨ ਨੇ ਚਾਰ ਸੈਂਕੜੇ ਅਤੇ ਧੋਨੀ, ਹਰਭਜਨ ਅਤੇ ਕਪਿਲ ਦੇਵ ਨੇ ਕ੍ਰਮਵਾਰ ਦੋ-ਦੋ ਸੈਂਕੜੇ ਲਗਾਏ ਹਨ।
ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਨਿਤੀਸ਼ ਕੁਮਾਰ ਰੈੱਡੀ ਨੇ 59.88 ਦੀ ਸਟ੍ਰਾਈਕ ਰੇਟ ਨਾਲ 172 ਗੇਂਦਾਂ ‘ਚ ਆਪਣਾ ਪਹਿਲਾ ਸੈਂਕੜਾ ਪੂਰਾ ਕੀਤਾ। ਫਿਲਹਾਲ ਉਹ 103 ਦੌੜਾਂ ਬਣਾ ਕੇ ਮੈਦਾਨ ‘ਚ ਹਨ। ਇਸ ਦੌਰਾਨ ਉਨ੍ਹਾਂ ਨੇ 10 ਚੌਕੇ ਅਤੇ ਇਕ ਸ਼ਾਨਦਾਰ ਛੱਕਾ ਲਗਾਇਆ ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























