Melbourne : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਟੈਸਟ ਜਾਰੀ
ਆਸਟ੍ਰੇਲੀਆ ਨੂੰ ਲੱਗਿਆ ਪਹਿਲਾ ਝਟਕਾ

ਚੰਡੀਗੜ੍ਹ, 26ਦਸੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਟੈਸਟ ਮੈਚ ਮੈਲਬੌਰਨ ਦੇ MCG ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ।

ਆਸਟ੍ਰੇਲੀਆਈ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਆਸਟਰੇਲੀਆ ਨੇ ਦੂਜੇ ਸੈਸ਼ਨ ਵਿੱਚ ਇੱਕ ਵਿਕਟ ’ਤੇ 116 ਦੌੜਾਂ ਬਣਾ ਲਈਆਂ ਹਨ। ਉਸਮਾਨ ਖਵਾਜਾ ਅਤੇ ਮਾਰਨਸ ਲੈਬੁਸ਼ਗਨ ਅਜੇਤੂ ਹਨ। ਆਪਣਾ ਪਹਿਲਾ ਮੈਚ ਖੇਡ ਰਹੇ ਸੈਮ ਕੋਂਸਟਾਸ 60 ਦੌੜਾਂ ਬਣਾ ਕੇ ਆਊਟ ਹੋ ਗਏ।

ਇਸ 5 ਮੈਚਾਂ ਦੀ ਸੀਰੀਜ਼ ਵਿੱਚ ਭਾਰਤ ਨੇ ਪਹਿਲਾ ਟੈਸਟ ਜਿੱਤਿਆ ਅਤੇ ਦੂਜਾ ਟੈਸਟ ਆਸਟਰੇਲੀਆ ਨੇ ਜਿੱਤਿਆ ਹੈ, ਇਸ ਤਰ੍ਹਾਂ ਸੀਰੀਜ਼ 1-1 ਨਾਲ ਬਰਾਬਰ ਹੈ। ਇਸ ਤੋਂ ਇਲਾਵਾ ਤੀਜਾ ਟੈਸਟ ਡਰਾਅ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























