• Latest
  • Trending
ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ Haryana ਰਿਹਾ ਜੇਤੂ – Punjab ਨੂੰ ਦੂਜਾ ਤੇ Chandigarh ਤੀਜੇ ਸਥਾਨ ‘ਤੇ ਰਿਹਾ

ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ Haryana ਰਿਹਾ ਜੇਤੂ – Punjab ਨੂੰ ਦੂਜਾ ਤੇ Chandigarh ਤੀਜੇ ਸਥਾਨ ‘ਤੇ ਰਿਹਾ

2 years ago
ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ ‘ਚ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ ਰਹੀ

ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ ‘ਚ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ ਰਹੀ

4 minutes ago
‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਿਆ ਆਰਥਿਕ ਸਸ਼ਕਤੀਕਰਨ, ਡਾਇਰੈਕਟ ਬੈਨਿਫਿਟ ਟ੍ਰਾਂਸਫਰ (DBT) ਰਾਹੀਂ ਲਗਭਗ 33 ਲੱਖ ਮਹਿਲਾਵਾਂ ਨੂੰ ਮਿਲੀ ਵਿੱਤੀ ਸਹਾਇਤਾ

‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਿਆ ਆਰਥਿਕ ਸਸ਼ਕਤੀਕਰਨ, ਡਾਇਰੈਕਟ ਬੈਨਿਫਿਟ ਟ੍ਰਾਂਸਫਰ (DBT) ਰਾਹੀਂ ਲਗਭਗ 33 ਲੱਖ ਮਹਿਲਾਵਾਂ ਨੂੰ ਮਿਲੀ ਵਿੱਤੀ ਸਹਾਇਤਾ

8 minutes ago
ਪੰਜਾਬ ਪੁਲਿਸ ਦੇ ਮਹਿਲਾ ਹੈਲਪ ਡੈਸਕਾਂ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ 2.31 ਲੱਖ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ

ਪੰਜਾਬ ਪੁਲਿਸ ਦੇ ਮਹਿਲਾ ਹੈਲਪ ਡੈਸਕਾਂ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ 2.31 ਲੱਖ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ

10 minutes ago
ਏ.ਡੀ.ਸੀ. ਵੱਲੋਂ ਫਰਮ ਗੇਟਵੇ ਟੂ ਬਿਓਂਡ ਵੀਜ਼ਾ ਦਾ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ

ਏ.ਡੀ.ਸੀ. ਵੱਲੋਂ ਫਰਮ ਗੇਟਵੇ ਟੂ ਬਿਓਂਡ ਵੀਜ਼ਾ ਦਾ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ

16 minutes ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

44 minutes ago
IND vs ENG : ਇੰਗਲੈਂਡ ਨੇ ਭਾਰਤ ਸਾਹਮਣੇ ਰੱਖਿਆ 258 ਦੌੜਾਂ ਦਾ ਟੀਚਾ

IND vs ENG : ਇੰਗਲੈਂਡ ਨੇ ਭਾਰਤ ਸਾਹਮਣੇ ਰੱਖਿਆ 258 ਦੌੜਾਂ ਦਾ ਟੀਚਾ

53 minutes ago
ਫ਼ਿਲਮ ‘ਸਤਲੁਜ’ ‘ਤੇ ਪਾਬੰਦੀ ਰਹੇਗੀ ਬਰਕਰਾਰ

ਫ਼ਿਲਮ ‘ਸਤਲੁਜ’ ‘ਤੇ ਪਾਬੰਦੀ ਰਹੇਗੀ ਬਰਕਰਾਰ

1 hour ago
IND W vs ENG W: ਭਾਰਤੀ ਮਹਿਲਾ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਮੇਜ਼ਬਾਨ ਇੰਗਲੈਂਡ ‘ਤੇ ਬਣਾਈ ਅਹਿਮ ਬੜ੍ਹਤ

IND W vs ENG W: ਭਾਰਤੀ ਮਹਿਲਾ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਮੇਜ਼ਬਾਨ ਇੰਗਲੈਂਡ ‘ਤੇ ਬਣਾਈ ਅਹਿਮ ਬੜ੍ਹਤ

2 hours ago
SIR ਤਹਿਤ ਸਮੂਹ ਪੋਲਿੰਗ ਬੂਥਾਂ ‘ਤੇ ਲੱਗੇ ਵਿਸ਼ੇਸ਼ ਕੈਂਪ

SIR ਤਹਿਤ ਸਮੂਹ ਪੋਲਿੰਗ ਬੂਥਾਂ ‘ਤੇ ਲੱਗੇ ਵਿਸ਼ੇਸ਼ ਕੈਂਪ

2 hours ago
ਭਾਰਤ – ਇੰਗਲੈਂਡ ਵਿਚਾਲੇ ਟੀ-20 ਲੜੀ ਦਾ ਪੰਜਵਾਂ ਤੇ ਆਖਰੀ ਮੈਚ

ਭਾਰਤ – ਇੰਗਲੈਂਡ ਵਿਚਾਲੇ ਟੀ-20 ਲੜੀ ਦਾ ਪੰਜਵਾਂ ਤੇ ਆਖਰੀ ਮੈਚ

3 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

4 hours ago
ਐਂਟੀ-ਰੇਬੀਜ਼ ਇੰਜੈਕਸ਼ਨ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ

ਐਂਟੀ-ਰੇਬੀਜ਼ ਇੰਜੈਕਸ਼ਨ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ

4 hours ago
Hindi News
English News
Saturday, July 11, 2026
No Result
View All Result
29 °c
Chandigarh
33 ° Sun
35 ° Mon
36 ° Tue
36 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ Haryana ਰਿਹਾ ਜੇਤੂ – Punjab ਨੂੰ ਦੂਜਾ ਤੇ Chandigarh ਤੀਜੇ ਸਥਾਨ ‘ਤੇ ਰਿਹਾ

ਪੀਥੀਅਨ ਖੇਡਾਂ ਦੀ ਸਥਾਪਨਾ 6ਵੀਂ ਸਦੀ ਈਸਾ ਪੂਰਵ ਵਿੱਚ ਹੋਈ : ਡਾ. ਬਜਿੰਦਰ ਗੋਇਲ

December 23, 2024
in ਹਰਿਆਣਾ, ਖਬਰਾਂ, ਖੇਡਾਂ, ਚੰਡੀਗੜ੍ਹ, ਪੰਜਾਬ
ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ Haryana ਰਿਹਾ ਜੇਤੂ – Punjab ਨੂੰ ਦੂਜਾ ਤੇ Chandigarh ਤੀਜੇ ਸਥਾਨ ‘ਤੇ ਰਿਹਾ

ਕੌਮੀ ਪੀਥੀਅਨ ਗੇਮਜ਼ : ਗੱਤਕਾ ਮੁਕਾਬਲਿਆਂ ‘ਚੋਂ Haryana ਰਿਹਾ ਜੇਤੂ – Punjab ਨੂੰ ਦੂਜਾ ਤੇ Chandigarh ਤੀਜੇ ਸਥਾਨ ‘ਤੇ ਰਿਹਾ

ਪੀਥੀਅਨ ਖੇਡਾਂ ਦੀ ਸਥਾਪਨਾ 6ਵੀਂ ਸਦੀ ਈਸਾ ਪੂਰਵ ਵਿੱਚ ਹੋਈ : ਡਾ. ਬਜਿੰਦਰ ਗੋਇਲ

ਚੰਡੀਗੜ੍ਹ, 23 ਦਸੰਬਰ (ਵਿਸ਼ਵ ਵਾਰਤਾ):- ਤਾਊ ਦੇਵੀ ਲਾਲ ਸਟੇਡੀਅਮ ਪੰਚਕੂਲਾ, Haryana ਵਿਖੇ ਬੀਤੇ ਦਿਨ ਧੂਮ ਧੜਕੇ ਨਾਲ ਸਮਾਪਤ ਹੋਈਆਂ ਪਹਿਲੀਆਂ ਪੀਥੀਅਨ ਰਾਸ਼ਟਰੀ ਕਲਚਰਲ ਗੇਮਜ਼-2024 ਵਿੱਚ ਹੋਰਨਾਂ ਵਿਰਾਸਤੀ ਖੇਡਾਂ ਤੇ ਮਾਰਸ਼ਲ ਆਰਟਸ ਸਮੇਤ ਕਈ ਕਲਾਵਾਂ ਦੇ ਕੌਮੀ ਪੱਧਰ ਦੇ ਮੁਕਾਬਲੇ ਵੀ ਕਰਵਾਏ ਗਏ। ਇੰਟਰਨੈਸ਼ਨਲ ਪੀਥੀਅਨ ਕੌਂਸਲ ਨਾਲ ਸੰਬੰਧਿਤ ਪੀਥੀਅਨ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਡਾ. ਬਜਿੰਦਰ ਗੋਇਲ ਸਾਬਕਾ ਮੰਤਰੀ ਝਾਰਖੰਡ ਦੀ ਅਗਵਾਈ ਹੇਠ ਇਹ ਵਿਰਾਸਤੀ ਅਤੇ ਕਲਾਤਮਕ ਮੁਕਾਬਲੇ ਪਹਿਲੀ ਵਾਰ ਭਾਰਤ ਵਿੱਚ ਸ਼ੁਰੂ ਹੋਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਮੀਤ ਪ੍ਰਧਾਨ ਸ. ਸੁਖਚੈਨ ਸਿੰਘ ਕਲਸਾਣੀ ਨੇ ਦੱਸਿਆ ਕਿ ਇੰਨਾਂ ਵਿਰਾਸਤੀ ਖੇਡਾਂ ਵਿੱਚ 18 ਸਾਲ ਤੋਂ ਘੱਟ ਉਮਰ ਵਰਗ ਵਿੱਚ ਗੱਤਕਾ ਖੇਡ ਦੇ ਵਿਧੀਵਤ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਦੇਸ਼ ਦੇ 12 ਰਾਜਾਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਕਰੀਬ 200 ਖਿਡਾਰੀਆਂ ਤੇ ਖਿਡਾਰਨਾਂ ਨੇ ਭਾਗ ਲਿਆ।
ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਤੇ ਵਿੱਤ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਇੰਨਾਂ ਮੁਕਾਬਲਿਆਂ ਦੌਰਾਨ ਹਰਿਆਣਾ ਦੀ ਟੀਮ ਨੇ ਸਮੁੱਚੀ ਚੈਂਪੀਅਨਸ਼ਿੱਪ ਜਿੱਤੀ ਜਦਕਿ ਪੰਜਾਬ ਦੂਜੇ ਸਥਾਨ ’ਤੇ ਅਤੇ ਚੰਡੀਗੜ੍ਹ ਤੀਜੇ ਸਥਾਨ ’ਤੇ ਰਿਹਾ।
ਨਤੀਜਿਆਂ ਦੇ ਵੇਰਵੇ ਦਿੰਦਿਆਂ ਗੱਤਕਾ ਐਸੋਸੀਏਸ਼ਨ ਆਫ਼ Punjab ਦੇ ਮੀਤ ਪ੍ਰਧਾਨ ਅਤੇ ਟੂਰਨਾਮੈਂਟ ਦੀ ਤਕਨੀਕੀ ਟੀਮ ਦੇ ਮੁਖੀ ਸਰਬਜੀਤ ਸਿੰਘ ਲੁਧਿਆਣਾ ਨੇ ਦੱਸਿਆ ਕਿ ਜੇਤੂ ਰਹੇ ਹਰਿਆਣਾ ਦੇ ਖਿਡਾਰੀਆਂ ਨੇ ਸੋਨੇ ਦੇ 5 ਤਗਮੇ, ਚਾਂਦੀ ਦੇ 2 ਅਤੇ ਕਾਂਸੀ ਦਾ 1 ਤਗਮਾ ਜਿੱਤਿਆ। ਦੂਜੇ ਸਥਾਨ ਉੱਤੇ ਆਏ ਪੰਜਾਬ ਦੇ ਖਿਡਾਰੀਆਂ ਨੇ ਸੋਨੇ ਦੇ 2, ਚਾਂਦੀ ਦੇ 4 ਅਤੇ ਕਾਂਸੀ ਦੇ 2 ਤਮਗੇ ਜਿੱਤੇ। ਤੀਜੇ ਸਥਾਨ ਤੇ ਰਹੀ ਚੰਡੀਗੜ੍ਹ ਦੀ ਟੀਮ ਨੇ ਸੋਨੇ ਦਾ 1, ਚਾਂਦੀ ਦੇ 2 ਅਤੇ ਕਾਂਸੀ ਦੇ 4 ਮੈਡਲ ਜਿੱਤੇ।
ਇਸ ਤੋਂ ਇਲਾਵਾ ਮਹਾਰਾਸ਼ਟਰ ਨੇ ਕਾਂਸੀ ਦੇ 4 ਜਦਕਿ ਝਾਰਖੰਡ, ਜੰਮੂ, ਦਿੱਲੀ, ਉੱਤਰਾਖੰਡ ਅਤੇ ਤਾਮਿਲਨਾਡੂ ਨੇ ਇੱਕ-ਇੱਕ ਕਾਂਸੀ ਦਾ 1 ਮੈਡਲ ਜਿੱਤਿਆ।
ਪੀਥੀਅਨ ਖੇਡਾਂ ਬਾਰੇ ਗੱਲ ਕਰਦਿਆਂ ਡਾ. ਬਜਿੰਦਰ ਗੋਇਲ ਨੇ ਦੱਸਿਆ ਕਿ ਪੁਰਾਤਨ ਸਮੇਂ ਵਿੱਚ ਇਹ ਖੇਡਾਂ ਪ੍ਰਾਚੀਨ ਯੂਨਾਨ ਦੀਆਂ ਚਾਰ ਪੈਨਹੇਲਨਿਕ ਖੇਡਾਂ ਵਿੱਚੋਂ ਇੱਕ ਸਨ। ਇਹ ਖੇਡਾਂ ਓਲੰਪਿਕ ਖੇਡਾਂ ਤੋਂ ਦੋ ਸਾਲ ਬਾਅਦ ਅਤੇ ਹਰੇਕ ਨੇਮੇਨ ਅਤੇ ਇਸਥਮੀਅਨ ਖੇਡਾਂ ਦੇ ਵਿਚਕਾਰ ਹਰ ਚਾਰ ਸਾਲਾਂ ਬਾਅਦ ਯੂਨਾਨ ਦੇ ਡੇਲਫੀ ਸ਼ਹਿਰ ਵਿੱਚ ਅਪੋਲੋ ਦੇ ਸਨਮਾਨ ਵਿੱਚ ਕਰਵਾਈਆਂ ਜਾਂਦੀਆਂ ਸਨ। ਪੀਥੀਅਨ ਖੇਡਾਂ ਮਹੱਤਵ ਪੱਖੋਂ ਉਸ ਵੇਲੇ ਓਲੰਪਿਕ ਖੇਡਾਂ ਤੋਂ ਬਾਅਦ ਦੂਜੇ ਸਥਾਨ ‘ਤੇ ਗਿਣੀਆਂ ਜਾਂਦੀਆਂ ਸਨ। ਇੰਨਾਂ ਖੇਡਾਂ ਵਿੱਚ ਕਲਾ ਅਤੇ ਨ੍ਰਿਤ ਦੇ ਮੁਕਾਬਲੇ ਵੀ ਸ਼ਾਮਲ ਸਨ। ਪੀਥੀਅਨ ਖੇਡਾਂ ਦੀ ਸਥਾਪਨਾ 6ਵੀਂ ਸਦੀ ਈਸਾ ਪੂਰਵ ਵਿੱਚ ਹੋਈ ਸੀ ਅਤੇ 424 ਈਸਵੀ ਪੂਰਵ ਤੱਕ ਅਯੋਜਿਤ ਹੁੰਦੀਆਂ ਰਹੀਆਂ।
ਗੱਤਕਾ ਮੁਕਾਬਲਿਆਂ ਵਿੱਚ ਲੜਕਿਆਂ ਦਾ ਨਤੀਜਾ ਇਸ ਤਰ੍ਹਾਂ ਰਿਹਾ,
ਫੱਰੀ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਹਰਿਆਣਾ ਦੇ ਵਾਰਸਪ੍ਰੀਤ ਸਿੰਘ ਨੇ ਪਹਿਲਾ, ਚੰਡੀਗੜ੍ਹ ਦੇ ਗੁਰਲਾਲ ਸਿੰਘ ਨੇ ਦੂਜਾ ਜਦਕਿ ਪੰਜਾਬ ਦੇ ਸਾਹਿਬ ਸਿੰਘ ਤੇ ਮਹਾਰਾਸ਼ਟਰ ਦੇ ਪਾਰਥਖਿਸਤੇ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।
ਫੱਰੀ ਸੋਟੀ ਟੀਮ ਇਵੈਂਟ ਵਿੱਚ ਹਰਿਆਣਾ ਤੋਂ ਅਨਮੋਲਦੀਪ ਸਿੰਘ, ਵਾਰਸਪ੍ਰੀਤ ਸਿੰਘ, ਅਰਮਾਨਦੀਪ ਸਿੰਘ ਜੇਤੂ ਰਹੇ। ਪੰਜਾਬ ਦੇ ਜਸਪ੍ਰੀਤ ਸਿੰਘ, ਗੁਰਬਾਜ਼ ਸਿੰਘ, ਸਾਹਿਬ ਸਿੰਘ, ਰਿਸ਼ਬਜੀਤ ਸਿੰਘ ਨੇ ਦੂਜਾ ਸਥਾਨ ਜਦਕਿ ਚੰਡੀਗੜ੍ਹ ਤੋਂ ਅਮਨਪ੍ਰੀਤ ਸਿੰਘ, ਦਮਨਵੀਰ ਸਿੰਘ, ਗੁਰਲਾਲ ਸਿੰਘ, ਸਤਵੰਤ
ਸਿੰਘ ਅਤੇ ਮਹਾਰਾਸ਼ਟਰ ਤੋਂ ਪ੍ਰਿਥਵੀਰਾਜ ਪੰਡਿਤ, ਹਰਸ਼ਲ ਪਾਟਿਲ, ਪਾਰਥ
ਜਾਧਵ, ਵੱਲਭ ਕਦਮ ਤੀਜੇ ਸਥਾਨ ਤੇ ਰਹੇ।
ਸਿੰਗਲ ਸੋਟੀ ਟੀਮ ਇਵੈਂਟ ਮੁਕਾਬਲੇ ਵਿੱਚ ਪੰਜਾਬ ਦੇ ਦਮਨਪ੍ਰੀਤ ਸਿੰਘ, ਜਸਕੀਰਤ ਸਿੰਘ, ਗੁਰਸ਼ਰਨ ਸਿੰਘ, ਗੁਰਕੀਰਤ ਸਿੰਘ ਨੇ ਪਹਿਲਾ ਸਥਾਨ, ਹਰਿਆਣਾ ਦੇ ਸਿਮਰਨਜੀਤ ਸਿੰਘ, ਜਸਕੀਰਤ ਸਿੰਘ, ਰਾਜਵੀਰ ਸਿੰਘ, ਸਰਤਾਜ ਸਿੰਘ ਨੇ ਦੂਜਾ ਜਦਕਿ ਚੰਡੀਗੜ੍ਹ ਦੇ ਮਨਮਿੰਦਰ ਸਿੰਘ, ਪ੍ਰਭਾਸ਼ੀਸ਼ ਸਿੰਘ, ਕਰਨਵੀਰ ਸਿੰਘ, ਮਨਕੀਰਤ ਸਿੰਘ ਅਤੇ ਝਾਰਖੰਡ ਦੇ ਸਾਗਰ ਕੁਮਾਰ, ਵੰਸ਼ ਰਾਜ, ਸ਼ਸ਼ੀ ਰਾਜ ਯਾਦਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਪੰਜਾਬ ਦੇ ਦਮਨਪ੍ਰੀਤ ਸਿੰਘ ਨੇ ਪਹਿਲਾ, ਚੰਡੀਗੜ੍ਹ ਦੇ ਕਰਨਵੀਰ ਸਿੰਘ ਨੇ ਦੂਜਾ ਜਦਕਿ ਜੰਮੂ ਦੇ ਸਹਿਜਪਾਲ ਸਿੰਘ ਅਤੇ ਹਰਿਆਣਾ ਦੇ ਜਸਕੀਰਤ ਸਿੰਘ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੜਕੀਆਂ ਦੇ ਗੱਤਕਾ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ :
ਫੱਰੀ ਸੋਟੀ ਵਿਅਕਤੀਗਤ ਇਵੈਂਟ ਵਿੱਚ ਹਰਿਆਣਾ ਦੀ ਹਰਸਿਮਰਜੀਤ ਕੌਰ ਨੇ ਪਹਿਲਾ, ਪੰਜਾਬ ਦੀ ਸੁਰਮੀਤ ਕੌਰ ਨੇ ਦੂਜਾ ਜਦਕਿ ਚੰਡੀਗੜ੍ਹ ਦੀ ਜਸ਼ਨਪ੍ਰੀਤ ਕੌਰ ਅਤੇ ਮਹਾਰਾਸ਼ਟਰ ਦੀ ਦਿਸ਼ਾ ਸੇਗਲ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਫੱਰੀ ਸੋਟੀ ਟੀਮ ਇਵੈਂਟ ਵਿੱਚ ਚੰਡੀਗੜ੍ਹ ਦੀ ਜਸਮੀਤ ਕੌਰ, ਜੈਸਮੀਨ ਕੌਰ, ਪਵਨੀਤ ਕੌਰ, ਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਹਰਿਆਣਾ ਦੀ ਏਕਮਪ੍ਰੀਤ ਕੌਰ, ਤਮੰਨਾ, ਹਰਸਿਮਰਜੀਤ ਕੌਰ, ਹਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ, ਉਤਰਾਖੰਡ ਦੀ ਜਸ਼ਨਦੀਪ ਕੌਰ, ਹਰਨੀਵ ਕੌਰ, ਅਰਸ਼ਦੀਪ ਕੌਰ ਅਤੇ ਤਾਮਿਲਨਾਡੂ ਦੀ ਵੀ. ਮੇਗਾਵਰਸਾਨੀ, ਡੀ. ਨਾਓਮਿਕਾ, ਡੀ. ਸ਼ਰੁਤਿਕਸ਼ਾ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਿੰਗਲ ਸੋਟੀ ਟੀਮ ਇਵੈਂਟ ਵਿੱਚ ਹਰਿਆਣਾ ਦੀ ਅਸ਼ਮੀਤ ਕੌਰ, ਅਰਜਮੀਤ ਕੌਰ, ਜਸਕੀਰਤ ਕੌਰ, ਅਰਜਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬ ਦੀ ਨਮਨਪ੍ਰੀਤ ਕੌਰ, ਦਲਵੀਰਪ੍ਰੀਤ ਕੌਰ, ਹਰਸਿਮਰ ਕੌਰ ਨੇ ਦੂਜਾ ਜਦਕਿ ਦਿੱਲੀ ਦੀ ਅਨਮੋਲਦੀਪ ਕੌਰ, ਦਿਵੰਸ਼ੀ, ਭੂਮਿਕਾ, ਇਸ਼ਿਕਾ ਮਹਿਤਾ ਅਤੇ ਚੰਡੀਗੜ੍ਹ ਦੀ ਪਰਨੀਤ ਕੌਰ ਸੋਹੀ, ਹਰਪ੍ਰੀਤ ਕੌਰ, ਇਸ਼ਪ੍ਰੀਤ ਕੌਰ, ਹਰਮਨਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।
ਸਿੰਗਲ ਸੋਟੀ ਵਿਅਕਤੀਗਤ ਇਵੈਂਟ ਵਿੱਚ ਹਰਿਆਣਾ ਦੀ ਅਰਜਮੀਤ ਕੌਰ ਨੇ ਪਹਿਲਾ, ਪੰਜਾਬ ਦੀ ਹਰਸਿਮਰ ਕੌਰ ਨੇ ਦੂਜਾ ਅਤੇ ਚੰਡੀਗੜ੍ਹ ਦੀ ਹਰਮਨਪ੍ਰੀਤ ਕੌਰ ਜਦਕਿ ਮਹਾਰਾਸ਼ਟਰ ਦੀ ਵਿਜੇਲਕਸ਼ਮੀ ਪਿੰਪਰੀਕਰ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।

Tags: BREAKING NEWSBreaking news in PunjabiChandigarhHARYANALatest Punjab newsLatest Punjab news in PunjabiLatest sports newsPUNJABpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ ‘ਚ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ ਰਹੀ

ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ ‘ਚ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ ਰਹੀ

by Ankit
July 11, 2026
0

ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ 'ਚ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ...

‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਿਆ ਆਰਥਿਕ ਸਸ਼ਕਤੀਕਰਨ, ਡਾਇਰੈਕਟ ਬੈਨਿਫਿਟ ਟ੍ਰਾਂਸਫਰ (DBT) ਰਾਹੀਂ ਲਗਭਗ 33 ਲੱਖ ਮਹਿਲਾਵਾਂ ਨੂੰ ਮਿਲੀ ਵਿੱਤੀ ਸਹਾਇਤਾ

‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਿਆ ਆਰਥਿਕ ਸਸ਼ਕਤੀਕਰਨ, ਡਾਇਰੈਕਟ ਬੈਨਿਫਿਟ ਟ੍ਰਾਂਸਫਰ (DBT) ਰਾਹੀਂ ਲਗਭਗ 33 ਲੱਖ ਮਹਿਲਾਵਾਂ ਨੂੰ ਮਿਲੀ ਵਿੱਤੀ ਸਹਾਇਤਾ

by Ankit
July 11, 2026
0

‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਿਆ ਆਰਥਿਕ ਸਸ਼ਕਤੀਕਰਨ, ਡਾਇਰੈਕਟ ਬੈਨਿਫਿਟ ਟ੍ਰਾਂਸਫਰ (DBT) ਰਾਹੀਂ ਲਗਭਗ 33...

ਪੰਜਾਬ ਪੁਲਿਸ ਦੇ ਮਹਿਲਾ ਹੈਲਪ ਡੈਸਕਾਂ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ 2.31 ਲੱਖ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ

ਪੰਜਾਬ ਪੁਲਿਸ ਦੇ ਮਹਿਲਾ ਹੈਲਪ ਡੈਸਕਾਂ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ 2.31 ਲੱਖ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ

by Ankit
July 11, 2026
0

ਪੰਜਾਬ ਪੁਲਿਸ ਦੇ ਮਹਿਲਾ ਹੈਲਪ ਡੈਸਕਾਂ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ 2.31 ਲੱਖ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ...

ਏ.ਡੀ.ਸੀ. ਵੱਲੋਂ ਫਰਮ ਗੇਟਵੇ ਟੂ ਬਿਓਂਡ ਵੀਜ਼ਾ ਦਾ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ

ਏ.ਡੀ.ਸੀ. ਵੱਲੋਂ ਫਰਮ ਗੇਟਵੇ ਟੂ ਬਿਓਂਡ ਵੀਜ਼ਾ ਦਾ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ

by Ankit
July 11, 2026
0

ਏ.ਡੀ.ਸੀ. ਵੱਲੋਂ ਫਰਮ ਗੇਟਵੇ ਟੂ ਬਿਓਂਡ ਵੀਜ਼ਾ ਦਾ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਜੁਲਾਈ, 2026...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ ‘ਚ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ ਰਹੀ

ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ ‘ਚ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ ਰਹੀ

by Ankit
July 11, 2026
0

ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ 'ਚ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ...

Most Popular

ਆਂਧਰਾ ਪ੍ਰਦੇਸ਼ ਵਿੱਚ 46 ਸਾਲਾ ਵਿਅਕਤੀ ਦੀ ਕੋਵਿਡ-19 ਨਾਲ ਮੌਤ

ਆਂਧਰਾ ਪ੍ਰਦੇਸ਼ ਵਿੱਚ 46 ਸਾਲਾ ਵਿਅਕਤੀ ਦੀ ਕੋਵਿਡ-19 ਨਾਲ ਮੌਤ

by Jaspreet Kaur
2 days ago
0

ਆਂਧਰਾ ਪ੍ਰਦੇਸ਼ ਵਿੱਚ 46 ਸਾਲਾ ਵਿਅਕਤੀ ਦੀ ਕੋਵਿਡ-19 ਨਾਲ ਮੌਤ ਨਵੀ ਦਿੱਲੀ, 9 ਜੁਲਾਈ 2026 (ਵਿਸ਼ਵ ਵਾਰਤਾ): ਦੇਸ਼ 'ਚ ਇਕ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 