• Latest
  • Trending
ਰਾਜਧਾਨੀ ‘ਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਕਰਦੀ ਪ੍ਰਦਰਸ਼ਨੀ ਵੇਖਣ ਉਮੜੇ ਸੈਂਕੜੇ ਲੋਕ

ਰਾਜਧਾਨੀ ‘ਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਕਰਦੀ ਪ੍ਰਦਰਸ਼ਨੀ ਵੇਖਣ ਉਮੜੇ ਸੈਂਕੜੇ ਲੋਕ

9 years ago
ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ

ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

5 hours ago
ਮਾਨਸਾ ਵਿੱਚ ਤੇਜ਼ ਮੀਂਹ ਦਾ ਕਹਿਰ! ਡੇਅਰੀ ਫਾਰਮ ਦਾ ਡਿੱਗਿਆ ਸ਼ੈੱਡ; ਦੋ ਮੱਝਾਂ ਦੀ ਮੌਤ

ਮਾਨਸਾ ਵਿੱਚ ਤੇਜ਼ ਮੀਂਹ ਦਾ ਕਹਿਰ! ਡੇਅਰੀ ਫਾਰਮ ਦਾ ਡਿੱਗਿਆ ਸ਼ੈੱਡ; ਦੋ ਮੱਝਾਂ ਦੀ ਮੌਤ

5 hours ago
ਹਵਾਈ ਯਾਤਰੀਆਂ ਲਈ ਅਹਿਮ ਖ਼ਬਰ!  ਕਈ ਅੰਤਰਰਾਸ਼ਟਰੀ ਉਡਾਣਾਂ ਅਸਥਾਈ ਤੌਰ ‘ਤੇ ਮੁਅੱਤਲ

ਹਵਾਈ ਯਾਤਰੀਆਂ ਲਈ ਅਹਿਮ ਖ਼ਬਰ! ਕਈ ਅੰਤਰਰਾਸ਼ਟਰੀ ਉਡਾਣਾਂ ਅਸਥਾਈ ਤੌਰ ‘ਤੇ ਮੁਅੱਤਲ

5 hours ago
ਹਰਿਆਣਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਸਵੀਮਿੰਗ ਪੂਲ ਵਿੱਚ ਡੁੱਬਣ ਨਾਲ ਮੌਤ

ਹਰਿਆਣਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਸਵੀਮਿੰਗ ਪੂਲ ਵਿੱਚ ਡੁੱਬਣ ਨਾਲ ਮੌਤ

5 hours ago
Punjab ਪਾਵਰਕਾਮ ‘ਚ ਅਹਿਮ ਨਿਯੁਕਤੀ: ਇੰਜੀ. ਪੁੰਨਰਦੀਪ ਸਿੰਘ ਬਰਾੜ ਬਣੇ PSPCL ਦੇ ਨਵੇਂ ਡਾਇਰੈਕਟਰ (ਜਨਰੇਸ਼ਨ),

Punjab ਪਾਵਰਕਾਮ ‘ਚ ਅਹਿਮ ਨਿਯੁਕਤੀ: ਇੰਜੀ. ਪੁੰਨਰਦੀਪ ਸਿੰਘ ਬਰਾੜ ਬਣੇ PSPCL ਦੇ ਨਵੇਂ ਡਾਇਰੈਕਟਰ (ਜਨਰੇਸ਼ਨ),

6 hours ago
ਉੱਘੇ ਸਾਹਿਤਕਾਰ ਤੇ ਸਮਾਜਸੇਵੀ ਰਿਪੁਦਮਨ ਸਿੰਘ ਰੂਪ ਨੂੰ ਸਮਰਪਿਤ ਸਮ੍ਰਿਤੀ ਸਮਾਗਮ ਕੱਲ੍ਹ ਨੂੰ

ਉੱਘੇ ਸਾਹਿਤਕਾਰ ਤੇ ਸਮਾਜਸੇਵੀ ਰਿਪੁਦਮਨ ਸਿੰਘ ਰੂਪ ਨੂੰ ਸਮਰਪਿਤ ਸਮ੍ਰਿਤੀ ਸਮਾਗਮ ਕੱਲ੍ਹ ਨੂੰ

7 hours ago
ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ ‘ਚ ਹੋਇਆ 167% ਵਾਧਾ: ਬਰਿੰਦਰ ਕੁਮਾਰ ਗੋਇਲ

ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ ‘ਚ ਹੋਇਆ 167% ਵਾਧਾ: ਬਰਿੰਦਰ ਕੁਮਾਰ ਗੋਇਲ

7 hours ago
ਗੈਂਗਸਟਰਾਂ ‘ਤੇ ਵਾਰ ਦਾ 135ਵਾਂ ਦਿਨ: ਪੰਜਾਬ ਪੁਲਿਸ ਵੱਲੋਂ 555 ਥਾਈਂ ਛਾਪੇਮਾਰੀ; 299 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 135ਵਾਂ ਦਿਨ: ਪੰਜਾਬ ਪੁਲਿਸ ਵੱਲੋਂ 555 ਥਾਈਂ ਛਾਪੇਮਾਰੀ; 299 ਗ੍ਰਿਫ਼ਤਾਰ

7 hours ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ

7 hours ago
BJP ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

BJP ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

7 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

8 hours ago
Hindi News
English News
Friday, June 5, 2026
No Result
View All Result
27 °c
Chandigarh
33 ° Fri
34 ° Sat
36 ° Sun
38 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਰਾਜਧਾਨੀ ‘ਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਕਰਦੀ ਪ੍ਰਦਰਸ਼ਨੀ ਵੇਖਣ ਉਮੜੇ ਸੈਂਕੜੇ ਲੋਕ

September 22, 2017
in ਰਾਸ਼ਟਰੀ
ਰਾਜਧਾਨੀ ‘ਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਕਰਦੀ ਪ੍ਰਦਰਸ਼ਨੀ ਵੇਖਣ ਉਮੜੇ ਸੈਂਕੜੇ ਲੋਕ

ਨਵੀਂ ਦਿੱਲੀ, 22 ਸਤੰਬਰ (ਵਿਸ਼ਵ ਵਾਰਤਾ) :  ਦਿੱਲੀ ਦੇ ਸੈਂਕੜੇ ਲੋਕ ਅੱਜ ਕਨਾਟ ਪਲੇਸ ਵਿਖੇ ਉਸ ਪ੍ਰਦਰਸ਼ਨੀ ਨੂੰ ਵੇਖਣ ਤੇ ਇਸਦੀ ਹਮਾਇਤ ‘ਚ ਪਹੁੰਚੇ ਜਿਸਦਾ ਮਕਸਦ ਰਾਸ਼ਟਰੀ ਰਾਜਧਾਨੀ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਵਿਚ ਹਮਾਇਤ ਜੁਟਾਉਣਾ ਹੈ। ਇਹ ਪ੍ਰਦਰਸ਼ਨੀ ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਗਾਈ ਗਈ ਹੈ ਤੇ ਉਹਨਾਂ ਨੇ ਇਹ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਸਮਰਪਿਤ ਕੀਤੀ ਹੈ ਜਿਸਨੇ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਦਾ ਵਿਰੋਧ ਕਰਨ ਮਗਰੋਂ ਹੋਏ ਇਕ ਕਾਤਲਾਨਾ ਹਮਲੇ ਵਿਚ ਆਪਣੀ ਜਾਨ ਗੁਆ ਲਈ।
ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ. ਨੇ ਇਸ ਮੁਹਿੰਮ  ਅਤੇ ਸ੍ਰ ਸਿਰਸਾ ਵੱਲੋਂ ਕੀਤੀ ਪਹਿਲਕਦਮੀ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਹੁੱਕਾ ਬਾਰਜ਼ ਸਾਡੇ ਸਮਾਜ ਲਈ ਬੇਹੱਦ ਮਾੜੀਆਂ ਹਨ ਤੇ ਅਸੀਂ ਇਸ ਮੁਹਿੰਮ ਦੀ ਹਮਾਇਤ ਕਰਦਿਆਂ ਯਕੀਨੀ ਬਣਾਵਾਂਗੇ ਕਿ ਰਾਜਧਾਨੀ ਵਿਚ ਇਹਨਾਂ ਉਪਰ ਪਾਬੰਦੀ ਲੱਗੇ।
ਇਸ ਮੌਕੇ ਡੀ ਐਸ ਜੀ ਐਮ ਸੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਇਹ ਇਕ ਇਤਿਹਾਸਕ ਮੌਕਾ ਹੈ ਜਦੋਂ ਪਹਿਲੀ ਵਾਰ ਸਮਾਜਿਕ ਤਾਣੇ ਬਾਣੇ ਨੂੰ ਢਹਿ ਢੇਰੀ ਕਰ ਰਹੇ ਕਾਰਨਾਂ ਦੇ ਵਿਰੋਧ ਵਿਚ ਸਾਂਝੇ ਯਤਨ ਵਾਸਤੇ ਹਮਾਇਤ ਜੁਟਾਉਣ ਲਈ ਇਹ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹੁੱਕਾ ਬਾਰਜ਼ ਰਾਸ਼ਟਰੀ ਰਾਜਧਾਨੀ ਦੇ ਨੌਜਵਾਨਾਂ ਨੂੰ ਤਬਾਹ ਕਰ ਰਹੀਆਂ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਤੇ ਉਸਨੂੰ ਨੌਜਵਾਨਾਂ ਨੂੰ ਬਚਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਪਹਿਲਕਦਮੀ ਹੋ ਗਈ ਹੈ ਤੇ ਅਸੀਂ ਉਹਨਾਂ ਸੈਂਕੜੇ ਲੋਕਾਂ ਦੇ ਧੰਨਵਾਦੀ ਹਾਂ ਜਿਹਨਾਂ ਨੇ ਮੌਕੇ ‘ਤੇ ਪਹੁੰਚ ਕੇ ਰਾਸ਼ਟਰੀ ਰਾਜਧਾਨੀ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਦੀ ਮੰਗ ਦੀ ਹਮਾਇਤ ਕੀਤੀ ਹੈ।
ਉਹਨਾਂ ਕਿਹਾ ਕਿ ਪ੍ਰਦਰਸ਼ਨੀ ਦਾ ਮੰਤਵ ਹੁੱਕਾ ਪੀਣ ਦੇ ਮਾਰੂ ਪ੍ਰਭਾਵ ਬਾਰੇ ਸੰਦੇਸ਼ ਦੇਣਾ ਹੈ ਤੇ ਇਸਦਾ ਮੁੱਖ ਉਦੇਸ਼ ਦਿੱਲੀ ਵਿਚ ਹੁੱਕਾ ਬਾਰਜ਼ ‘ਤੇ ਮੁਕੰਮਲ ਪਾਬੰਦੀ ਦੀ ਮੰਗ ਵਿਚ ਸਮਰਥਨ ਜੁਟਾਉਣਾ ਹੈ।
ਉਹਨਾਂ ਹੋਰ ਕਿਹਾ ਕਿ ਹੁੱਕਾ ਪੀਣਾ ਸਿਗਰਟ ਪੀਣ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹੈ। ਉਹਨਾਂ ਦੱਸਿਆ ਕਿ ਇਕ ਸੈਸ਼ਨ ਵਿਚ ਹੀ ਇਕ ਵਿਅਕਤੀ 150 ਸਿਗਰਟਾਂ ਜਿੰਨਾ ਨਸ਼ਾ ਅੰਦਰ ਖਿੱਚ ਲੈਂਦਾ ਹੈ। ਉਹਨਾਂ ਕਿਹਾ ਕਿ 13 ਤੋਂ 15 ਸਾਲ ਦੀ ਉਮਰ ਦੇ ਅਲੜ ਨੌਜਵਾਨ ਹੁੱਕਾ ਪੀਣ ਦੇ ਸਭ ਤੋਂ ਵੱਧ ਆਦਿ ਹਨ ਤੇ ਬਹੁਤ ਮੰਦਭਾਗੀ ਗੱਲ ਹੈ ਕਿ ਹਰ ਰੋਜ਼ 2500 ਵਿਅਕਤੀ ਇਸ ਆਦਤ ਦੇ ਕਾਰਨ ਮੌਤ ਦੇ ਮੂੰਹ ਵਿਚ ਪੈ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਤੇ ਪੰਜਾਬ ਪਹਿਲਾਂ ਹੀ ਆਪਣੇ ਰਾਜਾਂ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਲਗਾ ਚੁੱਕੇ ਹਨ।
ਉਹਨਾਂ ਦੱਸਿਆ ਕਿ ਸਮਾਜ ਦੀਆ ਕਈ ਅਹਿਮ ਹਸਤੀਆ ਜਿਹਨਾਂ ਵਿਚ ਜਨਰਲ ਜੇ ਜੇ ਸਿੰਘ ਸਾਬਕਾ ਮੁਖੀ ਭਾਰਤੀ ਫੌਜ, ਮਨੋਜ ਤਿਵਾੜੀ ਐਮ ਪੀ ਅਤੇ ਪ੍ਰਧਾਨ ਦਿੱਲੀ ਭਾਜਪਾ, ਕੇ ਟੀ ਐਸ ਤੁਲਸੀ ਵਕੀਲ ਤੇ ਐਮ ਪੀ, ਪਰਵੇਸ਼ ਸਾਹਿਬ ਸਿੰਘ ਵਰਮਾ ਐਮ ਪੀ, ਮਹੇਸ਼ ਗਿਰੀ ਐਮ ਪੀ, ਵਿਕਰਮਜੀਤ ਸਿੰਘ ਸਾਹਨੀ ਪਦਮਸ੍ਰੀ ਤੇ ਅੰਜਨਾ ਓਮ ਕਸ਼ਯਪ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਨੇ ਦਿੱਲੀ ਵਿਚ ਹੁੱਕਾ ਬਾਰਜ਼ ਦੇ ਖਿਲਾਫ ਮੁਹਿੰਮ  ਸ਼ੁਰੂ ਕਰਨ ਤੇ ਇਸਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਅਰਜੁਨ ਐਵਾਰਡੀ ਤੇ ਰਾਸ਼ਟਰ ਮੰਡਲ ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਸ੍ਰੀ ਮਨਦੀਪ ਜਾਂਗੜਾ ਨੇ ਵੀ ਇਸ ਮੁਹਿੰਮ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ  ਜਗਦੀਪ ਸਿੰਘ ਕਾਹਲੋਂ, ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਜਸਮੀਨ ਸਿੰਘ ਨੋਨੀ, ਮਨਜੀਤ ਸਿੰਘ ਔਲਖ, ਬੀਬੀ ਰਣਜੀਤ ਕੌਰ, ਦਲਜੀਤ ਸਿੰਘ ਰਾਣਾ, ਸਰਬਜੀਤ ਸਿੰਘ ਵਿਰਕ, ਰਮਿੰਦਰ ਸਿੰਘ ਸਵੀਟਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਜਸਪ੍ਰੀਤ ਸਿੰਘ ਵਿੱਕੀ ਮਾਨ, ਹਰਜੀਤ ਸਿੰਘ ਬੇਦੀ, ਜਗਮੋਹਨ ਸਿੰਘ ਸ਼ੇਰੂ ਤੇ ਪਰਵਿੰਦਰ ਸਿੰਘ ਆਹੂਜਾ ਵੀ ਹਾਜ਼ਰ ਸਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 4, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 4 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਹਵਾਈ ਯਾਤਰੀਆਂ ਲਈ ਅਹਿਮ ਖ਼ਬਰ!  ਕਈ ਅੰਤਰਰਾਸ਼ਟਰੀ ਉਡਾਣਾਂ ਅਸਥਾਈ ਤੌਰ ‘ਤੇ ਮੁਅੱਤਲ

ਹਵਾਈ ਯਾਤਰੀਆਂ ਲਈ ਅਹਿਮ ਖ਼ਬਰ! ਕਈ ਅੰਤਰਰਾਸ਼ਟਰੀ ਉਡਾਣਾਂ ਅਸਥਾਈ ਤੌਰ ‘ਤੇ ਮੁਅੱਤਲ

by Jaspreet Kaur
June 4, 2026
0

ਹਵਾਈ ਯਾਤਰੀਆਂ ਲਈ ਅਹਿਮ ਖ਼ਬਰ! ਕਈ ਅੰਤਰਰਾਸ਼ਟਰੀ ਉਡਾਣਾਂ ਅਸਥਾਈ ਤੌਰ 'ਤੇ ਮੁਅੱਤਲ ਨਵੀ ਦਿੱਲੀ, 4 ਜੂਨ 2026 (ਵਿਸ਼ਵ ਵਾਰਤਾ) :...

BJP ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

BJP ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

by Jaspreet Kaur
June 4, 2026
0

BJP ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ - ਤਰੁਣ ਚੁੱਘ ਦਾ ਵੀ ਨਾਮ ਸ਼ਾਮਿਲ, ਦੇਖੋ ਪੂਰੀ...

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 4, 2026
0

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ,4 ਜੂਨ 2026 (ਵਿਸ਼ਵ ਵਾਰਤਾ) : ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ

ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ

by Ankit
June 4, 2026
0

ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਦਿੱਤੀ ਗਈ ਸੀ ਗ੍ਰਾਂਟ...

Most Popular

ਜਲਦ ਬੰਦ ਹੋਣ ਜਾ ਰਿਹਾ mAadhaar ਐਪ!

ਜਲਦ ਬੰਦ ਹੋਣ ਜਾ ਰਿਹਾ mAadhaar ਐਪ!

by Jaspreet Kaur
2 weeks ago
0

ਜਲਦ ਬੰਦ ਹੋਣ ਜਾ ਰਿਹਾ mAadhaar ਐਪ! - ਤੁਰੰਤ ਕਰੋ ਇਹ ਕੰਮ; ਨਹੀਂ ਤਾਂ ... ਨਵੀ ਦਿੱਲੀ, 18 ਮਈ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 