• Latest
  • Trending
Punjab Police ਵੱਲੋਂ ਹੈਰੋਇਨ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀ ਗ੍ਰਿਫਤਾਰ; 5 ਕਿਲੋ ਹੈਰੋਇਨ, 4.45 ਲੱਖ ਰੁਪਏ ਡਰੱਗ ਮਨੀ ਬਰਾਮਦ

Punjab Police ਵੱਲੋਂ ਹੈਰੋਇਨ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀ ਗ੍ਰਿਫਤਾਰ; 5 ਕਿਲੋ ਹੈਰੋਇਨ, 4.45 ਲੱਖ ਰੁਪਏ ਡਰੱਗ ਮਨੀ ਬਰਾਮਦ

2 years ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

2 hours ago
ਰੋਮਾਂਟਿਕ-ਕਾਮੇਡੀ ਫਿਲਮ ‘Don’t Be Shy’ ਦਾ ਟ੍ਰੇਲਰ ਰਿਲੀਜ਼

ਰੋਮਾਂਟਿਕ-ਕਾਮੇਡੀ ਫਿਲਮ ‘Don’t Be Shy’ ਦਾ ਟ੍ਰੇਲਰ ਰਿਲੀਜ਼

3 hours ago
ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨਾਲ ਕੀਤੀ ਮੁਲਾਕਾਤ ; ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ‘ਤੇ ਵਿਚਾਰ-ਚਰਚਾ

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨਾਲ ਕੀਤੀ ਮੁਲਾਕਾਤ ; ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ‘ਤੇ ਵਿਚਾਰ-ਚਰਚਾ

3 hours ago
ਪੰਜਾਬ ਯੂਥ ਕਾਂਗਰਸ ਨੇ ਕੀਤੀਆਂ ਨਵੀਂਆਂ ਨਿਯੁਕਤੀਆਂ

ਪੰਜਾਬ ਯੂਥ ਕਾਂਗਰਸ ਨੇ ਕੀਤੀਆਂ ਨਵੀਂਆਂ ਨਿਯੁਕਤੀਆਂ

5 hours ago
Pharma racket :  SIT ਵੱਲੋਂ 6 ਰਾਜਾਂ ਵਿੱਚ 10 ਥਾਵਾਂ ‘ਤੇ ਛਾਪੇਮਾਰੀ

Pharma racket :  SIT ਵੱਲੋਂ 6 ਰਾਜਾਂ ਵਿੱਚ 10 ਥਾਵਾਂ ‘ਤੇ ਛਾਪੇਮਾਰੀ

5 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

5 hours ago
ਡਾ. ਬਲਜੀਤ ਕੌਰ ਵੱਲੋਂ ਅਕਾਦਮਿਕ ਸੈਸ਼ਨ 2025-26 ਲਈ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਬਕਾਇਆ ਕੇਸਾਂ ਲਈ 17 ਸਤੰਬਰ ਤੱਕ ਆਖਰੀ ਮੌਕਾ ਦੇਣ ਦਾ ਐਲਾਨ

ਡਾ. ਬਲਜੀਤ ਕੌਰ ਵੱਲੋਂ ਅਕਾਦਮਿਕ ਸੈਸ਼ਨ 2025-26 ਲਈ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਬਕਾਇਆ ਕੇਸਾਂ ਲਈ 17 ਸਤੰਬਰ ਤੱਕ ਆਖਰੀ ਮੌਕਾ ਦੇਣ ਦਾ ਐਲਾਨ

6 hours ago
ਟਾਰਗੇਟ ਕਿਲਿੰਗ ਦੀ ਵੱਡੀ ਕੋਸ਼ਿਸ਼ ਨਾਕਾਮ; ਦੁਬਈ ਤੋਂ ਪਰਤੇ ਦੋ ਵਿਅਕਤੀ ਦੋ ਪਿਸਤੌਲਾਂ ਸਣੇ ਗ੍ਰਿਫ਼ਤਾਰ

ਟਾਰਗੇਟ ਕਿਲਿੰਗ ਦੀ ਵੱਡੀ ਕੋਸ਼ਿਸ਼ ਨਾਕਾਮ; ਦੁਬਈ ਤੋਂ ਪਰਤੇ ਦੋ ਵਿਅਕਤੀ ਦੋ ਪਿਸਤੌਲਾਂ ਸਣੇ ਗ੍ਰਿਫ਼ਤਾਰ

7 hours ago
ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

7 hours ago
Men’s Hockey Junior Asia Cup :  ਜੂਨੀਅਰ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ ; ਮਲੇਸ਼ੀਆ ਨੂੰ 3-1 ਨਾਲ ਹਰਾਇਆ

Men’s Hockey Junior Asia Cup :  ਜੂਨੀਅਰ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ ; ਮਲੇਸ਼ੀਆ ਨੂੰ 3-1 ਨਾਲ ਹਰਾਇਆ

7 hours ago
BRICS Summit : ਭਾਰਤ ਵਿਸ਼ਵ ਨੇਤਾਵਾਂ ਦਾ ਸਵਾਗਤ ਕਰਦਾ ਹੈ ; ਅਸੀਂ ਮਿਲ ਕੇ ਇੱਕ ਉੱਜਵਲ ਭਵਿੱਖ ਦੀ ਉਸਾਰੀ ਕਰਾਂਗੇ : ਗ੍ਰਹਿ ਮੰਤਰੀ 

BRICS Summit : ਭਾਰਤ ਵਿਸ਼ਵ ਨੇਤਾਵਾਂ ਦਾ ਸਵਾਗਤ ਕਰਦਾ ਹੈ ; ਅਸੀਂ ਮਿਲ ਕੇ ਇੱਕ ਉੱਜਵਲ ਭਵਿੱਖ ਦੀ ਉਸਾਰੀ ਕਰਾਂਗੇ : ਗ੍ਰਹਿ ਮੰਤਰੀ 

7 hours ago
ਪ੍ਰਧਾਨ ਮੰਤਰੀ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਮੰਡਪਮ ਵਿਖੇ ਕੀਤੀ ਦੁਵੱਲੀ ਮੀਟਿੰਗ

ਪ੍ਰਧਾਨ ਮੰਤਰੀ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਮੰਡਪਮ ਵਿਖੇ ਕੀਤੀ ਦੁਵੱਲੀ ਮੀਟਿੰਗ

7 hours ago
Hindi News
English News
Saturday, September 12, 2026
No Result
View All Result
26 °c
Chandigarh
30 ° Sat
29 ° Sun
29 ° Mon
28 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab Police ਵੱਲੋਂ ਹੈਰੋਇਨ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀ ਗ੍ਰਿਫਤਾਰ; 5 ਕਿਲੋ ਹੈਰੋਇਨ, 4.45 ਲੱਖ ਰੁਪਏ ਡਰੱਗ ਮਨੀ ਬਰਾਮਦ

ਪਾਕਿ-ਆਧਾਰਿਤ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਸੀ ਹੈਰੋਇਨ ਦੀ ਖੇਪ : ਡੀਜੀਪੀ ਗੌਰਵ ਯਾਦਵ

December 5, 2024
in ਖਬਰਾਂ, ਪੰਜਾਬ
Punjab Police ਵੱਲੋਂ ਹੈਰੋਇਨ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀ ਗ੍ਰਿਫਤਾਰ; 5 ਕਿਲੋ ਹੈਰੋਇਨ, 4.45 ਲੱਖ ਰੁਪਏ ਡਰੱਗ ਮਨੀ ਬਰਾਮਦ

Punjab Police ਵੱਲੋਂ ਹੈਰੋਇਨ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀ ਗ੍ਰਿਫਤਾਰ; 5 ਕਿਲੋ ਹੈਰੋਇਨ, 4.45 ਲੱਖ ਰੁਪਏ ਡਰੱਗ ਮਨੀ ਬਰਾਮਦ

– ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ

– ਪਾਕਿ-ਆਧਾਰਿਤ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਸੀ ਹੈਰੋਇਨ ਦੀ ਖੇਪ : ਡੀਜੀਪੀ ਗੌਰਵ ਯਾਦਵ

– ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ, ਪਾਕਿ-ਅਧਾਰਿਤ ਤਸਕਰਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ

ਚੰਡੀਗੜ੍ਹ/ਅੰਮ੍ਰਿਤਸਰ, 5 ਦਸੰਬਰ (ਵਿਸ਼ਵ ਵਾਰਤਾ):- ਨਸ਼ਿਆਂ ਵਿਰੁੱਧ ਚੱਲ ਰਹੀ ਫ਼ੈਸਲਾਕੁਨ ਜੰਗ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਚੋਂ 5 ਕਿਲੋ ਹੈਰੋਇਨ ਅਤੇ 4.45 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਹੁਸਨਪ੍ਰੀਤ ਸਿੰਘ ਵਾਸੀ ਪ੍ਰਾਈਮ ਸਿਟੀ, ਛੇਹਰਟਾ (ਅੰਮ੍ਰਿਤਸਰ), ਕਰਨਦੀਪ ਸਿੰਘਾ ਉਰਫ ਮੰਨਾ ਅਤੇ ਮਨਿੰਦਰ ਸਿੰਘ ਦੋਵੇਂ ਵਾਸੀ ਅਟਾਰੀ ਮੰਡੀ, ਅੰਮ੍ਰਿਤਸਰ ਵਜੋਂ ਹੋਈ ਹੈ। ਹੈਰੋਇਨ ਅਤੇ ਡਰੱਗ ਮਨੀ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਕਤ ਮੁਲਜ਼ਮਾਂ ਦੀ ਹੌਂਡਾ ਐਕਟਿਵਾ (ਪੀਬੀ 02 ਡੀ ਕੇ 8780) ਅਤੇ ਹੀਰੋ ਡੀਲਕਸ ਐਚ.ਐਫ. (ਪੀਬੀ 02 ਈ 5854) ਵੀ ਜ਼ਬਤ ਕੀਤਾ ਹੈ, ਜਿਸ ਉੱਤੇ ਉਹ ਸਵਾਰ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀ.ਆਈ. ਅੰਮ੍ਰਿਤਸਰ ਦੀ ਟੀਮ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਮੁਲਜ਼ਮ ਕਰਨਦੀਪ ਸਿੰਘ ਅਤੇ ਮਨਿੰਦਰ ਸਿੰਘ ਹੈਰੋਇਨ ਦੀ ਤਸਕਰੀ ਵਿੱਚ ਸ਼ਾਮਲ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ, ਜੋ ਉਨ੍ਹਾਂ ਨੇ ਅੱਗੇ ਨਸ਼ਾ ਤਸਕਰ ਹੁਸਨਪ੍ਰੀਤ ਸਿੰਘ ਨੂੰ ਸਪਲਾਈ ਕਰਨੀ ਸੀ।

ਇਤਲਾਹ ਤੋਂ ਇਹ ਵੀ ਪਤਾ ਲੱਗਾ ਕਿ ਦੋਵੇਂ ਦੋਸ਼ੀ ਚਿੱਟੇ ਰੰਗ ਦੀ ਹੌਂਡਾ ਐਕਟਿਵਾ ’ਤੇ ਪੰਜਾਬੀ ਬਾਗ ਪੈਲੇਸ ਨੇੜੇ ਅੰਮ੍ਰਿਤਸਰ-ਅਟਾਰੀ ਰੋਡ ’ਤੇ ਨਸ਼ੇ ਦੀ ਖੇਪ ਨਸ਼ਾ ਤਸਕਰ ਹੁਸਨਪ੍ਰੀਤ ਸਿੰਘ ਤੱਕ ਪਹੁੰਚਾਉਣ ਲਈ ਆ ਰਹੇ ਹਨ ਅਤੇ ਹੁਸਨਪ੍ਰੀਤ ਸਿੰਘ ਆਪਣੇ ਕਾਲੇ ਰੰਗ ਦੇ ਮੋਟਰਸਾਈਕਲ ਹੀਰੋ ਡੀਲਕਸ ਐਚ.ਐਫ. ’ਤੇ ਖੇਪ ਹਾਸਲ ਕਰਨ ਲਈ ਉੱਥੇ ਪਹੁੰਚ ਰਿਹਾ ਹੈ।

ਡੀਜੀਪੀ ਨੇ ਦੱਸਿਆ ਕਿ ਸੀ.ਆਈ.ਅੰਮ੍ਰਿਤਸਰ ਦੀਆਂ ਟੀਮਾਂ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਅਟਾਰੀ ਰੋਡ ਸਥਿਤ ਪੰਜਾਬੀ ਬਾਗ ਰਿਜ਼ੋਰਟ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਮੁਲਜ਼ਮਾਂ ਨੂੰ ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧਾਂ ਨੂੰ ਸਥਾਪਿਤ ਕਰਨ ਅਤੇ ਪਾਕਿ-ਅਧਾਰਤ ਨਸ਼ਾ ਤਸਕਰਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21, 25 ਅਤੇ 29 ਤਹਿਤ ਐੱਫ.ਆਈ.ਆਰ. ਨੰਬਰ 67 ਮਿਤੀ 04.12.2024 ਨੂੰ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇਸ ਕੇਸ ਵਿੱਚ ਡਰੱਗ ਮਨੀ ਬਰਾਮਦ ਹੋਣ ਕਾਰਨ ਜੁਰਮ ਦੀ ਗੰਭੀਰਤਾ ਦੇ ਮੱਦੇਨਜ਼ਰ ਐਫਆਈਆਰ ਵਿੱਚ ਐਨਡੀਪੀਐਸ ਐਕਟ ਦੀ ਧਾਰਾ 27-ਏ ਸ਼ਾਮਲ ਕੀਤੀ ਗਈ ਹੈ।

Tags: Breaking news in PunjabiDGP punjabLatest Punjab newsLatest Punjab news in PunjabiPUNJABpunjab newsPUNJAB POLICEtop headlines in PunjabiWEB PORTALWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 11, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 11 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

ਰੋਮਾਂਟਿਕ-ਕਾਮੇਡੀ ਫਿਲਮ ‘Don’t Be Shy’ ਦਾ ਟ੍ਰੇਲਰ ਰਿਲੀਜ਼

ਰੋਮਾਂਟਿਕ-ਕਾਮੇਡੀ ਫਿਲਮ ‘Don’t Be Shy’ ਦਾ ਟ੍ਰੇਲਰ ਰਿਲੀਜ਼

by Navjot
September 11, 2026
0

ਰੋਮਾਂਟਿਕ-ਕਾਮੇਡੀ ਫਿਲਮ ‘Don’t Be Shy’ ਦਾ ਟ੍ਰੇਲਰ ਰਿਲੀਜ਼   ਮੁੰਬਈ, 11 ਸਤੰਬਰ (ਵਿਸ਼ਵ ਵਾਰਤਾ): ਨੌਜਵਾਨਾਂ 'ਤੇ ਆਧਾਰਿਤ ਆਉਣ ਵਾਲੀ ਰੋਮਾਂਟਿਕ-ਕਾਮੇਡੀ...

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨਾਲ ਕੀਤੀ ਮੁਲਾਕਾਤ ; ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ‘ਤੇ ਵਿਚਾਰ-ਚਰਚਾ

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨਾਲ ਕੀਤੀ ਮੁਲਾਕਾਤ ; ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ‘ਤੇ ਵਿਚਾਰ-ਚਰਚਾ

by Navjot
September 11, 2026
0

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨਾਲ ਕੀਤੀ ਮੁਲਾਕਾਤ ; ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ‘ਤੇ...

ਪੰਜਾਬ ਯੂਥ ਕਾਂਗਰਸ ਨੇ ਕੀਤੀਆਂ ਨਵੀਂਆਂ ਨਿਯੁਕਤੀਆਂ

ਪੰਜਾਬ ਯੂਥ ਕਾਂਗਰਸ ਨੇ ਕੀਤੀਆਂ ਨਵੀਂਆਂ ਨਿਯੁਕਤੀਆਂ

by Navjot
September 11, 2026
0

ਪੰਜਾਬ ਯੂਥ ਕਾਂਗਰਸ ਨੇ ਕੀਤੀਆਂ ਨਵੀਂਆਂ ਨਿਯੁਕਤੀਆਂ   ਚੰਡੀਗੜ੍ਹ, 11 ਸਤੰਬਰ (ਵਿਸ਼ਵ ਵਾਰਤਾ) ਪੰਜਾਬ ਵਿੱਚ ਯੂਥ ਕਾਂਗਰਸ ਨੇ ਨਵੀਆਂ ਨਿਯੁਕਤੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 11, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 11 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

Most Popular

ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED

ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED

by Jaspreet Kaur
3 weeks ago
0

ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED ਪੁਲਿਸ ਨੇ ਵਧਾਈ ਸੁਰੱਖਿਆ ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ): ਚੰਡੀਗੜ੍ਹ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 