haj 2025: ਸਾਊਦੀ ਅਰਬ ਦੀਆਂ ਬੱਸਾਂ ‘ਚ ਤਾਇਨਾਤ ਹੋਣਗੇ ਭਾਰਤੀ ਡਰਾਈਵਰ
-
ਹੁਣ ਭਾਸ਼ਾ ਨਹੀਂ ਬਣੇਗੀ ਰੁਕਾਵਟ
ਹੱਜ ਦੌਰਾਨ ਸਾਊਦੀ ਅਰਬ ਵਿੱਚ ਹੱਜ ਯਾਤਰੀਆਂ (haj 2025) ਲਈ ਹੁਣ ਭਾਸ਼ਾ ਰੁਕਾਵਟ ਨਹੀਂ ਬਣੇਗੀ। ਇਸ ਵਾਰ ਹੱਜ ਯਾਤਰੀਆਂ ਦੀ ਲਈ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਬੱਸਾਂ ਵਿੱਚ ਭਾਰਤੀ ਡਰਾਈਵਰ ਤਾਇਨਾਤ ਕੀਤੇ ਜਾਣਗੇ। ਸਾਊਦੀ ਅਰਬ ਵਿੱਚ ਪਿਛਲੇ ਦੋ ਸਾਲਾਂ ਤੋਂ ਹੱਜ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਭਾਰਤ ਦੀ ਹੱਜ ਕਮੇਟੀ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਹੱਜ ਕਮੇਟੀਆਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹੱਜ 2025 ਦੀਆਂ ਤਿਆਰੀਆਂ ਅਤੇ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਰਾਜ ਹੱਜ ਕਮੇਟੀਆਂ ਦੇ ਸੁਝਾਵਾਂ ਤੋਂ ਬਾਅਦ, ਹੱਜ ਕਮੇਟੀ ਆਫ ਇੰਡੀਆ ਨੇ ਇਸ ਵਾਰ ਸਾਊਦੀ ਅਰਬ ਦੇ ਮੱਕਾ, ਮਦੀਨਾ ਅਤੇ ਹੋਰ ਥਾਵਾਂ ‘ਤੇ ਹੱਜ ਯਾਤਰੀਆਂ ਦੀ ਆਵਾਜਾਈ ਲਈ 24 ਘੰਟੇ ਬੱਸ ਦੀ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।ਹੱਜ ਯਾਤਰੀਆਂ ਨੂੰ ਬੱਸਾਂ ਵਿੱਚ ਵਿਦੇਸ਼ੀ ਡਰਾਈਵਰਾਂ ਨਾਲ ਗੱਲਬਾਤ ਕਰਨ ਵਿੱਚ ਪੇਸ਼ ਆਉਂਦੀ ਭਾਸ਼ਾ ਦੀ ਸਮੱਸਿਆ ਨੂੰ ਦੂਰ ਕਰਨ ਲਈ ਬੱਸਾਂ ਵਿੱਚ ਭਾਰਤੀ ਡਰਾਈਵਰਾਂ ਦੀ ਨਿਯੁਕਤੀ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























