• Latest
  • Trending
PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

2 years ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

27 minutes ago
Chandigarh ਰੇਲਵੇ ਸਟੇਸ਼ਨ ’ਤੇ ਅੱਜ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ

Chandigarh ਰੇਲਵੇ ਸਟੇਸ਼ਨ ’ਤੇ ਅੱਜ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ

34 minutes ago
Breaking: ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਸਨ ਪਿਤਾ

Breaking: ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਸਨ ਪਿਤਾ

53 minutes ago
Women’s Asia Cup: ਪਹਿਲਾ ਸੈਮੀਫਾਈਨਲ ਅੱਜ, ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

Women’s Asia Cup: ਪਹਿਲਾ ਸੈਮੀਫਾਈਨਲ ਅੱਜ, ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

1 hour ago
Ludhiana ‘ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਮਾਮਲਾ: ਅੱਜ ਜਲੰਧਰ ਬੰਦ ਦੀ ਕਾਲ

Ludhiana ‘ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਮਾਮਲਾ: ਅੱਜ ਜਲੰਧਰ ਬੰਦ ਦੀ ਕਾਲ

1 hour ago
Hukamnama Sri Darbar Sahib Today – 10 September 2026 | Ang 589 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 September 2026 | Ang 589 I ਅੱਜ ਦਾ ਹੁਕਮਨਾਮਾ

3 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

11 hours ago
ਅੰਮ੍ਰਿਤਸਰ ਵਿੱਚ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼ : ਕਾਊਂਟਰ ਇੰਟੈਲੀਜੈਂਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ; ਡਰੱਗ ਅਤੇ 3 ਵਿਦੇਸ਼ੀ ਪਿਸਤੌਲ ਜ਼ਬਤ

ਅੰਮ੍ਰਿਤਸਰ ਵਿੱਚ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼ : ਕਾਊਂਟਰ ਇੰਟੈਲੀਜੈਂਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ; ਡਰੱਗ ਅਤੇ 3 ਵਿਦੇਸ਼ੀ ਪਿਸਤੌਲ ਜ਼ਬਤ

13 hours ago
INS ਮੈਸੂਰ Exercise Samudra Laksamana ਵਿੱਚ ਹਿੱਸਾ ਲੈਣ ਲਈ ਮਲੇਸ਼ੀਆ ਪਹੁੰਚਿਆ

INS ਮੈਸੂਰ Exercise Samudra Laksamana ਵਿੱਚ ਹਿੱਸਾ ਲੈਣ ਲਈ ਮਲੇਸ਼ੀਆ ਪਹੁੰਚਿਆ

13 hours ago
ਰਾਜਨਾਥ ਸਿੰਘ ਨੇ ਸ਼੍ਰੀਲੰਕਾ ਦੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ ; ਵਿਕਾਸ ਸਹਿਯੋਗ ਅਤੇ ਸੱਭਿਅਤਾ ਸੰਬੰਧੀ ਸਬੰਧਾਂ ‘ਤੇ ਵਿਚਾਰ-ਚਰਚਾ

ਰਾਜਨਾਥ ਸਿੰਘ ਨੇ ਸ਼੍ਰੀਲੰਕਾ ਦੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ ; ਵਿਕਾਸ ਸਹਿਯੋਗ ਅਤੇ ਸੱਭਿਅਤਾ ਸੰਬੰਧੀ ਸਬੰਧਾਂ ‘ਤੇ ਵਿਚਾਰ-ਚਰਚਾ

13 hours ago
ਭਾਰਤ ਨੇ ਆਫ਼ਤ ਪ੍ਰਭਾਵਿਤ ਨੇਪਾਲ ਨੂੰ ਹੋਰ 35 ਟਨ ਰਾਹਤ ਅਤੇ ਬਚਾਅ ਸਮੱਗਰੀ ਭੇਜੀ

ਭਾਰਤ ਨੇ ਆਫ਼ਤ ਪ੍ਰਭਾਵਿਤ ਨੇਪਾਲ ਨੂੰ ਹੋਰ 35 ਟਨ ਰਾਹਤ ਅਤੇ ਬਚਾਅ ਸਮੱਗਰੀ ਭੇਜੀ

14 hours ago
ਅਮਨ ਅਰੋੜਾ ਨੇ 100-125 ਫੀਸਦ ਐਫ.ਸੀ.ਆਈ. ਰਿਟਰਨ, ਫਾਸਟ-ਟਰੈਕ ਪ੍ਰਵਾਨਗੀਆਂ ਦੇ ਨਾਲ ਆਲਮੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱਤਾ

ਅਮਨ ਅਰੋੜਾ ਨੇ 100-125 ਫੀਸਦ ਐਫ.ਸੀ.ਆਈ. ਰਿਟਰਨ, ਫਾਸਟ-ਟਰੈਕ ਪ੍ਰਵਾਨਗੀਆਂ ਦੇ ਨਾਲ ਆਲਮੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱਤਾ

14 hours ago
Hindi News
English News
Thursday, September 10, 2026
No Result
View All Result
27 °c
Chandigarh
30 ° Fri
29 ° Sat
28 ° Sun
28 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

December 2, 2024
in ਸਾਹਿਤਕ, ਖਬਰਾਂ, ਪੰਜਾਬ, ਪੰਜਾਬੀ, ਪੰਜਾਬੀਅਤ
PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

PUNJAB

ਕਹਾਣੀਕਾਰ ਸੰਤੋਖ ਸਿੰਘ ਧੀਰ (2 ਦਸੰਬਰ 1920- 8 ਫਰਵਰੀ 2010 ) ਦਾ ਜਨਮ ਸ: ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇੱਥੇ ਉਹਨਾਂ ਦੇ ਨਾਨਕੇ ਸਨ। ਉਹਨਾਂ ਦਾ ਅਸਲ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਨੇੜੇ ਪਿੰਡ ਡਡਹੇੜੀ ਸੀ। ਮੁੱਢਲੇ ਤੌਰ ‘ਤੇ ਸੰਤੋਖ ਸਿੰਘ ਧੀਰ ਪੰਜਾਬੀ ਕਹਾਣੀਕਾਰ ਦੇ ਤੌਰ ‘ਤੇ ਜਾਣੇ ਜਾਂਦੇ ਹਨ ਜਦਕਿ ਉਹਨਾਂ ਨੇ ਕਹਾਣੀ ਤੋਂ ਇਲਾਵਾ ਕਵਿਤਾ ਤੇ ਵਾਰਤਕ ਵੀ ਲਿਖੀ। ਘਰੋਗੀ ਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਉੱਚ ਵਿਦਿਆ ਹਾਸਲ ਨਾ ਕਰ ਸਕੇ। ਉਹਨਾਂ ਨੇ ਗਿਆਨੀ ਅਤੇ ਮੈਟ੍ਰਿਕ, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਛੇਤੀ ਹੀ ਉਹਨਾਂ ਸਾਹਿਤ ਲੇਖਣ ਵੱਲ ਰੁਚਿਤ ਹੋ ਗਏ ਅਤੇ ਨਿਰੋਲ ਸਾਹਿਤਕਾਰ ਸਾਰੀ ਉਮਰ ਲੰਘਾ ਦਿੱਤੀ। ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਕਾਵਿ ਸੰਗ੍ਰਹਿ: ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ; ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ; ਨਾਵਲ: ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ ਆਦਿ ਸ਼ਾਮਿਲ ਹਨ। 1947 ਦੇ ਉਜਾੜੇ ਦੇ ਦਰਦ ਦੀ ਬਾਤ ਪਾਉਂਦੀ ਉਨ੍ਹਾਂ ਦੀ ਕਹਾਣੀ ‘ਮੇਰਾ ਉੱਜੜਿਆ ਗੁਆਂਢੀ’ ਦੇ ਨਾਟਕੀ ਰੁਪਾਂਤਰ ਤੋਂ ਇਲਾਵਾ ਪੰਜਾਬ ਦੀ ਪੇਂਡੂ ਜ਼ਿੰਦਗੀ ਦੇ ਵੱਖੋ-ਵੱਖਰੇ ਮਸਲਿਆਂ ਬਾਬਤ ਕਹਾਣੀਆਂ ‘ਭੇਤ ਵਾਲੀ ਗੱਲ’, ‘ਕੋਈ ਇਕ ਸਵਾਰ’, ‘ਸਾਂਝੀ ਕੰਧ’, ‘ਗੱਲਾਂ ਲਈ ਗੱਲਾਂ ਅਤੇ ‘ਸਵੇਰ ਹੋਣ ਤੱਕ’ ਉਪਰ ਅਧਾਰਿਤ ਨਾਟਕ ‘ਕਹਾਣੀ ਇਕ ਪਿੰਡ ਦੀ’ ਵੀ ਲਿਖਿਆ। 

ਸੰਤੋਖ ਸਿੰਘ ਧੀਰ ਕੁੱਲ-ਵਕਤੀ ਲੇਖਕ ਸਨ। ਸਾਹਿਤ-ਸਾਧਨਾ ਉਹਨਾਂ ਲਈ ਮਿਸ਼ਨ ਸੀ। ਉਹ ਤਮਾਮ ਉਮਰ ਕਿਰਤੀ ਵਰਗ ਅਤੇ ਹਾਸ਼ੀਏ ’ਤੇ ਧੱਕੇ ਸਮਾਜ ਦੇ ਮਸਲਿਆਂ ਨੂੰ ਆਪਣੀਆਂ ਲਿਖਤਾਂ ਰਾਹੀਂ ਮੁਖ਼ਾਤਬਿ ਰਹੇ। ਸਾਹਿਤ ਸਿਰਜਣਾ ਉਹਨਾਂ ਦਾ ਸਿਆਸੀ ਮੋਰਚਾ ਸੀ ,ਜਿਸ ਉੱਪਰ ਉਹ ਅੱਠ ਦਹਾਕੇ ਪੂਰੀ ਦ੍ਰਿੜ੍ਹਤਾ ਤੇ ਸਮਾਜੀ ਸਿਆਸੀ ਸੁਚੇਤਨਾ ਨਾਲ ਲਬਰੇਜ਼ ਕਲਮਕਾਰ ਵਜੋਂ ਡਟੇ ਰੇ। ਉਹਨਾਂ ਨੇ ਆਪਣੀ ਸਾਹਿਤ-ਸਾਧਨਾ ਦੇ ਮੁੱਢਲੇ ਪੜਾਅ ’ਤੇ ਹੀ ਇੱਕ ਨਿਰਣਾ ਕਰ ਲਿਆ ਸੀ ਕਿ ਉਹ ਬਦਰੰਗ ਨੈਣ-ਨਕਸ਼ਾਂ ਵਾਲੀ ਉਸ ਕਿਰਤੀ ਜਮਾਤ ਦਾ ਲੇਖਕ ਹੈ ਜੋ ਸਭ ਸੁਖ-ਸਾਧਨਾਂ ਤੋਂ ਵਾਂਝੀ ਇੱਕ ਤਰ੍ਹਾਂ ਪਸ਼ੂ ਜੂਨ ਹੀ ਨਹੀਂ ਭੋਗਦੀ ਸਗੋਂ ਮਾਨਵੀ ਗੌਰਵ ਗੁਆਉਣ ਦਾ ਸੰਤਾਪ ਵੀ ਭੋਗਦੀ ਹੈ। ਉਹਨਾਂ ਦੀਆਂ ਨਜ਼ਮਾਂ ਤੇ ਕਹਾਣੀਆਂ ਦੇ ਪਾਤਰ ਨਾ ਸੰਸਾਰਕ ਝਮੇਲਿਆਂ ਤੋਂ ਮੁਕਤ ਵਿਸਮਾਦੀ ਆਨੰਦ ਦੀ ਤਲਬ ਵਾਲੇ ਭਗਤ-ਜਨ ਹਨ, ਨਾ ਇਸ਼ਕ ਦੇ ਰੰਗ ’ਚ ਰੱਤੇ ਮਦ-ਮਸਤ ਪ੍ਰੇਮੀ, ਨਾ ਲਟਲਟ ਬਲਦੀ ਕਾਮਨਾ ਵਾਲੀਆਂ ਸੋਹਲ-ਮਲੂਕ ਨਾਰਾਂ ਅਤੇ ਨਾ ਬਰੂਹਾਂ ’ਤੇ ਪਹੁੰਚੇ ਇਨਕਲਾਬ ਲਈ ਹਾਕਲ-ਬਾਕਲ ਹੋਏ ਮੱਧ-ਵਰਗੀ ਬੁੱਧੀਜੀਵੀ। ਉਹਨਾਂ ਦੀਆਂ ਲਿਖਤਾਂ ਦੇ ਕੇਂਦਰ ਵਿੱਚ ਮੁਸ਼ੱਕਤ ਵਿੱਚ ਸਧੇ ਹੋਏ ਕਰੜੇ ਜੁੱਸਿਆਂ ਵਾਲੇ ਤਾਂਬੇ ਰੰਗੇ ਕਿਰਤੀ ਹਨ। ਆਪਣੀ ਸਿਰਜਣਾ ਦੇ ‘ਪਹੁ-ਫੁਟਾਲੇ’ ਵੇਲੇ ਹੀ ਉਹਨਾਂ ਨੇ ਥੁੜੀ-ਟੁੱਟੀ ਕਿਸਾਨੀ, ਨਰਕੀ ਜੀਵਨ ਭੋਗਦੇ ਕਸਬੀਆਂ, ਬਾਰੂ ਤੇ ਕੁੰਦਨ ਵਰਗੇ ਕੋਚਵਾਨਾਂ, ਭੇਡਾਂ ਚਾਰਦੀਆਂ ਜਾਂਗਲੀ ਓਢਣੀਆਂ ਤੇ ਜ਼ਿੰਦਗੀ ਦਾ ਭੱਠ ਝੋਕਦੀਆਂ ਭੱਠੀ ਵਾਲੀਆਂ ਨੂੰ ਆਪਣੇ ਸਾਹਿਤ ਦੇ ਕੇਂਦਰ ਵਿੱਚ ਲੈ ਆਂਦਾ। ਆਪਣੀ ਨਜ਼ਮ ‘ਸਨਮਾਨ’ (‘ਜਦੋਂ ਅਸੀਂ ਆਵਾਂਗੇ’) ਵਿੱਚ ਉਹ ਇੱਕ ਸਾਹਿਤਕਾਰ ਵਜੋਂ ਆਪਣਾ ਸਥਾਨ ਇੰਝ ਸਪੱਸ਼ਟ ਕਰਦੇ ਹਨ।

ਕਿੰਨਾ ਵੱਡਾ ਸਨਮਾਨ ਹੈ ਇਹ

ਜਿਹੜੇ ਆਕਾਸ਼ ਦੀ ਛੱਤ ਥੱਲੇ ਸੌਂਦੇ ਹਨ

ਧਰਤੀ ਦੇ ਵਿਛੌਣੇ ਉੱਤੇ

ਉਨ੍ਹਾਂ ਦੇ ਨਾਲ ਹੋਣਾ

ਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ

ਇਸ ਸੰਸਾਰ ਨੂੰ ਦੇਖਣਾ…

ਕਿੰਨਾ ਵੱਡਾ ਸਨਮਾਨ ਹੈ ਇਹ

ਗੁਰੂ ਨਾਨਕ ਦਾ ਸਿੱਖ ਹੋਣਾ

ਲੈਨਿਨ ਦਾ ਸਿਪਾਹੀ ਹੋਣਾ।

Tags: Breaking news in PunjabiGuddian Patole(1944)Jadon Aseen AavangeKaali BarchhiLatest News In PunjabiPahu Phutala (1948)PUNJABpunjab newsPunjab news in PunjabSantokh Singh Dhirtop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
September 10, 2026
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 10...

Chandigarh ਰੇਲਵੇ ਸਟੇਸ਼ਨ ’ਤੇ ਅੱਜ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ

Chandigarh ਰੇਲਵੇ ਸਟੇਸ਼ਨ ’ਤੇ ਅੱਜ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ

by Ranjit Singh
September 10, 2026
0

Chandigarh ਰੇਲਵੇ ਸਟੇਸ਼ਨ ’ਤੇ ਅੱਜ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ – ਕਈ ਟਰੇਨਾਂ ਅੰਬਾਲਾ ਤੇ ਮੋਹਾਲੀ ਤੋਂ...

Breaking: ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਸਨ ਪਿਤਾ

Breaking: ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਸਨ ਪਿਤਾ

by Ranjit Singh
September 10, 2026
0

Breaking: ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਸਨ ਪਿਤਾ ਜਲੰਧਰ, 10 ਸਤੰਬਰ...

Women’s Asia Cup: ਪਹਿਲਾ ਸੈਮੀਫਾਈਨਲ ਅੱਜ, ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

Women’s Asia Cup: ਪਹਿਲਾ ਸੈਮੀਫਾਈਨਲ ਅੱਜ, ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

by Ranjit Singh
September 10, 2026
0

Women’s Asia Cup: ਪਹਿਲਾ ਸੈਮੀਫਾਈਨਲ ਅੱਜ, ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ ਚੰਡੀਗੜ੍ਹ, 10 ਸਤੰਬਰ (ਵਿਸ਼ਵ ਵਾਰਤਾ) : ਮਹਿਲਾ ਏਸ਼ੀਆ ਕੱਪ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
September 10, 2026
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 10...

Most Popular

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

by Jaspreet Kaur
3 weeks ago
0

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ - ਵਾਲ ਬਚੇ ਅਦਾਕਾਰ! ਮੁੰਬਈ, 21 ਅਗਸਤ 2026 (ਵਿਸ਼ਵ ਵਾਰਤਾ): ਟੀਵੀ ਅਦਾਕਾਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 