ਹਿਸਾਰ, 11 ਅਕਤੂਬਰ : ਸਾਲ 2014 ਵਿਚ ਸਤਲੋਕ ਆਸ਼ਰਮ ਹਿੰਸਾ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਰਾਮਪਾਲ ਨੂੰ ਅੱਜ ਹਿਸਾਰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ। ਰਾਮਪਾਲ ਨੂੰ ਕਤਲ ਦੇ 2 ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। 16-17 ਅਕਤੂਬਰ ਨੂੰ ਰਾਮਪਾਲ ਨੂੰ ਸਜ਼ਾ ਸੁਣਾਈ ਜਾਵੇਗੀ।
ਅੱਜ ਹਿਸਾਰ ਵਿਚ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।
ਦੱਸਣਯੋਗ ਹੈ ਕਿ ਰਾਮਪਾਲ ਨੂੰ ਹਰਿਆਣਾ ਦੇ ਆਸ਼ਰਮ ਵਿਚ ਕਰੀਬ ਚਾਰ ਸਾਲ ਪਹਿਲਾਂ ਬੜੀ ਜੱਦੋ-ਜਹਿਦ ਮਗਰੋਂ ਪੰਜ ਔਰਤਾਂ ਅਤੇ ਇਕ ਮਾਸੂਮ ਬੱਚੇ ਦੀ ਮੌਤ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।