• Latest
  • Trending
ਮਾਪੇ ਅਧਿਆਪਕ ਮਿਲਣੀ ਨੇ Punjab ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ

ਮਾਪੇ ਅਧਿਆਪਕ ਮਿਲਣੀ ਨੇ Punjab ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ

1 year ago
Breaking: ਅੰਮ੍ਰਿਤਸਰ ‘ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Breaking: ਅੰਮ੍ਰਿਤਸਰ ‘ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ

8 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

41 minutes ago
Punjab: ਬੀਜੇਪੀ ਦੇ ਸੀਨੀਅਰ ਆਗੂ ਬਲਬੀਰ ਪੁੰਜ ਦਾ ਦੇਹਾਂਤ

Punjab: ਬੀਜੇਪੀ ਦੇ ਸੀਨੀਅਰ ਆਗੂ ਬਲਬੀਰ ਪੁੰਜ ਦਾ ਦੇਹਾਂਤ

46 minutes ago
International: ਇਟਲੀ ਵਿੱਚ ਦੋ ਸਿੱਖਾਂ ਦਾ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ

International: ਇਟਲੀ ਵਿੱਚ ਦੋ ਸਿੱਖਾਂ ਦਾ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ

1 hour ago
Punjab Weather: ਪੰਜਾਬ ‘ਚ ਵਧਣ ਲੱਗੀ ਗਰਮੀ, ਲੋਕ ਹੋਣ ਲੱਗੇ ਬੇਹਾਲ

Punjab Weather: ਪੰਜਾਬ ‘ਚ ਵਧਣ ਲੱਗੀ ਗਰਮੀ, ਲੋਕ ਹੋਣ ਲੱਗੇ ਬੇਹਾਲ

1 hour ago
Big News: ਬੇਅਦਬੀ ਵਿਰੁੱਧ ਪਾਸ ਕੀਤੇ ਬਿੱਲ ‘ਤੇ ਪੰਜਾਬ ਗਵਰਨਰ ਨੇ ਕੀਤੇ ਦਸਤਖ਼ਤ

Big News: ਬੇਅਦਬੀ ਵਿਰੁੱਧ ਪਾਸ ਕੀਤੇ ਬਿੱਲ ‘ਤੇ ਪੰਜਾਬ ਗਵਰਨਰ ਨੇ ਕੀਤੇ ਦਸਤਖ਼ਤ

2 hours ago
Punjab: ਵਿਸਾਖੀ ਮੌਕੇ ਪਾਕਿਸਤਾਨ ਗਏ ਸਿੱਖ ਜੱਥੇ ਦੀ ਅੱਜ ਹੋਵੇਗੀ ਵਾਪਸੀ

Punjab: ਵਿਸਾਖੀ ਮੌਕੇ ਪਾਕਿਸਤਾਨ ਗਏ ਸਿੱਖ ਜੱਥੇ ਦੀ ਅੱਜ ਹੋਵੇਗੀ ਵਾਪਸੀ

3 hours ago
Punjab: ਪਰਮਜੀਤ ਸਿੰਘ ਨਮਿਤ ਅੰਤਿਮ ਅਰਦਾਸ ਅੱਜ

Punjab: ਪਰਮਜੀਤ ਸਿੰਘ ਨਮਿਤ ਅੰਤਿਮ ਅਰਦਾਸ ਅੱਜ

4 hours ago
IPL ‘ਚ ਅੱਜ ਦਿਨ ਦਾ ਦੂਜਾ ਮੁਕਾਬਲਾ ਪੰਜਾਬ ਅਤੇ ਲਖਨਊ ਵਿਚਾਲੇ

IPL ‘ਚ ਅੱਜ ਦਿਨ ਦਾ ਦੂਜਾ ਮੁਕਾਬਲਾ ਪੰਜਾਬ ਅਤੇ ਲਖਨਊ ਵਿਚਾਲੇ

4 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

5 hours ago
IPL ‘ਚ ਅੱਜ ਦੋ ਮੁਕਾਬਲੇ: ਪਹਿਲਾ ਮੈਚ ਕੋਲਕਾਤਾ ਅਤੇ ਰਾਜਸਥਾਨ ਵਿਚਾਲੇ

IPL ‘ਚ ਅੱਜ ਦੋ ਮੁਕਾਬਲੇ: ਪਹਿਲਾ ਮੈਚ ਕੋਲਕਾਤਾ ਅਤੇ ਰਾਜਸਥਾਨ ਵਿਚਾਲੇ

5 hours ago
IPL 2026: ਚੇਨਈ ਆਈਪੀਐਲ ਸੀਜ਼ਨ ਦਾ ਚੌਥਾ ਮੈਚ ਹਾਰਿਆ: ਹੈਦਰਾਬਾਦ ਨੇ 10 ਦੌੜਾਂ ਨਾਲ ਹਰਾਇਆ

IPL 2026: ਚੇਨਈ ਆਈਪੀਐਲ ਸੀਜ਼ਨ ਦਾ ਚੌਥਾ ਮੈਚ ਹਾਰਿਆ: ਹੈਦਰਾਬਾਦ ਨੇ 10 ਦੌੜਾਂ ਨਾਲ ਹਰਾਇਆ

5 hours ago
Hindi News
English News
Sunday, April 19, 2026
No Result
View All Result
38 °c
Chandigarh
32 ° Mon
32 ° Tue
33 ° Wed
34 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮਾਪੇ ਅਧਿਆਪਕ ਮਿਲਣੀ ਨੇ Punjab ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ

October 22, 2024
in ਖਬਰਾਂ, ਪੰਜਾਬ
ਮਾਪੇ ਅਧਿਆਪਕ ਮਿਲਣੀ ਨੇ Punjab ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ

ਮਾਪੇ ਅਧਿਆਪਕ ਮਿਲਣੀ ਨੇ Punjab ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ

ਮਾਪਿਆਂ ਤੋਂ ਮਿਲੀ ਫੀਡਬੈਕ ਨੇ Punjab ਦੇ ਸਕੂਲ ਸਿੱਖਿਆ ਵਿਭਾਗ ਦੇ ਸੁਧਾਰ ਵਿਚ ਤੇਜ਼ੀ ਲਿਆਂਦੀ: ਸਿੱਖਿਆ ਮੰਤਰੀ

ਨੰਗਲ, 22 ਅਕਤੂਬਰ (ਵਿਸ਼ਵ ਵਾਰਤਾ): ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਤੇਜ਼ੀ ਨਾਲ ਸੁਧਾਰ ਲਿਆਉਣ ਵਿੱਚ ਮਾਪਿਆਂ ਤੋਂ ਮਿਲੀ ਫੀਡਬੈਕ ਨੇ ਅਹਿਮ ਭੂਮਿਕਾ ਨਿਭਾਈ ਹੈ।

ਉਕਤ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਸਕੂਲ ਆਫ਼ ਐਮੀਨੈਸ ਨੰਗਲ ਵਿਖੇ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਨੂੰ ਵਿਸ਼ੇਸ਼ ਤਰਜੀਹੀ ਖੇਤਰ ਵਜੋਂ ਰੱਖਿਆ ਗਿਆ ਹੈ। ਇਸ ਲਈ ਸਾਡੀ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਪਹਿਲੇ ਦਿਨ ਤੋਂ ਹੀ ਉਸਾਰੂ ਕੰਮ ਸ਼ੁਰੂ ਕਰ ਦਿੱਤੇ ਹਨ । ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਹੀ ਫੀਡਬੈਕ ਹਾਂਸਲ ਕਰਨ ਦੇ ਮਕਸਦ ਨਾਲ ਮਾਪੇ ਅਧਿਆਪਕ ਮਿਲਣੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਸਦਕੇ ਜਿੱਥੇ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮਨੋਬਲ ਵਧਿਆ ਹੈ ਉਥੇ ਨਾਲ ਹੀ ਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਦੀ ਵੀ ਸ਼ਮੂਲੀਅਤ ਵਧੀ ਹੈ।

ਸ.ਬੈਂਸ ਨੇ ਦੱਸਿਆ ਕਿ ਇਨ੍ਹਾਂ ਮਿਲਣੀ ਸਦਕੇ ਸਾਨੂੰ ਕਈ ਮਹੱਤਵਪੂਰਨ ਸੁਝਾਅ ਮਾਪਿਆਂ ਤੋਂ ਪ੍ਰਾਪਤ ਹੋਏ ਹਨ ਜਿਨ੍ਹਾਂ ਨੂੰ ਲਾਗੂ ਕਰਨ ਨਾਲ ਮਾਪਿਆਂ ਅਤੇ ਅਧਿਆਪਕਾਂ ਵਿਚ ਖੁਸ਼ੀ ਦੀ ਲਹਿਰ ਹੈ।

ਉਨ੍ਹਾਂ ਦੱਸਿਆ ਕਿ ਅੱਜ ਮੇਰੀ ਕਈ ਅਧਿਆਪਕਾਂ ਨਾਲ ਵੀ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਸਬੰਧੀ ਗੱਲਬਾਤ ਹੋਈ ਜਿਨ੍ਹਾਂ ਵਿਚ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਾਈ ਸਕੂਲ ਘੱਗਾ ਹੈਡ ਮਾਸਟਰ ਮਹਿੰਦਰ ਚੌਧਰੀ ਨੇ ਦੱਸਿਆ ਕਿ ਇਸ ਮੈਗਾ ਮਾਪੇ ਅਧਿਆਪਕ ਮਿਲਣੀ ਨਾਲ ਬੱਚਿਆਂ ਦੇ ਮਾਪਿਆਂ ਦੀ ਸ਼ਮੂਲੀਅਤ ਵਿਚ ਚੋਖਾ ਵਾਧਾ ਹੋਇਆ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਸ਼ਖ਼ਸੀਅਤ ਵਿਚ ਨਿਖਾਰ ਸਾਹਮਣੇ ਆਉਣਾ ਲੱਗਾ ਹੈ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਗੀਵਾਲ ਜ਼ਿਲ੍ਹਾ ਮਲੇਰਕੋਟਲਾ ਦੇ ਸਮਾਜਿਕ ਸਿੱਖਿਆ ਅਧਿਆਪਕ ਮੁਹੰਮਦ ਖ਼ਲੀਲ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਨੇ ਵਿਦਿਆਰਥੀਆਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ ਕਿਉਂ ਕਿ ਇਸ ਮਿਲਣੀ ਦੌਰਾਨ ਜਿੱਥੇ ਅਸੀਂ ਵਿਦਿਆਰਥੀਆਂ ਦੇ ਚੰਗੇ ਪੱਖਾਂ ਤੋਂ ਮਾਪਿਆਂ ਨੂੰ ਜਾਣੂ ਕਰਵਾਉਂਦੇ ਹਾਂ ਉਸ ਦੇ ਨਾਲ ਬੱਚਿਆਂ ਵਿਚਲੀਆਂ ਘਾਟਾ ਬਾਰੇ ਵੀ ਚਰਚਾ ਕਰਦੇ ਹਨ ਜਿਸ ਨਾਲ ਮਾਪੇ ਅਤੇ ਅਧਿਆਪਕ ਰਲ ਕੇ ਇਨ੍ਹਾਂ ਘਾਟਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ ।
ਇਸ ਤੋਂ ਇਲਾਵਾ ਅਧਿਆਪਕ ਨੂੰ ਬੱਚੇ ਦੀਆਂ ਰੁਚੀਆਂ ਵੀ ਪਤਾ ਚਲਦਾ ਹੈ ਜਿਸ ਰਾਹੀਂ ਉਹ ਬੱਚੇ ਦੇ ਭਵਿੱਖ ਦਿਨ ਵੀ ਸਹਿਜੇ ਹੀ ਅੰਦਾਜ਼ਾ ਲਗਾ ਕੇ ਉਸ ਦੀ ਰੁਚੀ ਅਨੁਸਾਰ ਉਸ ਦੀ ਸ਼ਖ਼ਸੀਅਤ ਨੂੰ ਨਿਖ਼ਾਰਨ ਵੱਲ ਧਿਆਨ ਦੇ ਪਾਉਂਦੇ ਹਨ।

ਸਰਕਾਰੀ ਪ੍ਰਾਇਮਰੀ ਸਕੂਲ ਮਾਣਕਪੁਰ ਸ਼ਰੀਫ਼ ਦੇ ਅਧਿਆਪਕ ਹਰਜਿੰਦਰ ਸਿੰਘ ਰਾਜਲ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਬਾਰੇ ਬੋਲਦਿਆਂ ਦੱਸਿਆ ਕਿ ਪਹਿਲਾਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਅਧਿਆਪਕਾਂ ਦੀ ਮਿਲਣੀ ਬਹੁਤ ਘੱਟ ਹੁੰਦੀ ਸੀ ਸਿਰਫ਼ ਕੁਝ ਵਿਦਿਆਰਥੀਆਂ ਦੇ ਮਾਪੇ ਹੀ ਸਕੂਲ ਵਿੱਚ ਆ ਕੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕਰਦੇ ਸਨ ਪ੍ਰੰਤੂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਦੋਂ ਤੋਂ ਮੈਗਾ ਪੀ.ਟੀ.ਐਮ. ਸ਼ੁਰੂ ਕੀਤੀ ਹੈ ਉਦੋਂ ਤੋਂ ਮਾਪਿਆਂ ਦੀ ਸ਼ਮੂਲੀਅਤ ਵਿਚ ਚੋਖਾ ਵਾਧਾ ਹੋਇਆ ਹੈ।
ਜਿਸ ਨਾਲ ਜਿੱਥੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿਚ ਨਿਖਾਰ ਆਇਆ ਹੈ ਉਸ ਦੇ ਨਾਲ ਹੀ ਨਤੀਜਿਆਂ ਵੀ ਵਧੀਆ ਆਉਣ ਲੱਗੇ ਹਨ।

ਫਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੇ ਐਸ ਐਸ ਮਾਸਟਰ ਈਸ਼ਵਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਲਈ ਮਾਪਿਆਂ ਵਿਚ ਬਹੁਤ ਉਤਸ਼ਾਹ ਹੈ।
ਉਨ੍ਹਾਂ ਦੱਸਿਆ ਕਿ ਬੇਸ਼ੱਕ ਅੱਜ ਸਵੇਰੇ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਦਾ ਸਮਾਂ ਸਵੇਰੇ 9:00 ਵਜੇ ਸੀ ਪ੍ਰੰਤੂ ਮਾਪੇ 8:30 ਵਜੇ ਹੀ ਸਕੂਲ ਪਹੁੰਚਣ ਲੱਗ ਗਏ ਸਨ।

ਫ਼ਾਜ਼ਿਲਕਾ ਜ਼ਿਲ੍ਹੇ ਦੇ ਸਕੂਲ ਆਫ਼ ਐਮੀਨੈਸ ਰਾਮਸਾਰਾ ਦੀ ਪ੍ਰਿੰਸੀਪਲ ਨਵਜੋਤ ਖਹਿਰਾ ਨੇ ਦੱਸਿਆ ਕਿ ਮਾਪਿਆਂ ਵਲੋਂ ਮਾਪੇ ਅਧਿਆਪਕ ਮਿਲਣੀ ਵਿੱਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।
ਉਨ੍ਹਾਂ ਦੱਸਿਆ ਇਸ ਮਿਲਣੀ ਦੌਰਾਨ ਬਿਜ਼ਨਸ ਬਲਾਸਟਰ ਸਕੀਮ ਸਬੰਧੀ ਮਾਪਿਆਂ ਵਲੋਂ ਬਹੁਤ ਦਿਲਚਸਪੀ ਦਿਖਾਈ ਗਈ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਵੀ ਇਸ ਸਕੀਮ ਵਿਚ ਸ਼ਾਮਿਲ ਕੀਤਾ ਜਾਵੇ।

Tags: BREAKING NEWSBreaking news in PunjabiLatest Punjab newsLatest Punjab news in PunjabiPUNJABPunjab education ministerPunjab Governmentpunjab newstop headlines in PunjabiWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking: ਅੰਮ੍ਰਿਤਸਰ ‘ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Breaking: ਅੰਮ੍ਰਿਤਸਰ ‘ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ

by Ranjit Singh
April 19, 2026
0

Breaking: ਅੰਮ੍ਰਿਤਸਰ 'ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਅੰਮ੍ਰਿਤਸਰ, 19 ਅਪ੍ਰੈਲ 2026 (ਵਿਸ਼ਵ ਵਾਰਤਾ) – ਅੰਮ੍ਰਿਤਸਰ ਵਿੱਚ ਇੱਕ ਨੌਜਵਾਨ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
April 19, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 19 ਅਪ੍ਰੈਲ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab: ਬੀਜੇਪੀ ਦੇ ਸੀਨੀਅਰ ਆਗੂ ਬਲਬੀਰ ਪੁੰਜ ਦਾ ਦੇਹਾਂਤ

Punjab: ਬੀਜੇਪੀ ਦੇ ਸੀਨੀਅਰ ਆਗੂ ਬਲਬੀਰ ਪੁੰਜ ਦਾ ਦੇਹਾਂਤ

by Ranjit Singh
April 19, 2026
0

Punjab: ਬੀਜੇਪੀ ਦੇ ਸੀਨੀਅਰ ਆਗੂ ਬਲਬੀਰ ਪੁੰਜ ਦਾ ਦੇਹਾਂਤ - ਰਹਿ ਚੁੱਕੇ ਨੇ ਬੀਜੇਪੀ ਪੰਜਾਬ ਦੇ ਇੰਚਾਰਜ ਚੰਡੀਗੜ੍ਹ, 19 ਅਪ੍ਰੈਲ...

International: ਇਟਲੀ ਵਿੱਚ ਦੋ ਸਿੱਖਾਂ ਦਾ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ

International: ਇਟਲੀ ਵਿੱਚ ਦੋ ਸਿੱਖਾਂ ਦਾ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ

by Ranjit Singh
April 19, 2026
0

International: ਇਟਲੀ ਵਿੱਚ ਦੋ ਸਿੱਖਾਂ ਦਾ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਚੰਡੀਗੜ੍ਹ, 19 ਅਪ੍ਰੈਲ 2026 – ਇਟਲੀ ਦੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Breaking: ਅੰਮ੍ਰਿਤਸਰ ‘ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Breaking: ਅੰਮ੍ਰਿਤਸਰ ‘ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ

by Ranjit Singh
April 19, 2026
0

Breaking: ਅੰਮ੍ਰਿਤਸਰ 'ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਅੰਮ੍ਰਿਤਸਰ, 19 ਅਪ੍ਰੈਲ 2026 (ਵਿਸ਼ਵ ਵਾਰਤਾ) – ਅੰਮ੍ਰਿਤਸਰ ਵਿੱਚ ਇੱਕ ਨੌਜਵਾਨ...

Most Popular

IPL ‘ਚ ਅੱਜ ਦੋ ਮੁਕਾਬਲੇ: ਪਹਿਲਾ ਮੈਚ ਪੰਜਾਬ ਅਤੇ ਹੈਦਰਾਬਾਦ ਵਿਚਾਲੇ

IPL ‘ਚ ਅੱਜ ਦੋ ਮੁਕਾਬਲੇ: ਪਹਿਲਾ ਮੈਚ ਪੰਜਾਬ ਅਤੇ ਹੈਦਰਾਬਾਦ ਵਿਚਾਲੇ

by Ranjit Singh
1 week ago
0

IPL 'ਚ ਅੱਜ ਦੋ ਮੁਕਾਬਲੇ: ਪਹਿਲਾ ਮੈਚ ਪੰਜਾਬ ਅਤੇ ਹੈਦਰਾਬਾਦ ਵਿਚਾਲੇ ਚੰਡੀਗੜ੍ਹ, 11 ਅਪ੍ਰੈਲ 2026: ਅੱਜ ਆਈਪੀਐਲ ਵਿੱਚ ਦੋ ਮੈਚ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 