ਲਖਨਊ, 29 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਬੀ.ਐੱਸ.ਐੱਫ ਦੇ ਜਵਾਨ ਨਾਲ ਕੀਤੀ ਬਦਸਲੂਕੀ ਦਾ ਭਾਰਤ ਨੇ ਬਦਲਾ ਲੈ ਲਿਆ ਹੈ।
ਉਹਨਾਂ ਅੱਜ ਇਕ ਪ੍ਰੋਗਰਾਮ ਵਿਚ ਕਿਹਾ ਕਿ ਬੀ. ਐੱਸ. ਐਫ. ਦੇ ਜਵਾਨ ਨਰਿੰਦਰ ਨਾਥ ਨਾਲ ਹਾਲ ਹੀ ‘ਚ ਹੋਈ ਬਦਸਲੂਕੀ ਦੇ ਬਦਲੇ ਦੋ-ਤਿੰਨ ਦਿਨ ਪਹਿਲਾਂ ਹੀ ਕੁੱਝ ਠੀਕ-ਠਾਕ ਹੋਇਆ ਹੈ। ਉਹਨਾਂ ਕਿਹਾ ਕਿ ਮੈਂ ਕੁਝ ਦੱਸਾਂਗਾ ਨਹੀਂ, ਪਰ ਕੁੱਝ ਹੋਇਆ ਹੈ, ਕੁੱਝ ਠੀਕ-ਠਾਕ ਹੋਇਆ ਹੈ।