ਦੁਬਈ, 19 ਸਤੰਬਰ : ਏਸ਼ੀਆ ਕੱਪ ਵਿਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਜਿਸ ਦੀ ਬਦੌਲਤ ਪਾਕਿਸਤਾਨ ਦੀ ਸਮੁੱਚੀ ਟੀਮ ਕੇਵਲ 162 ਦੌੜਾਂ ਉਤੇ ਹੀ ਆਲ ਆਊਟ ਹੋ ਗਈ। ਭਾਰਤ ਨੂੰ ਜਿੱਤਣ ਲਈ 163 ਦੌੜਾਂ ਦੀ ਲੋੜ ਹੈ।
ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਅਤੇ ਕੇਦਾਰ ਜਾਧਵ ਨੇ ਸਭ ਤੋਂ ਵੱਧ 3-3 ਵਿਕਟਾਂ ਹਾਸਿਲ ਕੀਤੀਆਂ। ਇਸ ਤੋਂ ਇਲਾਵਾ ਬੁਮਰਾਹ ਅਤੇ ਕੁਲਦੀਪ ਨੇ 1-1 ਖਿਡਾਰੀ ਨੂੰ ਆਊਟ ਕੀਤਾ। ਦੱਸਣਯੋਗ ਹੈ ਕਿ ਗੇਂਦਬਾਜ਼ ਹਾਰਦਿਕ ਪਾਂਡਿਆ ਕੇਵਲ 4.5 ਓਵਰ ਸੁੱਟ ਕੇ ਜ਼ਖਮੀ ਹੋ ਗਿਆ ਅਤੇ ਫਿਰ ਉਹ ਮੈਦਾਨ ਉਤੇ ਵਾਪਸ ਨਹੀਂ ਆਇਆ।
ਦੂਸਰੇ ਪਾਸੇ ਪਾਕਿਸਤਾਨ ਵੱਲੋਂ ਸ਼ੋਏਬ ਮਲਿਕ ਨੇ 43 ਅਤੇ ਬਾਬਰ ਆਜ਼ਮ ਨੇ 47 ਦੌੜਾਂ ਬਣਾਈਆਂ। ਜਦੋਂ ਕਿ ਉਸ ਦੇ ਸਲਾਮੀ ਬੱਲੇਬਾਜ ਇਮਾਮ ਉਲ ਹਕ 2 ਅਤੇ ਫਖਰ ਜ਼ਮਾਨ 0 ਉਤੇ ਆਊਟ ਹੋਏ।