
ਚੰਡੀਗੜ੍ਹ 14 ਸਤੰਬਰ ( ਵਿਸ਼ਵ ਵਾਰਤਾ ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਵਿੱਚ ਜਲੰਧਰ ਦਿਹਾਤੀ ਪੁਲਿਸ ਨੇ ਸੰਗਠਿਤ ਅਪਰਾਧੀਆਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਨੇ ਅੰਕੁਸ਼ ਭਈਆ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਅਪਰਾਧੀਆਂ ਦੇ ਵਿੱਚ ਲਿੰਚਪਿਨ ਅੰਕੁਸ਼ ਸੱਭਰਵਾਲ ਵੀ ਸ਼ਾਮਿਲ ਹੈ। ਇਸ ਗਿਰੋਹ ਵੱਲੋਂ ਹੁਸ਼ਿਆਰਪੁਰ ਮਹਿਤਪੁਰ ਅਤੇ ਨਕੋਦਰ ਦੇ ਵਿੱਚ ਵਿਰੋਧੀ ਅਪਰਾਧੀ ਗਰੁੱਪਾਂ ਦੇ ਖਿਲਾਫ ਹਮਲਿਆਂ ਦੀ ਸਾਜਿਸ਼ ਰਚੀ ਗਈ ਸੀ। ਅਮਰੀਕਾ ਅਧਾਰਤ ਗੈਂਗਸਟਰ ਗੋਲਡੀ ਬਰਾੜ, ਵਿਕਰਮ ਬਰਾੜ ਅਤੇ ਰਵੀ ਬਲਾਚੌਰੀਆ ਨਾਲ ਵੀ ਇਸ ਗੈਂਗ ਦੇ ਸੰਬੰਧਾਂ ਦਾ ਪਰਦਾਫਾਸ਼ ਹੋਇਆ ਹੈ। ਵਿਦੇਸ਼ ਵਿੱਚ ਰਹਿ ਰਿਹਾ ਲਵਪ੍ਰੀਤ ਉਰਫ ਲਾਡੀ ਸੰਗਠਨ ਦੇ ਅਪਰਾਧੀਆਂ ਦੇ ਸੰਪਰਕ ਦੇ ਵਿੱਚ ਸੀ। ਇੱਕ ਪੁਲਿਸ ਕਾਂਸਟੇਬਲ ਨੂੰ ਵੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਅਤੇ ਅਪਰਾਧੀਆਂ ਨੂੰ ਮਾਲੀ ਸਹਾਇਤਾ ਪਹੁੰਚਾਉਣ ਦੇ ਇਲਜ਼ਾਮਾਂ ਹੇਠ ਗਿਰਫਤਾਰ ਕੀਤਾ ਗਿਆ ਹੈ। ਫੜੇ ਗਏ ਗੈਂਗ ਮੈਂਬਰਾਂ ਕੋਲੋਂ 4 ਗੈਰਕਾਨੂੰਨੀ ਪਿਸਤੌਲ 7 ਜ਼ਿੰਦਾ ਕਾਰਤੂਸ 100 ਦੇ ਕਰੀਬ ਨਸ਼ੀਲੀਆਂ ਗੋਲੀਆਂ ਅਤੇ ਇੱਕ ਲਗਜ਼ਰੀ ਕਾਰ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਗੈਂਗ ਦੇ ਅੰਤਰਰਾਸ਼ਟਰੀ ਪੱਧਰ ਦੇ ਸੰਭਾਵਿਤ ਨੈਟਵਰਕ ਦੇ ਸੰਬੰਧ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ ਤੇ ਪੋਸਟ ਪਾ ਕੇ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ























