
ਨਵੀਂ ਦਿੱਲੀ, 17 ਸਤੰਬਰ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਇਸ ਦੌਰਾਨ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 10 ਪੈਸੇ ਪ੍ਰਤੀ ਲੀਟਰ ਵਾਧੇ ਨਾਲ 82.16 ਪ੍ਰਤੀ ਲੀਟਰ ਉਤੇ ਪਹੁੰਚ ਗਿਆ, ਉਥੇ ਡੀਜ਼ਲ 9 ਪੈਸੇ ਦੇ ਵਾਧੇ ਨਾਲ 73.87 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ।
ਇਹੀ ਹਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਹੈ। ਇਥੇ ਪੈਟਰੋਲ ਅੱਜ 10 ਪੈਸੇ ਦੇ ਵਾਧੇ ਨਾਲ 79.10 ਰੁ. ਅਤੇ ਡੀਜ਼ਲ 9 ਪੈਸੇ ਵਾਧੇ ਨਾਲ 71.82 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ।
ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਸ਼ਹਿਰਾਂ ਵਿਚ ਤਾਂ ਪੈਟਰੋਲ ਦੀਆਂ ਕੀਮਤਾਂ ਹੁਣ ਸੱਤਵੇਂ ਆਸਮਾਨ ਤੇ ਪਹੁੰਚ ਗਈਆਂ ਹਨ।
ਅੰਮ੍ਰਿਤਸਰ ਵਿਚ ਪੈਟੋਰਲ 88.08 ਅਤੇ ਡੀਜ਼ਲ 74.13 ਰੁ. ਪ੍ਰਤੀ ਲੀਟਰ, ਜਲੰਧਰ ਵਿਚ ਪੈਟਰੋਲ 87.49 ਅਤੇ ਡੀਜ਼ਲ 73.62 ਰੁ. ਪ੍ਰਤੀ ਲੀਟਰ, ਲੁਧਿਆਣਾ ਵਿਚ ਪੈਟਰੋ 87.93 ਅਤੇ ਡੀਜ਼ਲ 74 ਰੁ. ਪ੍ਰਤੀ ਲੀਟਰ ਅਤੇ ਪਟਿਆਲਾ ਵਿਚ ਪੈਟਰੋਲ 87.72 ਅਤੇ ਡੀਜ਼ਲ 73.81 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ ਹੈ।






















