– 30 ਦਿਨਾਂ ਵਿਚ 89 ਮੁਜਰਮ ਫੜੇ, 31 ਗੱਡੀਆਂ ਕੀਤੀਆਂ ਜ਼ਬਤ
– ਤਸਕਰਾਂ ਵਲੋਂ ਵਰਤੀਆਂ ਨਵੀਆਂ ਨਕੋਰ 5 ਗੱਡੀਆਂ ਵੀ ਕੀਤੀਆਂ ਬਰਾਮਦ
ਮਾਨਸਾ, 14 ਸਤੰਬਰ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਵਲੋਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨਾ ਅਤੇ ਮਾੜੇ ਅਨਸਰਾਂ ਵਿਰੁਧ ਨਕੇਲ ਕਸਨਾ ਮਿਸ਼ਨ ਤੰਦਰੁਸਤ ਪੰਜਾਬ ਦਾ ਇਕ ਅਹਿਮ ਹਿਸਾ ਹੈ, ਜਿਸ ਤਹਿਤ ਪਿਛਲੇ 30 ਦਿਨਾਂ ਦੌਰਾਨ 89 ਸ਼ਰਾਬ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਾ ਹੈ।
ਮਾਨਸਾ ਦੇ ਐਸ.ਐਸ.ਪੀ ਸ੍ਰੀ ਮਨਧੀਰ ਸਿੰਘ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਵਿਚ ਦਸਿਆ ਕਿ ਗ੍ਰਿਫਤਾਰ ਕੀਤੇ ਮੁਜਰਮਾਂ ਪਾਸੋਂ ਕੁਲ 31 ਗਡੀਆਂ ਬਰਾਮਦ ਕਰਕੇ 6714 ਲੀਟਰ ਸ਼ਰਾਬ ਨੂੰ ਵੀ ਕਬਜ਼ੇ ਵਿ¤ਚ ਲਿਆ ਗਿਆ ਹੈ।
ਉਨਾਂ ਦ¤ਸਿਆ ਕਿ ਮਿਸ਼ਨ ਤੰਦਰੁਸਤ ਇਕ ਅਜਿਹਾ ਉਪਰਾਲਾ ਹੈ ਜਿਸ ਤਹਿਤ ਨਾ ਕੇਵਲ ਨਸ਼ੇ ਦਾ ਕਾਰੋਬਾਰ ਕਰਨ ਖਿਲਾਫ ਬਲਕਿ ਪਰਦੂਸ਼ਨ ਫੈਲਾਉਣ ਵਾਲੇ, ਟਰੈਫਿਕ ਦੀ ਉਲੰਘਣਾ ਕਰਨ ਵਾਲੇ ਅਤੇ ਕਿਸੇ ਵੀ ਕਿਸਮ ਦੇ ਕਾਨੂੰਨ ਨੂੰ ਤੋੜਨ ਵਾਲੇ ਖਿਲਾਫ ਸਖਤ ਕਦਮ ਚੁ¤ਕੇ ਜਾ ਰਹੇ ਹਨ।
ਐਸ.ਪੀ. (ਡੀ) ਸ਼੍ਰੀ ਅਨਿਲ ਕੁਮਾਰ ਨੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਜ਼ਿਆਦਾਤਰ ਸ਼ਰਾਬ ਦੀ ਤਸਕਰੀ ਮਾਨਸਾ ਵਿਚ ਪੰਜਾਬ ਅਤੇ ਹਰਿਆਣਾ ਬਾਰਡਰ ਰਾਹੀਂ ਹੋ ਰਹੀ ਸੀ ਜਿਸ ਤੇ ਹੁਣ ਕਾਫੀ ਹਦ ਤਕ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਦੇ ਮੁਕੰਮਲ ਖਾਤਮੇ ਲਈ ਪੁਰਜ਼ੋਰ ਕੋਸ਼ਿਸਾਂ ਜਾਰੀ ਹਨ।
ਉਨਾਂ ਦ¤ਸਿਆ ਕਿ ਫੜੀ ਗਈ ਸ਼ਰਾਬ ਵਿਚੋਂ 410 ਕਿ¤ਲੋ ਲਾਹਣ, 320 ਲੀਟਰ ਨਜਾਇਜ਼ ਸ਼ਰਾਬ ਅਤੇ 6272 ਲੀਟਰ ਹਰਿਆਣਾ ਮਾਰਕਾ ਸ਼ਰਾਬ ਸ਼ਾਮਿਲ ਹੈ।
ਈ.ਟੀ.ਓ. (ਐਕਸਾਇਜ਼ ਐਂਡ ਟੈਕਸੇਸ਼ਨ ਅਫਸਰ) ਮਨਪ੍ਰੀਤ ਸਿੰਘ ਨੇ ਦਸਿਆ ਕਿ ਉਨਾਂ ਦੇ ਵਿਭਾਗ ਵਲੋਂ ਪੁਲਿਸ ਦੀ ਮਦਦ ਨਾਲ ਸ਼ਰਾਬ ਦੀ ਤਸਕਰੀ ਨੂੰ ਠੱਲ ਪਾਉਣ ਵਿਚ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ।
ਉਨਾਂ ਆਖਿਆ ਕਿ ਤਸਕਰਾਂ ਵ¤ਲੋਂ ਨਵੀਆਂ ਨਕੋਰ ਗਡੀਆਂ ਦਾ ਤਸਕਰੀ ਵਿਚ ਇਸਤੇਮਾਲ ਦੇ ਰੁਝਾਨ ਨੂੰ ਦੇਖਦੇ ਹੋਏ ਨਵੀਆਂ ਗਡੀਆਂ ਦੀ ਚੈਕਿੰਗ ਦੌਰਾਨ ਬਰੇਟਾ ਤੋਂ 2 ਬਿਲਕੁਲ ਨਵੇਂ ਮੋਟਰਸਾਈਕਲ, ਬੋਹਾ ਤੋਂ 1 ਹੋਂਡਾ ਐਕਟਿਵਾ ਅਤੇ 1 ਹੋਂਡਾ ਸਿਟੀ ਅਤੇ ਇ¤ਕ ਹੋਰ ਬਿਲਕੁਲ ਨਵੀਂ ਆਈ 20 ਕਾਰ ਸ਼ਰਾਬ ਦੀ ਤਸਕਰੀ ਲਈ ਵਰਤੇ ਜਾਣ ਲਈ ਜ਼ਬਤ ਕੀਤੀਆਂ ਗਈਆਂ ਹਨ।
ਉਨਾਂ ਦ¤ਸਿਆ ਕਿ ਤਸਕਰਾਂ ਵਲੋਂ ਇਹ ਰੁਝਾਨ ਪੁਰਾਣੀਆਂ ਗ¤ਡੀਆਂ ਦੇ ਪੁਲਿਸ ਕੋਲ ਨੰਬਰ ਨੋਟ ਹੋਣ ਕਾਰਨ ਅਤੇ ਬੈਂਕ ਵ¤ਲੋਂ ਫਾਈਨਾਂਸ ਹੋਣ ਕਾਰਨ ਇਸਤੇਮਾਲ ਵਿ¤ਚ ਲਿਆਂਦੇ ਹੋ ਸਕਦੇ ਹਨ ਜਿਸਦੀ ਤਫਤੀਸ਼ ਪੁਲਿਸ ਵ¤ਲੋਂ ਕੀਤੀ ਜਾ ਰਹੀ ਹੈ।
ਸੀ.ਆਈ.ਏ. ਇੰਚਾਰਜ ਅੰਗਰੇਜ਼ ਸਿੰਘ ਨੇ ਦ¤ਸਿਆ ਕਿ ਮਾਨਸਾ ਵਿਖੇ ਪੰਜਾਬ ਅਤੇ ਹਰਿਆਣਾ ਬਾਰਡਰ ਉਪਰ ਚੌਕਸੀ ਵਧਾ ਦਿ¤ਤੀ ਗਈ ਹੈ ਅਤੇ ਨਸ਼ੇ ਦੇ ਮਕੰਮਲ ਖਾਤਮੇ ਲਈ ਸ਼¤ਕੀ ਵਿਅਕਤੀਆਂ ਉਪਰ ਨਜ਼ਰ ਰ¤ਖੀ ਜਾ ਰਹੀ ਹੈ। ਉਨਾਂ ਦ¤ਸਿਆ ਕਿ ਸੀ.ਆਈ.ਏ. ਵ¤ਲੋਂ ਪਿਛਲੇ 20 ਦਿਨਾਂ ਦੌਰਾਨ 18 ਨਸ਼ਾ ਤਸਕਰਾਂ ਨੂੰ ਫੜ ਕੇ ਲਗਭ¤ਗ 9 ਲ¤ਖ ਰੁਪਏ ਦੀ ਸ਼ਰਾਬ, ਭੁ¤ਕੀ ਅਤੇ ਅਫੀਮ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 500 ਨਸ਼ੀਲੀਆਂ ਗੋਲੀਆਂ ਜੱਗਾ ਸਿੰਘ ਨੂੰ ਭੀਖੀ ਤੋਂ ਗਿ®ਫ਼ਤਾਰ ਕਰਕੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।