– ਸਰਕਾਰੀ ਸੈਕੰਡਰੀ ਸਕੂਲ ਝੁਨੀਰ ਦੀ ਸੀ ਵਿਦਿਆਰਥਣ
ਮਾਨਸਾ, 13 ਸਤੰਬਰ (ਵਿਸ਼ਵ ਵਾਰਤਾ)- ਕਸਬਾ ਝੁਨੀਰ ਦੇ ਘੁਰਕਣੀ ਰੋਡ *ਤੇ ਸਕੂਲੀ ਵਿਦਿਆਰਥਣ ਦੀ ਸਕੂਲੀ ਵੈਨ ਥੱਲੇ ਆਉਣ ਕਾਰਨ ਮੌਤ ਹੋ ਗਈ।
ਥਾਣਾ ਮੁਖੀ ਅਜੈ ਕੁਮਾਰ ਪਰੋਚਾ ਨੇ ਦੱਸਿਆ ਕਿ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਦੀ 11ਵੀਂ ਕਲਾਸ ਦੀ ਵਿਦਿਆਰਥਣ ਅਰਸ਼ਦੀਪ ਕੌਰ (17) ਪੁੱਤਰੀ ਭੋਲਾ ਸਿੰਘ ਵਾਸੀ ਫਤਿਹਪੁਰ, ਜੋ ਕਿ ਸਕੂਲੀ ਵੈਨ ਰਾਹੀਂ ਸਕੂਲ ਆ ਰਹੀ ਸੀ। ਘੁਰਕਣੀ ਰੋਡ *ਤੇ ਵੈਨ ਤੋਂ ਉਤਰਨ ਸਮੇਂ ਪਿਛਲੇ ਟਾਇਰ ਹੇਠਾਂ ਆਉਣ ਕਾਰਨ ਇਸ ਦੀ ਮੌਤ ਹੋ ਗਈ। ਥਾਣਾ ਝੁਨੀਰ ਵਿਖੇ ਧਾਰਾ 174 ਦੀ ਕਾਰਵਾਈ ਕਰ ਦਿੱਤੀ ਗਈ ਹੈ।
ਫੋਟੋ ਕੈਪਸ਼ਨ: ਮ੍ਰਿਤਕ ਵਿਦਿਆਰਥਣ ਅਰਸ਼ਦੀਪ ਕੌਰ ਦੀ ਫਾਇਲ ਫੋਟੋ।