ਮਾਨਸਾ, 8 ਸਤੰਬਰ (ਵਿਸ਼ਵ ਵਾਰਤਾ) – ਪੰਜਾਬ ਵਿਚ ਅਕਾਲੀ ਸਰਕਾਰ ਵੇਲੇ ਦਿੱਤੀਆਂ 108 ਐਂਬੂਲੈਂਸਾਂ ਦੀ ਸੇਵਾ ਉਸ ਵੇਲੇ ਸ਼ੱਕ ਦੇ ਘੇਰੇ ਵਿਚ ਆ ਗਈ, ਜਦੋਂ ਵਿਜੀਲੈਂਸ ਵਿਭਾਗ ਵੱਲੋਂ ਰਾਜ ਵਿਚ ਇਨ੍ਹਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਬਦਲੀ ਹੋਈ ਸਿਆਸੀ ਫਿਜ਼ਾ ਤੋਂ ਬਾਅਦ ਬੇਸ਼ੱਕ ਅਮਰਿੰਦਰ ਸਿੰਘ ਦੀ ਗੌਰਮਿੰਟ ਵੱਲੋਂ ਇਨ੍ਹਾਂ ਐਂਬੂਲੈਂਸਾਂ ਉਪਰ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਲੱਗੀ ਹੋਈ ਫੋਟੋ ਨੂੰ ਬਕਾਇਦਾ ਹਟਾਅ ਦਿੱਤਾ ਗਿਆ ਹੈ, ਪਰ ਇਨ੍ਹਾਂ ਐਂਬੂਲੈਂਸਾਂ ਵਿਚ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਦੇ ਉਲਟ, ਜੋ ਤੁਰੱਟੀਆਂ ਵੇਖਣ ਨੂੰ ਮਿਲੀਆਂ ਹਨ, ਉਨ੍ਹਾਂ ਤੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਹੱਕੇ—ਬੱਕੇ ਰਹਿ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਦੀਆਂ ਟੀਮਾਂ ਵੱਲੋ 108 ਐਂਬੂਲੈਂਸਾਂ ਦੀ ਕੀਤੀ ਅਚਨਚੇਤ ਚੈਕਿੰਗ ਦੌਰਾਨ ਇੰਨ੍ਹਾਂ ਗ¤ਡੀਆਂ ਵਿ¤ਚ ਅ¤ਗ ਬੁਝਾਉ ਜੰਤਰ ਖਰਾਬ ਸਨ ਤੇ ਆਕਸੀਜਨ ਸਿਸਟਮ ਵੀ ਕਾਫੀ ਗ¤ਡੀਆਂ ਵਿ¤ਚ ਕੰਮ ਨਹੀ ਸੀ ਕਰ ਰਿਹਾ, ਜਦੋਂ ਕਿ ਗਡੀਆਂ ਦੀ ਹਾਲਤ ਅਤੇ ਸਫਾਈ ਦਾ ਕੰਮ ਵੀ ਠੀਕ ਨਹੀਂ ਸੀ। ਵੇਰਵਿਆਂ ਅਨੁਸਾਰ ਵਹੀਕਲਾਂ ਦਾ ਆਖਰੀ ਸਰਵਿਸ ਰਿਕਾਰਡ, ਪ®ਦੂਸ਼ਣ, ਇੰਸ਼ੋਰੈਸ (ਬੀਮਾ) ਸਰਟੀਫਿਕੇਟ ਵੀ ਵਹੀਕਲਾਂ ਵਿ¤ਚ ਨਹੀ ਸਨ, ਰਜਿਸਟਰੇਸ਼ਨ ਸਰਟੀਫਿਕੇਟਾਂ ਦੀਆਂ ਸਿਰਫ ਫੋਟੋ ਕਾਪੀਆਂ ਹੀ ਸਨ। ਇਸ ਤੋਂ ਇਲਾਵਾ ਜਿਆਦਾਤਰ ਡਰਾਈਵਰਾਂ ਨੇ ਵਰਦੀ ਵੀ ਨਹੀ ਸੀ ਪਾਈ ਹੋਈ ਅਤੇ ਨਾ ਹੀ ਬਹੁਤਿਆਂ ਕੋਲ ਡਰਾਈਵਿੰਗ ਲਾਇਸੰਸ ਮੌਜਦੂ ਸਨ।
ਵਿਜੀਲੈਂਸ ਰੇਂਜ ਬਠਿµਡਾ ਦੇ ਐਸ ਐਸ ਪੀ ਪਰਮਜੀਤ ਸਿੰਘ ਵਿਰਕ ਨੇ ਦ¤ਸਿਆ ਕਿ ਮੁ¤ਖ ਡਾਇਰੈਕਟਰ ਵਿਜੀਲੈਂਸ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ *ਤੇ ਵਿਜੀਲੈਂਸ ਰੇਂਜ ਬਠਿµਡਾ ਦੀਆਂ ਟੀਮਾਂ ਵਲੋ ਮਾਨਸਾ ਖੇਤਰ ਤੋਂ ਇਲਾਵਾ ਬਠਿੰਡਾ ਅਤੇ ਫਰੀਦਕੋਟ ਜ਼ਿਲਿ੍ਹਆਂ ਵਿਚ 108 ਐਂਬੂਲੈਂਸਾਂ ਦੀ ਚੈਕਿੰਗ ਕੀਤੀ ਗਈ ਹੈ। ਚੈਕਿੰਗ ਦੌਰਾਨ ਕਾਫੀ ਤਰੁ¤ਟੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਕਈ ਐਬੂਲੈਂਸਾ ਵਿ¤ਚ ਰੈਸਕਿਊ ਕਿ¤ਟ ਵਿ¤ਚ ਇਲੈਕਟ®ੀਕੇਸ਼ਨ ਕਿ¤ਟ ਨਹੀ ਸੀ। ਉਨ੍ਹਾਂ ਦ¤ਸਿਆ ਕਿ ਜ਼ਿਲ੍ਹਾ ਮਾਨਸਾ ਵਿ¤ਚ ਪੰਜ, ਜ਼ਿਲ੍ਹਾ ਬਠਿੰਡਾ ਵਿ¤ਚ ਸ¤ਤ, ਫਰੀਦਕੋਟ ਵਿ¤ਚ ਚਾਰ ਐਂਬੂਲੈਂਸਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਇਸ ਤੋ ਇਲਾਵਾ ਝੁਨੀਰ ਤੇ ਬਾਜਾਖਾਨਾ ਦੇ ਸਰਕਾਰੀ ਹਸਪਤਾਲਾਂ ਵਿ¤ਚ ਤਾਇਨਾਤ ਇ¤ਕ ਇ¤ਕ ਐਂਬੂਲੈਂਸ ਖਰਾਬ ਹੋਣ ਕਾਰਨ ਮੌਕੇ *ਤੇ ਮੌਜੂਦ ਨਹੀ ਮਿਲੀ। ਸ®ੀ ਵਿਰਕ ਨੇ ਕਿਹਾ ਕਿ ਇਸ ਚੈਂਕਿੰਗ ਸਬੰਧੀ ਰਿਪੋਰਟ ਉਨ੍ਹਾਂ ਵੱਲੋ ਮੁ¤ਖ ਦਫਤਰ ਨੂੰ ਭੇਜ ਦਿ¤ਤੀ ਹੈ।
ਸ੍ਰੀ ਵਿਰਕ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਐਂਬੂਲੈਂਸਾਂ ਵੱਲੋਂ ਕੀਤੇ ਜਾਂਦੇ ਸਫਰ ਦੇ ਵੇਰਵੇ ਵੀ ਸ਼ੱਕ ਦੇ ਘੇਰੇ ਵਿਚ ਆਏ, ਜਿੰਨ੍ਹਾਂ ਦੀ ਬਕਾਇਦਾ ਗੱਡੀਆਂ ਦੇ ਕਿਲੋਮੀਟਰ ਨਾਪਣ ਵਾਲੇ ਯੰਤਰਾਂ ਰਾਹੀਂ ਪੜਤਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਘੋਖਿਆ ਜਾਣ ਲੱਗਿਆ ਹੈ ਕਿ ਇਹ ਗੱਡੀਆਂ ਅਸਲ ਮਰੀਜਾਂ ਦੀਆਂ ਸੇਵਾ ਤੋਂ ਬਿਨਾਂ ਕਿਧਰੇ ‘ਆਪੇ ਬਣੇ ਮਰੀਜਾਂ* ਦੀ ਢੋਆ—ਢੋਆਈ ਤਾਂ ਨਹੀਂ ਕਰ ਰਹੀਆਂ ਹਨ।
ਚੈਕਿੰਗ ਦੌਰਾਨ ਇੰਨ੍ਹਾਂ ਗ¤ਡੀਆਂ ਦੇ ਸਟਾਫ ਵੱਲੋ ਵੀ ਵਿਜੀਲੈਂਸ ਟੀਮਾਂ ਕੋਲ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਉਨ੍ਹਾਂ ਤੋਂ ਲਏ ਜਾ ਰਹੇ ਕੰਮ ਬਦਲੇ ਤਨਖਾਹ ਬਹੁਤ ਘ¤ਟ ਦਿ¤ਤੀ ਜਾਂਦੀ ਹੈ।
ਫੋਟੋ ਕੈਪਸ਼ਨ: ਵਿਜੀਲੈਂਸ ਵਿਭਾਗ ਦੇ ਅਧਿਕਾਰੀ ਇਕ ਐਂਬੂਲੈਂਸ ਦੀ ਚੈਕਿੰਗ ਕਰਦੇ ਹੋਏ।