• Latest
  • Trending
Latest News : ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰੰਟੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ 16 ਅਗਸਤ ਤੋਂ – ਪ੍ਰੋ.ਗੁਰਭਜਨ ਸਿੰਘ ਗਿੱਲ- ਡਾ. ਕਥੂਰੀਆ

Latest News : ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰੰਟੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ 16 ਅਗਸਤ ਤੋਂ – ਪ੍ਰੋ.ਗੁਰਭਜਨ ਸਿੰਘ ਗਿੱਲ- ਡਾ. ਕਥੂਰੀਆ

2 years ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

8 minutes ago
ਪੰਜਾਬ ਸਿੱਖਿਆ ਕ੍ਰਾਂਤੀ: ਭਗਵੰਤ ਮਾਨ ਸਰਕਾਰ ਵੱਲੋਂ ਨੀਟ, ਜੇ.ਈ.ਈ. ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਲਈ 300 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ

ਪੰਜਾਬ ਸਿੱਖਿਆ ਕ੍ਰਾਂਤੀ: ਭਗਵੰਤ ਮਾਨ ਸਰਕਾਰ ਵੱਲੋਂ ਨੀਟ, ਜੇ.ਈ.ਈ. ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਲਈ 300 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ

15 minutes ago
Independence Day 2026: ਫ਼ਿਰੋਜ਼ਪੁਰ ‘ਚ ਹੋਵੇਗਾ ਰਾਜ ਪੱਧਰੀ ਸਮਾਗਮ, CM ਮਾਨ ਲਹਿਰਾਉਣਗੇ ਤਿਰੰਗਾ

Independence Day 2026: ਫ਼ਿਰੋਜ਼ਪੁਰ ‘ਚ ਹੋਵੇਗਾ ਰਾਜ ਪੱਧਰੀ ਸਮਾਗਮ, CM ਮਾਨ ਲਹਿਰਾਉਣਗੇ ਤਿਰੰਗਾ

1 hour ago
ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

2 hours ago
ਪਠਾਨਕੋਟ ‘ਚ ਟੈਂਕਰ ਵਰਕਸ਼ਾਪ ‘ਚ ਵੇਲਡਿੰਗ ਦੌਰਾਨ ਵੱਡਾ ਧਮਾਕਾ: ਟੀਨ ਦੀ ਛੱਤ ਉੱਡੀ

ਪਠਾਨਕੋਟ ‘ਚ ਟੈਂਕਰ ਵਰਕਸ਼ਾਪ ‘ਚ ਵੇਲਡਿੰਗ ਦੌਰਾਨ ਵੱਡਾ ਧਮਾਕਾ: ਟੀਨ ਦੀ ਛੱਤ ਉੱਡੀ

2 hours ago
CWG  2026 : ਜੈਵਲਿਨ ਥ੍ਰੋਅ ਦੇ ਫ਼ਾਈਨਲ ਵਿੱਚ ਪਹੁੰਚੇ ਨੀਰਜ ਚੋਪੜਾ

CWG 2026 : ਜੈਵਲਿਨ ਥ੍ਰੋਅ ਦੇ ਫ਼ਾਈਨਲ ਵਿੱਚ ਪਹੁੰਚੇ ਨੀਰਜ ਚੋਪੜਾ

3 hours ago
Parliament Monsoon Session : ਮੱਲਿਕਾਰਜੁਨ ਖੜਗੇ ਨੇ ਪੇਪਰ ਲੀਕ ਦੇ ਮਾਮਲੇ ‘ਤੇ ਸਰਕਾਰ ਨੂੰ ਘੇਰਿਆ

Parliament Monsoon Session : ਮੱਲਿਕਾਰਜੁਨ ਖੜਗੇ ਨੇ ਪੇਪਰ ਲੀਕ ਦੇ ਮਾਮਲੇ ‘ਤੇ ਸਰਕਾਰ ਨੂੰ ਘੇਰਿਆ

3 hours ago
ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਬਣੀ ਮਾਂ

ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਬਣੀ ਮਾਂ

4 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
ਬੇਅਦਬੀ ਕਾਨੂੰਨ ‘ਤੇ ਪੰਜਾਬ ਸਰਕਾਰ ਦਾ ਜਵਾਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੱਦ

ਬੇਅਦਬੀ ਕਾਨੂੰਨ ‘ਤੇ ਪੰਜਾਬ ਸਰਕਾਰ ਦਾ ਜਵਾਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੱਦ

5 hours ago
ਸੋਨਮ ਵਾਂਗਚੁਕ ਨੇ ਵੀਡੀਓ ਜਾਰੀ ਕਰ ਭਾਰਤੀ ਰੇਲਵੇ ਦੀ ਕੀਤੀ ਤਾਰੀਫ਼; ਪੜੋ ਕੀ ਕਿਹਾ

ਸੋਨਮ ਵਾਂਗਚੁਕ ਨੇ ਵੀਡੀਓ ਜਾਰੀ ਕਰ ਭਾਰਤੀ ਰੇਲਵੇ ਦੀ ਕੀਤੀ ਤਾਰੀਫ਼; ਪੜੋ ਕੀ ਕਿਹਾ

5 hours ago
ਚੰਡੀਗੜ੍ਹ ਪੁਲਿਸ ਵੱਲੋਂ ਵੱਡੀ ਕਾਰਵਾਈ ; ਮਨਪ੍ਰੀਤ ਇਆਲੀ ਅਤੇ ਹੋਰਾਂ ਖਿਲਾਫ਼ FIR ਦਰਜ

ਚੰਡੀਗੜ੍ਹ ਪੁਲਿਸ ਵੱਲੋਂ ਵੱਡੀ ਕਾਰਵਾਈ ; ਮਨਪ੍ਰੀਤ ਇਆਲੀ ਅਤੇ ਹੋਰਾਂ ਖਿਲਾਫ਼ FIR ਦਰਜ

5 hours ago
Hindi News
English News
Thursday, July 30, 2026
No Result
View All Result
30 °c
Chandigarh
29 ° Fri
31 ° Sat
30 ° Sun
27 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Latest News : ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰੰਟੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ 16 ਅਗਸਤ ਤੋਂ – ਪ੍ਰੋ.ਗੁਰਭਜਨ ਸਿੰਘ ਗਿੱਲ- ਡਾ. ਕਥੂਰੀਆ

July 17, 2024
in ਅੰਤਰਰਾਸ਼ਟਰੀ, ਸਾਹਿਤਕ, ਖਬਰਾਂ, ਪੰਜਾਬ, ਪੰਜਾਬੀ, ਪੰਜਾਬੀਅਤ
Latest News : ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰੰਟੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ 16 ਅਗਸਤ ਤੋਂ – ਪ੍ਰੋ.ਗੁਰਭਜਨ ਸਿੰਘ ਗਿੱਲ- ਡਾ. ਕਥੂਰੀਆ

Latest News : ਵਿਸ਼ਵ ਪੰਜਾਬੀ ਸਭਾ ਵੱਲੋਂ ਟੋਰੰਟੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ 16 ਅਗਸਤ ਤੋਂ – ਪ੍ਰੋ.ਗੁਰਭਜਨ ਸਿੰਘ ਗਿੱਲ- ਡਾ. ਕਥੂਰੀਆ

ਲੁਧਿਆਣਾਃ 1 7 ਜੁਲਾਈ(ਵਿਸ਼ਵ ਵਾਰਤਾ)Latest News :ਵਿਸ਼ਵ ਚ ਵੱਸਦੇ ਸਮੂਹ ਪੰਜਾਬੀਆਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਵਿਸ਼ਵ ਪੰਜਾਬੀ ਸਭਾ ਟੋਰੰਟੋ(ਕੈਨੇਡਾ )ਵੱਲੋਂ 16-17-18 ਅਗਸਤ 2024 ਨੂੰ ਵਿਸ਼ਵ ਪੰਜਾਬੀ ਭਵਨ ਟੋਰੰਟੋ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ।
ਇਸ ਸੰਸਥਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਇੱਕ ਲਿਖਤੀ ਸੰਦੇਸ਼ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਸ ਵਿੱਚ ਜਿਸ ਅੰਦਾਜ਼ ਨਾਲ ਸਿਲਸਿਲੇਵਾਰ ਵਿਸ਼ਵ ਪੰਜਾਬੀ ਸਭਾ ਦਾ ਡਾ. ਸ ਪ ਸਿੰਘ, ਸ. ਇੰਦਰਜੀਤ ਸਿੰਘ ਬੱਲ , ਡਾ. ਬਲਵਿੰਦਰ ਸਿੰਘ (ਸਰਗਮ ਰੇਡੀਉ)ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਸਰਪ੍ਰਸਤੀ ਅਧੀਨ ਪਿਛਲੇ ਇੱਕ ਸਾਲ ਵਿੱਚ ਦੇਸ਼ ਬਦੇਸ਼ ਵਿੱਚ ਵੱਖ ਵੱਖ ਦੇਸ਼ਾਂ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਕਾਈਆਂ ਦਾ ਗਠਨ ਕੀਤਾ ਗਿਆ ਹੈ ਉਸ ਦੀ ਸ਼ਲਾਘਾ ਪੂਰੇ ਵਿਸ਼ਵ ਵਿੱਚ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਵੱਲੋਂ ਪਹਿਲਾਂ ਡੁਬਈ ਅਤੇ ਬਾਦ ਵਿੱਚ ਇਸੇ ਸਾਲ ਦੇ ਮਾਰਚ ਮਹੀਨੇ ਲਾਹੌਰ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਕਰਕੇ ਅਸੀਂ ਸਾਬਤ ਕਰ ਦਿੱਤਾ ਹੈ ਕਿ ਦੇਸ਼ ਬਦੇਸ਼ ਵਿੱਚ ਵੱਸਦੇ ਪੰਜਾਬੀਆਂ ਦੇ ਭਾਸ਼ਾ, ਸਾਹਿੱਤ ,ਸਭਿਆਚਾਰ ਤੇ ਜੀਵਨ ਤੋਰ ਨਾਲ ਸਬੰਧਿਤ ਮਸਲਿਆਂ ਨੂੰ ਕਿਵੇਂ ਸਿਲਸਿਲੇਵਾਰ ਨਜਿੱਠਿਆ ਜਾਣਾ ਚਾਹੀਦਾ ਹੈ।
ਇਸ ਕਾਨਫਰੰਸ ਬਾਰੇ ਆਪਣੇ ਸੰਦੇਸ਼ ਵਿੱਚ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਟੋਰੰਟੋ ਵਿਚ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਭਾਰਤ ਪਾਕਿਸਤਾਨ, ਕੈਨੇਡਾ, ਅਮਰੀਕਾ, ਅਫਰੀਕਾ ਤੇ ਯੋਰਪੀਨ ਮੁਲਕਾਂ ਤੋਂ ਲੇਖਕਾਂ, ਵਪਾਰੀਆਂ, ਤਕਨੀਕੀ ਤੇ ਮੈਡੀਕਲ ਖੇਤਰ ਦੀਆਂ ਸਿਰਮੌਰ ਸ਼ਖਸੀਅਤਾਂ ਨੂੰ ਜਿਵੇਂ ਡੈਲੀਗੇਟਸ ਵਜੋਂ ਸੱਦਾ ਪੱਤਰ ਦਿੱਤਾ ਹੈ, ਇਹ ਸ਼ੁਭ ਸ਼ਗਨ ਹੈ। ਪਰ ਮੇਰੀ ਨਿਜੀ ਰਾਏ ਵੀ ਇਹੀ ਹੈ ਕਿ ਭਾਸ਼ਾ ਤੇ ਸਾਹਿੱਤ ਸੱਭਿਆਚਾਰ ਨਾਲ ਸਬੰਧਿਤ ਮਸਲੇ ਜੋ ਇਸ ਵੇਲੇ ਦੇਸ਼ ਬਦੇਸ਼ ਵਿੱਚ ਸਾਨੂੰ ਦਰ ਪੇਸ਼ ਹਨ, ਉਨ੍ਹਾਂ ਨਾਲ ਸਿੱਝਣ ਲਈ ਸਮੂਹ ਪੰਜਾਬੀਆਂ ਦੀ ਸਾਂਝੀ ਲਿਆਕਤ ਵਰਤਣ ਦੀ ਲੋੜ ਹੈ।
ਉਨ੍ਹਾਂ ਕਿਹਾ ਹੈ ਕਿ ਵਿਸ਼ਵ ਪੱਧਰ ਦੇ ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ ਅਤੇ ਮਨੋਵਿਗਿਆਨੀ ਸਾਡੀ ਭਵਿੱਖ ਮੁਖੀ ਸੋਚ ਨੂੰ ਸਹੀ ਦਿਸ਼ਾ ਦੇ ਸਕਦੇ ਹਨ।
ਪ੍ਰੋ. ਗਿੱਲ ਨੇ ਕਿਹਾ ਹੈ ਕਿ ਮੈਨੂੰ ਮਾਣ ਹੈ ਕਿ ਮੈਂ ਆਪਣੇ ਮਿੱਤਰ ਡਾ. ਦਲਬੀਰ ਸਿੰਘ ਕਥੂਰੀਆ ਕਾਰਨ ਮੈਂ ਲਾਹੌਰ ਵਾਲੀ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਵੀ ਭਾਗ ਲਿਆ ਸੀ।
ਪ੍ਰੋ. ਗਿੱਲ ਨੇ ਕਿਹਾ ਕਿ ਟੋਰੰਟੋ ਵਿੱਚ ਵੱਸਦੇ ਪੰਜਾਬੀ ਲੇਖਕਾਂ, ਮੀਡੀਆ ਕਰਮੀਆਂ, ਸਿਰਮੌਰ ਸਮਾਜਿਕ ਸ਼ਖਸੀਅਤਾਂ ਅਤੇ ਨੌਜਵਾਨਾਂ ਨੂੰ ਜਿਸ ਅੰਦਾਜ਼ ਨਾਲ ਵਿਸ਼ਵ ਪੰਜਾਬੀ ਸਭਾ ਨੇ ਆਪਣੇ ਨਾਲ ਜੋੜਿਆ ਹੈ, ਇਹ ਵੀ ਕਾਮਯਾਬੀ ਦੀ ਗਵਾਹੀ ਦੇਂਦਾ ਹੈ। ਭਾਰਤੀ ਪੰਜਾਬ ਤੋਂ ਪਿਛਲੇ ਸਮੇਂ ਵਿੱਚ ਜਿੰਨੇ ਮਿੱਤਰ ਪਿਆਰੇ ਵਿਸ਼ਵ ਪੰਜਾਬੀ ਭਵਨ ਦੀਆਂ ਸਰਗਰਮੀਆਂ ਵਿੱਚ ਸ਼ਾਮਿਲ ਹੋ ਕੇ ਪਰਤੇ ਹਨ, ਉਹ ਸਭ ਮੁਕਤ ਕੰਠ ਪ੍ਰਸ਼ੰਸਾ ਕਰਦੇ ਹਨ ਕਿ ਇਸ ਭਵਨ ਦੀਆਂ ਸਰਗਰਮੀਆਂ ਵਿੱਚ ਗੂੜ੍ਹ ਗੰਭੀਰਤਾ ਹੈ।
ਮੈਂ ਮਾਂ ਬੋਲੀ ਪੰਜਾਬੀ ਦੇ ਸਮੂਹ ਸੇਵਕਾਂ, ਹਿਤ ਚਿੰਤਕਾਂ ਤੇ ਵਿਕਾਸ ਯੋਜਨਾਕਾਰਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜਿੰਨੇ ਵੀ ਕਾਰਗਰ ਸੁਝਾਅ ਪੇਸ਼ ਕਰਨੇ ਹਨ, ਉਹ ਜ਼ਬਾਨੀ ਕਲਾਮੀ ਕਰਨ ਦੀ ਥਾਂ ਲਿਖਤੀ ਰੂਪ ਵਿੱਚ ਦਿੱਤੇ ਜਾਣ ਤਾਂ ਜੋ ਭਵਿੱਖ ਲਈ ਨਿਸ਼ਚਤ ਏਜੰਡਾ ਵਿਕਸਤ ਕੀਤਾ ਜਾ ਸਕੇ।
ਨਕਲੀ ਬੁੱਧ(artificial intelligence) ਬਾਰੇ ਵੀ ਚੰਗੇ ਭਾਸ਼ਾ ਵਿਗਿਆਨੀਆਂ ਤੇ ਲੇਖਕਾਂ ਪਾਸੋਂ ਇੱਕ ਵਿਸ਼ੇਸ਼ ਸੈਸ਼ਨ ਲਾ ਕੇ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨਾ। ਸਬੱਬ ਨਾਲ ਇਸ ਵੇਲੇ ਟੋਰੰਟੋ ਖੇਤਰ ਵਿੱਚ ਹੀ ਡਾ. ਜੋਗਾ ਸਿੰਘ ਵਿਰਕ, ਡਾ. ਨਾਹਰ ਸਿੰਘ, ਸ. ਕ੍ਰਿਪਾਲ ਸਿੰਘ ਪੰਨੂ, ਸਿਰਜਕਾਂ ਵਿੱਚੋਂ ਸਿਰਮੌਰ ਲੇਖਕ ਡਾ. ਵਰਿਆਮ ਸਿੰਘ ਸੰਧੂ, ਪ੍ਰਿੰ. ਸਰਵਣ ਸਿੰਘ , ਡਾ. ਰੂਪ ਸਿੰਘ, ਪ੍ਰੋ. ਜਾਗੀਰ ਸਿੰਘ ਕਾਹਲੋਂ ਸਮੇਤ ਨੌਜਵਾਨ ਪੀੜ੍ਹੀ ਵਿੱਚੋਂ ਵੀ ਬਹੁਤ ਚੇਤਨ ਬੁੱਧ ਲੋਕ ਹਨ ਜੋ ਇਸ ਵਿਸ਼ੇ ਦੀ ਨਿੱਤਰੀ ਸੋਚ ਪੇਸ਼ ਕਰਨ ਦੇ ਕਾਬਲ ਹਨ। ਕਿਰਪਾ ਕਰਕੇ ਸਭ ਗਿਆਨਵਾਨ ਸੱਜਣਾਂ ਨਾਲ ਸੰਪਰਕ ਕਰਕੇ ਇੱਕ ਸ਼ੈਸ਼ਨ ਇਸ ਗਿਆਨ ਨੂੰ ਸਮਰਪਿਤ ਕਰ ਲੈਣਾ।
ਮੇਰਾ ਵਿਸ਼ਵਾਸ ਹੈ ਕਿ ਮਾਂ ਬੋਲੀ, ਮਾਂ ਧਰਤੀ ਤੇ ਮਾਂ ਜਣਨੀ ਕੋਲੋਂ,
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ। ਪਰਦੇਸ ਵਾਸ ਦੇ ਬਾਵਜੂਦ ਤੁਸੀਂ ਤਿੰਨਾਂ ਮਾਵਾਂ ਨਾਲ ਰਿਸ਼ਤਾ ਨਿਭਾ ਰਹੇ ਹੋ, ਇਹ ਚੰਗੀ ਗੱਲ ਹੈ। ਇਹ ਰਿਸ਼ਤਾ ਵਿਸ਼ਵ ਪੰਜਾਬੀ ਕਾਨਫਰੰਸ ਰਾਹੀਂ ਹੋਰ ਮਜ਼ਬੂਤ ਹੋਵੇ, ਇਸੇ ਆਸ ਤੇ ਅਰਦਾਸ ਨਾਲ ਮੈਂ ਆਪਣੀਆਂ ਸ਼ੁਭ ਕਾਮਨਾਵਾਂ ਭੇਂਟ ਕਰਦਾ ਹਾਂ।

Tags: latest newsPunjabi ConferenceTorontoWorld Punjabi Bhavan
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
July 30, 2026
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ,30 ਜੁਲਾਈ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ...

ਪੰਜਾਬ ਸਿੱਖਿਆ ਕ੍ਰਾਂਤੀ: ਭਗਵੰਤ ਮਾਨ ਸਰਕਾਰ ਵੱਲੋਂ ਨੀਟ, ਜੇ.ਈ.ਈ. ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਲਈ 300 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ

ਪੰਜਾਬ ਸਿੱਖਿਆ ਕ੍ਰਾਂਤੀ: ਭਗਵੰਤ ਮਾਨ ਸਰਕਾਰ ਵੱਲੋਂ ਨੀਟ, ਜੇ.ਈ.ਈ. ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਲਈ 300 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ

by Ankit
July 30, 2026
0

ਪੰਜਾਬ ਸਿੱਖਿਆ ਕ੍ਰਾਂਤੀ: ਭਗਵੰਤ ਮਾਨ ਸਰਕਾਰ ਵੱਲੋਂ ਨੀਟ, ਜੇ.ਈ.ਈ. ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਲਈ 300 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ...

Independence Day 2026: ਫ਼ਿਰੋਜ਼ਪੁਰ ‘ਚ ਹੋਵੇਗਾ ਰਾਜ ਪੱਧਰੀ ਸਮਾਗਮ, CM ਮਾਨ ਲਹਿਰਾਉਣਗੇ ਤਿਰੰਗਾ

Independence Day 2026: ਫ਼ਿਰੋਜ਼ਪੁਰ ‘ਚ ਹੋਵੇਗਾ ਰਾਜ ਪੱਧਰੀ ਸਮਾਗਮ, CM ਮਾਨ ਲਹਿਰਾਉਣਗੇ ਤਿਰੰਗਾ

by Jaspreet Kaur
July 30, 2026
0

Independence Day 2026: ਫ਼ਿਰੋਜ਼ਪੁਰ 'ਚ ਹੋਵੇਗਾ ਰਾਜ ਪੱਧਰੀ ਸਮਾਗਮ, CM ਮਾਨ ਲਹਿਰਾਉਣਗੇ ਤਿਰੰਗਾ ਚੰਡੀਗੜ੍ਹ, 30 ਜੁਲਾਈ 2026 (ਵਿਸ਼ਵ ਵਾਰਤਾ): ਪੰਜਾਬ...

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

by Ankit
July 30, 2026
0

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ 80.35 ਕਰੋੜ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
July 30, 2026
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ,30 ਜੁਲਾਈ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ...

Most Popular

Parliament Monsoon Session : ਮੱਲਿਕਾਰਜੁਨ ਖੜਗੇ ਨੇ ਪੇਪਰ ਲੀਕ ਦੇ ਮਾਮਲੇ ‘ਤੇ ਸਰਕਾਰ ਨੂੰ ਘੇਰਿਆ

Parliament Monsoon Session : ਮੱਲਿਕਾਰਜੁਨ ਖੜਗੇ ਨੇ ਪੇਪਰ ਲੀਕ ਦੇ ਮਾਮਲੇ ‘ਤੇ ਸਰਕਾਰ ਨੂੰ ਘੇਰਿਆ

by Jaspreet Kaur
3 hours ago
0

Parliament Monsoon Session : ਮੱਲਿਕਾਰਜੁਨ ਖੜਗੇ ਨੇ ਪੇਪਰ ਲੀਕ ਦੇ ਮਾਮਲੇ 'ਤੇ ਸਰਕਾਰ ਨੂੰ ਘੇਰਿਆ  ਨਵੀ ਦਿੱਲੀ, 30 ਜੁਲਾਈ 2026...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 