• Latest
  • Trending
Latest News : ਪੰਜਾਬ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵਿਸ਼ੇ ਤੇ ਬੁੱਧੀਜੀਵੀਆਂ ਵੱਲੋਂ ਜਲੰਧਰ ’ਚ ਮੀਟਿੰਗ

Latest News : ਪੰਜਾਬ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵਿਸ਼ੇ ਤੇ ਬੁੱਧੀਜੀਵੀਆਂ ਵੱਲੋਂ ਜਲੰਧਰ ’ਚ ਮੀਟਿੰਗ

2 years ago
Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

58 minutes ago
ਭੋਪਾਲ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ; ਤੋੜੇ ਬੈਰੀਕੇਡ, ਬੱਸਾਂ ‘ਤੇ ਚੜ੍ਹੇ

ਭੋਪਾਲ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ; ਤੋੜੇ ਬੈਰੀਕੇਡ, ਬੱਸਾਂ ‘ਤੇ ਚੜ੍ਹੇ

1 hour ago
ਜਪਾਨ ‘ਚ ਭੂਚਾਲ ਤੋਂ ਬਾਅਦ ਸੋਨੀ ਦਾ ਕੁਮਾਮੋਟੋ ਸੈਮੀਕੰਡਕਟਰ ਪਲਾਂਟ ਬੰਦ

ਜਪਾਨ ‘ਚ ਭੂਚਾਲ ਤੋਂ ਬਾਅਦ ਸੋਨੀ ਦਾ ਕੁਮਾਮੋਟੋ ਸੈਮੀਕੰਡਕਟਰ ਪਲਾਂਟ ਬੰਦ

2 hours ago
Delhi : 400 ਤੋਂ ਵੱਧ ਸਕੂਲੀ ਵਿਦਿਆਰਥੀ ਅਤੇ ਅਧਿਆਪਕ Asola Bhatti Wildlife Sanctuary ਵਿਖੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹੋਏ ਸ਼ਾਮਲ

Delhi : 400 ਤੋਂ ਵੱਧ ਸਕੂਲੀ ਵਿਦਿਆਰਥੀ ਅਤੇ ਅਧਿਆਪਕ Asola Bhatti Wildlife Sanctuary ਵਿਖੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹੋਏ ਸ਼ਾਮਲ

2 hours ago
ਦਿੱਲੀ-ਐਨਸੀਆਰ ਵਿੱਚ ਅੱਜ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ

ਦਿੱਲੀ-ਐਨਸੀਆਰ ਵਿੱਚ ਅੱਜ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ

2 hours ago
Assam flood : ਸੱਤ ਜ਼ਿਲ੍ਹਿਆਂ ਵਿੱਚ 3.32 ਲੱਖ ਤੋਂ ਵੱਧ ਲੋਕ ਪ੍ਰਭਾਵਿਤ

Assam flood : ਸੱਤ ਜ਼ਿਲ੍ਹਿਆਂ ਵਿੱਚ 3.32 ਲੱਖ ਤੋਂ ਵੱਧ ਲੋਕ ਪ੍ਰਭਾਵਿਤ

2 hours ago
ਗੁਰੂ ਪੂਰਨਿਮਾ ਤੇ ਅਯੁੱਧਿਆ ਅਤੇ ਪ੍ਰਯਾਗਰਾਜ ਵਿੱਚ ਦੇਖਣ ਨੂੰ ਮਿਲਿਆ ਭਾਰੀ ਇਕੱਠ

ਗੁਰੂ ਪੂਰਨਿਮਾ ਤੇ ਅਯੁੱਧਿਆ ਅਤੇ ਪ੍ਰਯਾਗਰਾਜ ਵਿੱਚ ਦੇਖਣ ਨੂੰ ਮਿਲਿਆ ਭਾਰੀ ਇਕੱਠ

2 hours ago
 Breaking News : ਲੋਕ ਸਭਾ ਵਿੱਚ ਪੇਪਰ ਲੀਕ ‘ਤੇ ਸੋਧ ਬਿੱਲ ਪਾਸ

 Breaking News : ਲੋਕ ਸਭਾ ਵਿੱਚ ਪੇਪਰ ਲੀਕ ‘ਤੇ ਸੋਧ ਬਿੱਲ ਪਾਸ

2 hours ago
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਨੇ ਗਵਰਨਰ ਹਾਊਸ ਘਿਰਾਓ ਦਾ ਕੀਤਾ ਐਲਾਨ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਨੇ ਗਵਰਨਰ ਹਾਊਸ ਘਿਰਾਓ ਦਾ ਕੀਤਾ ਐਲਾਨ

2 hours ago
ਸਕੂਲ ਵੈਨ ਦੇ ਟਰੱਕ ਨਾਲ ਟਕਰਾਉਣ ਕਾਰਨ ਇੱਕ ਬੱਚੇ ਦੀ ਮੌਤ, 6 ਜ਼ਖਮੀ

ਸਕੂਲ ਵੈਨ ਦੇ ਟਰੱਕ ਨਾਲ ਟਕਰਾਉਣ ਕਾਰਨ ਇੱਕ ਬੱਚੇ ਦੀ ਮੌਤ, 6 ਜ਼ਖਮੀ

2 hours ago
ਭਾਰਤੀ ਮਹਿਲਾ ਹਾਕੀ ਟੀਮ FIH ਵਿਸ਼ਵ ਕੱਪ ਲਈ ਯੂਰਪ ਰਵਾਨਾ

ਭਾਰਤੀ ਮਹਿਲਾ ਹਾਕੀ ਟੀਮ FIH ਵਿਸ਼ਵ ਕੱਪ ਲਈ ਯੂਰਪ ਰਵਾਨਾ

2 hours ago
ਵਿਦੇਸ਼ ਮੰਤਰੀ ਜੈਸ਼ੰਕਰ ਨੇ ਜਰਮਨ ਰਾਜਦੂਤ ਫਿਲਿਪ ਐਕਰਮੈਨ ਨਾਲ ਕੀਤੀ ਮੁਲਾਕਾਤ

ਵਿਦੇਸ਼ ਮੰਤਰੀ ਜੈਸ਼ੰਕਰ ਨੇ ਜਰਮਨ ਰਾਜਦੂਤ ਫਿਲਿਪ ਐਕਰਮੈਨ ਨਾਲ ਕੀਤੀ ਮੁਲਾਕਾਤ

2 hours ago
Hindi News
English News
Wednesday, July 29, 2026
No Result
View All Result
33 °c
Chandigarh
29 ° Thu
29 ° Fri
28 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Latest News : ਪੰਜਾਬ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵਿਸ਼ੇ ਤੇ ਬੁੱਧੀਜੀਵੀਆਂ ਵੱਲੋਂ ਜਲੰਧਰ ’ਚ ਮੀਟਿੰਗ

July 14, 2024
in ਸਾਹਿਤਕ, ਖਬਰਾਂ, ਪੰਜਾਬ, ਪੰਜਾਬੀ, ਪੰਜਾਬੀਅਤ
Latest News : ਪੰਜਾਬ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵਿਸ਼ੇ ਤੇ ਬੁੱਧੀਜੀਵੀਆਂ ਵੱਲੋਂ ਜਲੰਧਰ ’ਚ ਮੀਟਿੰਗ

Latest News : ਪੰਜਾਬ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵਿਸ਼ੇ ਤੇ ਬੁੱਧੀਜੀਵੀਆਂ ਵੱਲੋਂ ਜਲੰਧਰ ’ਚ ਮੀਟਿੰਗ

ਜਲੰਧਰ,14 ਜੁਲਾਈ(ਵਿਸ਼ਵ ਵਾਰਤਾ)Latest News-ਪੰਜਾਬ ਚੇਤਨਾ ਮੰਚ ਵਲੋਂ ਸੱਦੀ ਗਈ ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ ਦੀ ਮੀਟਿੰਗ ਵਿਚ ਪੰਜਾਬ ਸਮੱਸਿਆਵਾਂ ਅਤੇ ਸੰਭਾਵਨਾਵਾਂ ਦੇ ਸੰਬੰਧ ਵਿਚ ਬੋਲਦਿਆਂ ਉਘੇ ਵਿਦਵਾਨ ਡਾ: ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਦੇ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਵਿਚਾਰਾਂ ਦੀ ਸਾਂਝ ਪਾਉਣ ਦੇ ਨਾਲ ਨਾਲ ਸਾਰਥਿਕ ਸਾਂਝੇ ਜਨਤਕ ਯਤਨਾਂ ਦੀ ਵੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਚੇਤਨਾ ਮੰਚ ਮੌਜੂਦਾ ਦੌਰ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਸਕਦਾ ਹੈ ਅਤੇ ਸੂਬੇ ਦੇ ਲੋਕਾਂ ਦੇ ਪੱਥ ਪ੍ਰਦਰਸ਼ਕ ਵਜੋਂ ਕੰਮ ਕਰ ਸਕਦਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੇ ਜੋ ਨਕਾਰਾਤਮਕ ਸੋਚ ਪੈਦਾ ਕੀਤੀ ਹੋਈ ਹੈ ਉਸ ਨੂੰ ਬਦਲਣ ਦੀ ਲੋੜ ਹੈ। ਉਹਨਾਂ ਨੇ ਪੰਜਾਬ ਦੀ ਖੇਤੀ, ਪਾਣੀ, ਪ੍ਰਵਾਸ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਵੱਲ ਧਿਆਨ ਦਿਵਾਇਆ ਅਤੇ ਪੱਛਮੀ ਪੰਜਾਬ ਨਾਲ ਵਪਾਰ ਵਾਸਤੇ ਵਾਹਗਾ ਬਾਰਡਰ ਖੋਲ੍ਹਣ ਦੀ ਹਿਮਾਇਤ ਕੀਤੀ। ਇਸ ਤੋਂ ਪਹਿਲਾਂ ਸਤਨਾਮ ਸਿੰਘ ਮਾਣਕ ਨੇ ਪੰਜਾਬ ਚੇਤਨਾ ਮੰਚ ਦੇ ਉਦੇਸ਼ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਰੋਕਾਰਾਂ ਅਤੇ ਦੇਸ਼ ਵਿਚ ਜਮਹੂਰੀਅਤ, ਸਰਬ ਧਰਮ ਸਨਮਾਨ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੰਚ ਲੋਕਾਂ ਨੂੰ ਜਾਗਰੂਕ ਕਰੇਗਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਡਾ: ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ Punjab Chetna Manch ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਕੇ, ਜਿਥੇ ਮੰਚ ਅਕਾਦਮਿਕ ਤੌਰ ਤੇ ਕੰਮ ਕਰੇਗਾ, ਉਥੇ ਇਹ ਆਪਣੀਆਂ ਸਰਗਰਮੀਆਂ ਵਧਾ ਕੇ ਇੱਕ ਦਬਾਓ ਗਰੁੱਪ ਵਜੋਂ ਵੀ ਭੂਮਿਕਾ ਨਿਭਾਇਗਾ। ਉਹਨਾਂ ਨੇ ਬੁੱਧੀਜੀਵੀਆਂ ਨੂੰ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਲਿਖਣ ਅਤੇ ਪੰਜਾਬੀ ਵਸੇਵੇ ਨੂੰ ਦਰਪੇਸ਼ ਚੁਣੌਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ। ਪ੍ਰਸਿੱਧ ਅਰਥ ਸ਼ਾਸਤਰੀ ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਯੂਨੀਵਰਸਿਟੀਆਂ ਦੀ ਬੁੱਧੀਮਤਾ ਨੂੰ ਸਿਉਂਕ ਖਾ ਰਹੀ ਹੈ ਅਤੇ ਬੁੱਧੀਜੀਵੀਆਂ ਦੀ ਸੋਚ ਨਿਘਾਰ ਵੱਲ ਜਾ ਰਹੀ ਹੈ। ਉਂਜ ਉਹਨਾਂ ਨੇ ਤਸੱਲੀ ਪ੍ਰਗਟ ਕੀਤੀ ਕਿ ਪੰਜਾਬ ਦਾ ਬੁੱਧੀਜੀਵੀ ਵਰਗ ਗੁਆਂਢੀ ਸੂਬੇ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਨਾਲੋਂ ਅਜੇ ਵੀ ਜ਼ਿਆਦਾ ਸੁਚੇਤ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਬਰਸਾਤੀ ਪਾਣੀ ਨੂੰ ਸੰਭਾਲਣ ਦੀ ਅਤਿਅੰਤ ਲੋੜ ਹੈ ਤਾਂ ਕਿ ਧਰਤੀ ਹੇਠੋਂ ਪਾਣੀ ਬਿਲਕੁਲ ਹੀ ਖਤਮ ਨਾ ਹੋ ਜਾਵੇ।   ਉਹਨਾਂ ਨੇ ਕਿਹਾ ਕਿ ਸੂਬੇ ਵਿਚ ਚੱਲ ਰਹੀਆਂ ਹੋਰ ਜਮਹੂਰੀ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਇਸ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਭਵਿੱਖ ਵਿਚ ਪੰਜਾਬ ਲਈ ਚਿੰਤਨ ਕਰਨ ਵਾਲਿਆਂ ਦੀ ਵੀ ਘਾਟ ਹੋ ਜਾਵੇਗੀ। ਇਸ ਮੀਟਿੰਗ ਵਿਚ ਡਾ: ਰੌਣਕੀ ਰਾਮ, ਕਾਹਨ ਸਿੰਘ ਪੰਨੂੰ, ਡਾ: ਸੁਖਦੇਵ ਸਿੰਘ ਪੀ ਏ ਯੂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਗੁਰਪ੍ਰੀਤ ਸਿੰਘ ਤੂਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਲੋਕ ਮੰਚ ਪੰਜਾਬ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਐਡਵੋਕੇਟ ਐੱਸ.ਐੱਲ. ਵਿਰਦੀ, ਰਮਨਪ੍ਰੀਤ ਕੌਰ, ਅਮਨਦੀਪ ਸਿੰਘ ਬਰਾੜ, ਡਾ: ਬਿਕਰਮ ਸਿੰਘ ਵਿਰਕ, ਡਾਕਟਰ ਰਘਬੀਰ ਕੌਰ, ਮੱਖਣ ਸਿੰਘ ਕੋਹਾੜ, ਐਸ.ਪੀ. ਐਸ. ਬਰਾੜ, ਗਿਆਨ ਸਿੰਘ ਮੋਗਾ ਨੇ ਵੀ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਵੱਖੋ-ਵੱਖਰੇ ਥਾਵਾਂ ‘ਤੇ ਜਾ ਕੇ ਸੈਮੀਨਾਰ ਕਰਨ, ਮੰਚ ਦੀਆਂ ਸਰਗਰਮੀਆਂ ਪਿੰਡਾਂ ਤੱਕ ਵਧਾਉਣ, ਹੋਰ ਜੱਥੇਬੰਦੀਆਂ ਨਾਲ ਰਲਕੇ ਸਮਾਗਮ ਕਰਨ ਅਤੇ ਸਲਾਨਾ ਸਮਾਗਮ ਕਰਨ ਦੀ ਸੰਬੰਧੀ ਵੀ ਸਹਿਮਤੀ ਬਣੀ। ਮੀਟਿੰਗ ਵਿਚ ਇਹ ਤਜ਼ਵੀਜ ਵੀ ਪਾਸ ਕੀਤੀ ਗਈ ਕਿ ਪਹਿਲੀ ਨਵੰਬਰ ਨੂੰ ਪੰਜਾਬ ਦੀਆਂ ਸਮੱਸਿਆਵਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ ਤੋਂ ਰਚਨਾਵਾਂ ਲਿਖਵਾ ਕੇ ਇਕ ਪੁਸਤਕ ਛਾਪ ਕੇ ਲੋਕ ਅਰਪਿਤ ਕੀਤੀ ਜਾਵੇ। ਮੀਟਿੰਗ ਵਿਚ ਹੋਰਨਾਂ ਤੋਂ ਬਿਨਾਂ ਰਵਿੰਦਰ ਚੋਟ,ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਗੁਰਚਰਨ ਨੁਰਪੂਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ, ਰਕੇਸ਼ ਸ਼ਾਂਤੀਦੂਤ , ਇੰਦਰਜੀਤ ਸਿੰਘ ਚਿੱਤਰਕਾਰ ਆਦਿ ਵੀ ਸ਼ਾਮਲ ਹੋਏ।

Tags: latest newsPunjab Chetna ManchWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

by Navjot
July 29, 2026
0

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ  ...

ਭੋਪਾਲ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ; ਤੋੜੇ ਬੈਰੀਕੇਡ, ਬੱਸਾਂ ‘ਤੇ ਚੜ੍ਹੇ

ਭੋਪਾਲ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ; ਤੋੜੇ ਬੈਰੀਕੇਡ, ਬੱਸਾਂ ‘ਤੇ ਚੜ੍ਹੇ

by Navjot
July 29, 2026
0

ਭੋਪਾਲ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ; ਤੋੜੇ ਬੈਰੀਕੇਡ, ਬੱਸਾਂ 'ਤੇ ਚੜ੍ਹੇ   ਚੰਡੀਗੜ੍ਹ, 29 ਜੁਲਾਈ(ਵਿਸ਼ਵ ਵਾਰਤਾ)  ਭੋਪਾਲ ਵਿੱਚ ਕਿਸਾਨਾਂ...

ਜਪਾਨ ‘ਚ ਭੂਚਾਲ ਤੋਂ ਬਾਅਦ ਸੋਨੀ ਦਾ ਕੁਮਾਮੋਟੋ ਸੈਮੀਕੰਡਕਟਰ ਪਲਾਂਟ ਬੰਦ

ਜਪਾਨ ‘ਚ ਭੂਚਾਲ ਤੋਂ ਬਾਅਦ ਸੋਨੀ ਦਾ ਕੁਮਾਮੋਟੋ ਸੈਮੀਕੰਡਕਟਰ ਪਲਾਂਟ ਬੰਦ

by Navjot
July 29, 2026
0

ਜਪਾਨ ‘ਚ ਭੂਚਾਲ ਤੋਂ ਬਾਅਦ ਸੋਨੀ ਦਾ ਕੁਮਾਮੋਟੋ ਸੈਮੀਕੰਡਕਟਰ ਪਲਾਂਟ ਬੰਦ ਨਵੀਂ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ) ਸੋਨੀ ਸੈਮੀਕੰਡਕਟਰ ਸਲਿਊਸ਼ਨਜ਼...

Delhi : 400 ਤੋਂ ਵੱਧ ਸਕੂਲੀ ਵਿਦਿਆਰਥੀ ਅਤੇ ਅਧਿਆਪਕ Asola Bhatti Wildlife Sanctuary ਵਿਖੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹੋਏ ਸ਼ਾਮਲ

Delhi : 400 ਤੋਂ ਵੱਧ ਸਕੂਲੀ ਵਿਦਿਆਰਥੀ ਅਤੇ ਅਧਿਆਪਕ Asola Bhatti Wildlife Sanctuary ਵਿਖੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹੋਏ ਸ਼ਾਮਲ

by Navjot
July 29, 2026
0

Delhi : 400 ਤੋਂ ਵੱਧ ਸਕੂਲੀ ਵਿਦਿਆਰਥੀ ਅਤੇ ਅਧਿਆਪਕ Asola Bhatti Wildlife Sanctuary ਵਿਖੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹੋਏ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ

by Navjot
July 29, 2026
0

Gold Silver Price : ਸੋਨਾ ਫਿਰ ਚਮਕਿਆ ; ਚਾਂਦੀ ਵਿੱਚ ਵੀ ਆਈ ਤੇਜ਼ੀ, ਜਾਣੋ ਕੈਰੇਟ ਦੇ ਹਿਸਾਬ ਨਾਲ ਕੀਮਤ  ...

Most Popular

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪਹਿਲੀ ਵਾਰ ਹਾਂਗ ਕਾਂਗ ਦਾ ਦੌਰਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪਹਿਲੀ ਵਾਰ ਹਾਂਗ ਕਾਂਗ ਦਾ ਦੌਰਾ

by Jaspreet Kaur
2 weeks ago
0

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪਹਿਲੀ ਵਾਰ ਹਾਂਗ ਕਾਂਗ ਦਾ ਦੌਰਾ - ਗੁਰਦੁਆਰੇ ਸਿੱਖ ਕੌਮ ਲਈ ਆਪਸੀ ਜਾਣ-ਪਛਾਣ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 