• Latest
  • Trending
Doordarshan Punjabi: ਦੂਰਦਰਸ਼ਨ ਪੰਜਾਬੀ ਤੋਂ ਪੰਜਾਬੀ ਗਾਇਬ !  – ਬੁੱਧ ਸਿੰਘ ਨੀਲੋਂ

Doordarshan Punjabi: ਦੂਰਦਰਸ਼ਨ ਪੰਜਾਬੀ ਤੋਂ ਪੰਜਾਬੀ ਗਾਇਬ !  – ਬੁੱਧ ਸਿੰਘ ਨੀਲੋਂ

2 years ago
Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete!

Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete!

49 minutes ago
ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਦੁਪਹਿਰ 2 ਵਜੇ ਤੱਕ ਦੀ ਵੋਟ ਫ਼ੀਸਦ

ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਦੁਪਹਿਰ 2 ਵਜੇ ਤੱਕ ਦੀ ਵੋਟ ਫ਼ੀਸਦ

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab: SC ਕਮਿਸ਼ਨ ਨੇ ਰਾਜਾ ਵੜਿੰਗ ਦੇ ਬਿਆਨ ਦਾ ਲਿਆ ਸੂ ਮੋਟੋ ਨੋਟਿਸ

Punjab: SC ਕਮਿਸ਼ਨ ਨੇ ਰਾਜਾ ਵੜਿੰਗ ਦੇ ਬਿਆਨ ਦਾ ਲਿਆ ਸੂ ਮੋਟੋ ਨੋਟਿਸ

2 hours ago
ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਨੇ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ

ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਨੇ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ

2 hours ago
Entertainment: ਅਦਾਕਾਰ ਯੋਗਰਾਜ ਸਿੰਘ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ

Entertainment: ਅਦਾਕਾਰ ਯੋਗਰਾਜ ਸਿੰਘ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ

2 hours ago
Punjab ਮਿਉਂਸਪਲ ਚੋਣਾਂ: ਦੁਪਹਿਰ 12 ਵਜੇ ਤੱਕ 31.6% ਵੋਟਿੰਗ ਕੀਤੀ ਗਈ ਦਰਜ

Punjab ਮਿਉਂਸਪਲ ਚੋਣਾਂ: ਦੁਪਹਿਰ 12 ਵਜੇ ਤੱਕ 31.6% ਵੋਟਿੰਗ ਕੀਤੀ ਗਈ ਦਰਜ

3 hours ago
ਨਗਰ ਕੌਂਸਲ ਦੀਨਾਨਗਰ, ਨਗਰ ਕੌਂਸਲ ਗੁਰਦਾਸਪੁਰ, ਨਗਰ ਕੌਂਸਲ ਕਾਦੀਆਂ ਅਤੇ ਨਗਰ ਕੌਂਸਲ ਸ਼ਾਮ ਚੌਰਾਸੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ 13 ਜੂਨ ਨੂੰ ਹੋਣਗੀਆਂ: ਰਾਜ ਚੋਣ ਕਮਿਸ਼ਨ, ਪੰਜਾਬ

ਨਗਰ ਕੌਂਸਲ ਦੀਨਾਨਗਰ, ਨਗਰ ਕੌਂਸਲ ਗੁਰਦਾਸਪੁਰ, ਨਗਰ ਕੌਂਸਲ ਕਾਦੀਆਂ ਅਤੇ ਨਗਰ ਕੌਂਸਲ ਸ਼ਾਮ ਚੌਰਾਸੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ 13 ਜੂਨ ਨੂੰ ਹੋਣਗੀਆਂ: ਰਾਜ ਚੋਣ ਕਮਿਸ਼ਨ, ਪੰਜਾਬ

4 hours ago
Punjab Breaking: ਜਗਤਾਰ ਹਵਾਰਾ ਵੱਲੋਂ ਮੰਗੀ ਗਈ ਪੈਰੋਲ ਦਾ CBI ਵੱਲੋਂ ਵਿਰੋਧ

Punjab Breaking: ਜਗਤਾਰ ਹਵਾਰਾ ਵੱਲੋਂ ਮੰਗੀ ਗਈ ਪੈਰੋਲ ਦਾ CBI ਵੱਲੋਂ ਵਿਰੋਧ

4 hours ago
ਫਿਰੋਜ਼ਪੁਰ ਵਿੱਚ 5 ਗਲੌਕ ਪਿਸਤੌਲ ਸਮੇਤ ਹਥਿਆਰ ਸਪਲਾਇਰ ਕਾਬੂ

ਫਿਰੋਜ਼ਪੁਰ ਵਿੱਚ 5 ਗਲੌਕ ਪਿਸਤੌਲ ਸਮੇਤ ਹਥਿਆਰ ਸਪਲਾਇਰ ਕਾਬੂ

4 hours ago
Punjab: ਪੜ੍ਹੋ ਕਿੱਥੇ-ਕਿੱਥੇ ਕਿੰਨੇ ਫ਼ੀਸਦੀ ਪੋਲਿੰਗ ਕੀਤੀ ਗਈ ਦਰਜ

Punjab: ਪੜ੍ਹੋ ਕਿੱਥੇ-ਕਿੱਥੇ ਕਿੰਨੇ ਫ਼ੀਸਦੀ ਪੋਲਿੰਗ ਕੀਤੀ ਗਈ ਦਰਜ

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Hindi News
English News
Tuesday, May 26, 2026
No Result
View All Result
41 °c
Chandigarh
38 ° Wed
36 ° Thu
31 ° Fri
30 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Doordarshan Punjabi: ਦੂਰਦਰਸ਼ਨ ਪੰਜਾਬੀ ਤੋਂ ਪੰਜਾਬੀ ਗਾਇਬ !  – ਬੁੱਧ ਸਿੰਘ ਨੀਲੋਂ

July 1, 2024
in ਸਾਹਿਤਕ, ਖਬਰਾਂ, ਪੰਜਾਬ, ਪੰਜਾਬੀ, ਪੰਜਾਬੀਅਤ
Doordarshan Punjabi: ਦੂਰਦਰਸ਼ਨ ਪੰਜਾਬੀ ਤੋਂ ਪੰਜਾਬੀ ਗਾਇਬ !  – ਬੁੱਧ ਸਿੰਘ ਨੀਲੋਂ

Doordarshan Punjabi: ਦੂਰਦਰਸ਼ਨ ਪੰਜਾਬੀ ਤੋਂ ਪੰਜਾਬੀ ਗਾਇਬ !  – ਬੁੱਧ ਸਿੰਘ ਨੀਲੋਂ

ਚੰਡੀਗੜ੍ਹ, 1ਜੁਲਾਈ(ਵਿਸ਼ਵ ਵਾਰਤਾ)-  ਦੂਰਦਰਸ਼ਨ ਜਲੰਧਰ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਕਿ ਮਾਂ ਬੋਲੀ ਪੰਜਾਬੀ ਨੂੰ ਉਤਸ਼ਾਹਿਤ ਕਰੇਗਾ। ਇਥੋਂ ਬਹੁਤ ਸਾਰੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੁੰਦੇ ਰਹੇ ਹਨ। ਇਸ ਦੂਰਦਰਸ਼ਨ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਸਟਾਰ ਕਲਾਕਾਰ ਵੀ ਬਣਾਇਆ ਸੀ। ਜਦੋਂ ਦੂਰਦਰਸ਼ਨ ਬਣਿਆ ਸੀ ਤਾਂ ਉਸ ਵੇਲ਼ੇ ਮਨੋਰੰਜਨ ਦਾ ਇਹੋ ਦੂਜਾ ਸਾਧਨ ਸੀ, ਇਸ ਤੋਂ ਪਹਿਲਾਂ ਜਲੰਧਰ ਰੇਡੀਓ ਦੇ ਬਹੁਤ ਸਾਰੇ ਪ੍ਰੋਗਰਾਮ ਲੋਕਾਂ ਦੇ ਵਿੱਚ ਹਰਮਨ ਪਿਆਰੇ ਹੋਏ ਸਨ। ਇਸੇ ਤਰ੍ਹਾਂ ਦੂਰਦਰਸ਼ਨ ਜਲੰਧਰ ਦੇ ਹਫਤਾਵਾਰੀ ਪ੍ਰੋਗਰਾਮ ਲੋਕਾਂ ਦੀ ਉਡੀਕ ਦਾ ਹਿੱਸਾ ਬਣੇ ਸਨ। ਹੌਲੀ ਹੌਲੀ ਇਸ ਦੇ ਉਪਰ ਹਿੰਦੀ ਭਾਸ਼ਾ ਦਾ ਅਸਰ ਹੋਣ ਲੱਗਿਆ ਸੀ, ਉਦੋਂ ਕਿਸੇ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਪਰ ਪਿਛਲੇ ਤਿੰਨ ਦਹਾਕਿਆਂ ਤੋਂ ਤਾਂ ਇਸ ਦੇ ਹਰ ਪ੍ਰੋਗਰਾਮ ਦੇ ਵਿੱਚ ਹਿੰਦੀ ਦੇ ਸ਼ਬਦ ਜਾਣਬੁੱਝ ਕੇ ਪਰੋਸੋ ਜਾਣ ਲੱਗੇ। ਗੀਤ ਸੰਗੀਤ, ਖਬਰਾਂ ਤੇ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਦੇ ਮੰਚ ਸੰਚਾਲਕ ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਦੀ ਖਿੱਚੜੀ ਬਣਾਉਣ ਲੱਗ ਪਏ ਸਨ। ਹੁਣ ਤਾਂ ਸਭ ਹੱਦਾਂ ਪਾਰ ਕਰ ਗਈਆਂ ਹਨ। ਬੁਲਾਰਿਆਂ ਦੇ ਸੰਵਾਦ ਵਿਚੋਂ ਪੰਜਾਬੀ ਭਾਸ਼ਾ ਦੇ ਸ਼ਬਦ ਲੱਭਣੇ ਪੈਂਦੇ ਹਨ। ਸਾਡੇ ਬਹੁਤ ਸਤਿਕਾਰਯੋਗ ਹਰਬੀਰ ਸਿੰਘ ਭੰਵਰ ਸਾਬਕਾ ਪੱਤਰਕਾਰ ਨੇ ਇਹ ਮਸਲਾ ਬਹੁਤ ਵਾਰ ਗੰਭੀਰਤਾ ਨਾਲ ਉਭਾਰਿਆ ਪਰ ਜਲੰਧਰ ਦੂਰਦਰਸ਼ਨ ਦੇ ਅਧਿਕਾਰੀਆਂ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ। ਉਹਨਾਂ ਨੇ ਬਹੁਤ ਸਾਰੇ ਹਿੰਦੀ ਦੇ ਸ਼ਬਦ ਦੱਸੇ ਜਿਹੜੇ ਖਬਰਾਂ ਤੇ ਕਿਸੇ ਪ੍ਰੋਗਰਾਮ ਦੌਰਾਨ ਬੋਲੇ ਜਾਂਦੇ ਹਨ। ਉਹਨਾਂ ਜਿਹੜੇ ਸ਼ਬਦਾਂ ਨੂੰ ਨੋਟ ਕੀਤਾ ਹੈ, ਉਹਨਾਂ ਦਾ ਇਥੇ ਜ਼ਿਕਰ ਕਰ ਰਹੇ ਹਾਂ। ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦੇ ਨਾਂਅ ਉੱਤੇ ਬਹੁਤ ਸਾਰੀਆਂ ਜੱਥੇਬੰਦੀਆਂ ਹਨ, ਜਿਹੜੀਆਂ ਇਹ ਦਾਅਵਾ ਕਰਦੀਆਂ ਹਨ ਕਿ ਉਹ ਮਾਂ ਬੋਲੀ ਪੰਜਾਬੀ ਦੇ ਪੁੱਤ ਹਨ ਤੇ ਉਸ ਦੀ ਸੇਵਾ ਕਰਦੇ ਹਨ। ਹਕੀਕਤ ਵਿੱਚ ਉਹ ਪੰਜਾਬੀ ਮਾਂ ਬੋਲੀ ਦੇ ਨਾਮ ਹੇਠ ਆਪਣੀਆਂ ਰੋਟੀਆਂ ਸੇਕਦੇ ਹਨ। ਸੋ ਇਹਨਾਂ ਮਾਂ ਬੋਲੀ ਪੰਜਾਬੀ ਦੇ ਵਾਰਸਾਂ ਨੂੰ ਅਪੀਲ ਕਰਦਾ ਕਿ ਉਹ ਇਸ ਮਸਲੇ ਨੂੰ ਲੋਕ ਮਸਲਾ ਬਣਾਉਣ। ਤਾਂ ਕਿ ਪੰਜਾਬੀ ਮਾਂ ਬੋਲੀ ਦੀ ਹੋ ਰਹੀ ਦੁਰਗਤੀ ਨੂੰ ਰੋਕਿਆ ਜਾ ਸਕੇ। ਪ੍ਰਸਾਰ ਭਾਰਤੀ ਨੇ ਦੋ ਕੁ ਸਾਲ ਪਹਿਲਾਂ ਤੋਂ ਹਰ ਰਾਜ ਲਈ ਉਹਨਾਂ ਦੇ ਖਾਸ ਚੈਨਲ ਸਥਾਪਿਤ ਕੀਤੇ ਹਨ ਜਲੰਧਰ ਦੂਰਦਰਸ਼ਨ ਤੋਂ ਇਸ ਦਾ ਨਾਮ ਬਦਲ ਕੇ ਦੂਰਦਰਸ਼ਨ ਪੰਜਾਬੀ ਹੋ ਗਿਆ ਹੈ ਜਾਨੀ ਕਿ ਪੰਜਾਬੀ ਮਾਂ ਬੋਲੀ ਦਾ ਪਸਾਰ ਤੇ ਪ੍ਰਚਾਰ। ਪਰ ਪੰਜਾਬੀ ਮਾਂ ਬੋਲੀ ਤੇ ਇੱਕ ਇਹ ਹਮਲਾ ਹੈ ਕਿ ਹਰ ਰੋਜ਼ ਦੂਰਦਰਸ਼ਨ ਚੰਡੀਗੜ੍ਹ ਦਾ ਪ੍ਰਸਾਰਨ ਡੇਢ ਘੰਟੇ ਦਾ ਪ੍ਰਸਾਰਣ ਦੂਰਦਰਸ਼ਨ ਪੰਜਾਬੀ ਤੋਂ ਕੀਤਾ ਜਾ ਰਿਹਾ ਹੈ ਜੋ ਕਿ ਹਿੰਦੀ ਭਾਸ਼ਾ ਤੇ ਆਧਾਰਤ ਹੈ। ਪ੍ਰਸਾਰ ਭਾਰਤੀ ਦਾ ਸਾਡੇ ਨਾਲ ਬਹੁਤ ਵੱਡਾ ਧੱਕਾ ਅਤੇ ਅਨਿਆਏ ਹੈ। ਸਾਹਿਤ ਸਭਾਵਾਂ ਪੰਜਾਬ ਕਲਾ ਪ੍ਰੀਸ਼ਦ, ਭਾਸ਼ਾ ਵਿਭਾਗ ਪੰਜਾਬ ਇਹ ਮਾਂ ਬੋਲੀ ਪੰਜਾਬੀ ਦੇ ਨਾਹਰੇ ਤਾਂ ਮਾਰਦੇ ਹਨ ਕੀ ਉਹਨਾਂ ਨੂੰ ਦੂਰਦਰਸ਼ਨ ਪੰਜਾਬੀ ਦੇ ਪ੍ਰੋਗਰਾਮ ਵਿਖਾਈ ਨਹੀਂ ਦੇ ਰਹੇ। ਇੱਕੋ ਇੱਕ ਸਾਡੀ ਮਾਂ ਬੋਲੀ ਪੰਜਾਬੀ ਦਾ ਚੈਨਲ ਹੈ ਅੰਨੀ ਪੀਹ ਰਹੀ ਹੈ ਕੁੱਤਾ ਚੱਟ ਰਿਹਾ ਹੈ ਸਾਡੀਆ ਸਰਕਾਰਾਂ ਸੁੱਤੀਆਂ ਪਈਆਂ ਹਨ। ਕੌਣ ਹੈ ਸਾਡੀ ਮਾਂ ਬੋਲੀ ਪੰਜਾਬੀ ਦਾ ਪਹਿਰੇਦਾਰ ?
ਬੁੱਧ ਸਿੰਘ ਨੀਲੋਂ
————–
ਧੰਨਵਾਦ ਸਹਿਤ ਹਰਬੀਰ ਸਿੰਘ ਭੰਵਰ ਹੋਰਾਂ ਵਲੋਂ ਨੋਟ ਕੀਤੇ ਗਏ ਹਿੰਦੀ ਭਾਸ਼ਾ ਦੇ ਸ਼ਬਦ।
ਡੀ ਡੀ ਪੰਜਾਬੀ ਤੇ ਪੰਜਾਬੀ ਪੱਤਰਕਾਰੀ ਵਿਚ ਹਿੰਦੀ ਸ਼ਬਦਾਂ ਦੀ ਘੁਸਪੈਠ, ਗੁਹਾਰ (ਫਰਿਆਦ), ਚਪੇਟ (ਲਪੇਟ), ਅੰਨਸ਼ਨ (ਵਰਤ), ਪਕਸ਼ੀ (ਪੰਛੀ), ਲੁਭਾਉਣਾ (ਭਰਮਾਉਣਾ),ਪ੍ਰਲੋਭਣ (ਲਾਲਚ), ਵਰਿਧੀ (ਵਾਧਾ), ਗਾਜ਼ (ਗੁੱਸਾ, ਨਜ਼ਲਾ), ਅਵਗਤ (ਜਾਣੂ), ਕਗਾਰ (ਕੰਢੇ), ਦਿੱਗਜ਼ (ਦਿਓਕੱਦ,ਪ੍ਰਮੁੱਖ), ਸ਼ੇਤਰ (ਖੇਤਰ), ਛਮਾ (ਖਿਮਾ), ਚਰਨ (ਗੇੜ), ਆਹਵਾਨ (ਸੱਦਾ), ਸਮੁਦਾਏ (ਭਾਈਚਾਰਾ), ਅਨੂਮਤੀ (ਮਨਜ਼ੂਰੀ), ਲੁਪਤ (ਗਾਇਬ), ਸ਼ਮਤਾ (ਸਮੱਰਥਾ), ਛਾਤਰ (ਵਿਦਿਆਰਥੀ), ਛੱਵੀ (ਅਕਸ), ਸੰਪਨ (ਸਮਾਪਤ, ਖਤਮ), ਕਗਾਰ (ਕੰਢੇ), ਸ਼ਿਵਰ (ਕੈਂਪ), ਵਿਵਾਹ (ਵਿਆਹ, ਸ਼ਾਦੀ), ਅਧਿਅਕਸ਼ (ਪ੍ਰਧਾਨ), ਅਨੁਵਾਰੀਆ (ਜ਼ਰੂਰੀ, ਲਾਜ਼ਮੀ), ਦੁੱਖਦ (ਦੁੱਖਦਾਈ), ਸ਼ਿਖਸ਼ਾ (ਸਿੱਖਿਆ), ਸ਼ਵ (ਲਾਸ਼), ਵਿਪੱਕਸ਼ (ਵਿਰੋਧੀ), ਪ੍ਰਯਟਨ (ਸੈਰ ਸਪਾਟਾ), ਰਾਜਯ ਸਭਾ (ਰਾਜ ਸਭਾ), ਵਿੱਤੀਅ (ਵਿਤੀ, ਮਾਲੀ), ਲਾਂਛਨ (ਇਲਜ਼ਾਮ), ਬਿਮਾਨ (ਜਹਾਜ਼), ਸਤੱਰਕ (ਚੇਤੰਨ), ਘੱਟਕ ਦਲ (ਭਾਈਵਾਲ ਦਲ), ਨਿਸ਼ਕਾਸ਼ਿਤ (ਬਾਹਰ ਕੱਢਣਾ), ਜਨਾਦੇਸ਼ (ਫਤਵਾ, ਫ਼ੈਸਲਾ), ਆਮੰਤਰਨ (ਸੱਦਾ, ਬੁਲਾਵਾ)
ਉਪਰੋਕਤ ਸ਼ਬਦਾਂ ਦਾ ਹਵਾਲਾ ਦੇ ਕੇ ਮੈਂ ਡੀ.ਡੀ. ਪੰਜਾਬੀ ਨੂੰ ਪਿਛਲੇ 4/5 ਸਾਲਾਂ ਤੋਂ ਪੱਤਰ ਲਿਖ ਰਿਹਾ ਹਾਂ, ਕਈ ਪੰਜਾਬੀ ਲੇਖਕ ਸਭਾਵਾਂ ਤੋਂ ਪੱਤਰ ਲਿਖਵਾਏ ਹਨ, ਪਰ ਕੋਈ ਅਸਰ ਨਹੀਂ।
——
ਇਹ ਸਭ ਕੁੱਝ ਪੰਜਾਬ ਦੇ ਸੁਚੇਤ ਤੇ ਸਮਝਦਾਰ ਲੋਕਾਂ ਦੀ ਨਲਾਇਕੀ ਉਜਾਗਰ ਕਰਦਾ ਹੈ,ਕਿ ਇੱਕ ਦੂਜੇ ਦੇ ਖਿਲਾਫ ਤਾਂ ਹਰ ਵੇਲੇ ਸਿੰਗ ਫਸਾ ਕੇ ਲੜਦੇ ਹਨ ਪਰ ਬੁੱਕਲ ਵਿੱਚ ਬੈਠੇ ਸੱਪਾਂ ਨੂੰ ਦੁੱਧ ਪਿਆਉਣ ਦੇ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਪੰਜਾਬ ਦੇ ਵਿੱਚ ਚਾਲੀ ਕਾਮਰੇਡਾਂ ਦੇ ਗਰੁੱਪ ਹਨ, ਅਠਾਰਾਂ ਸ਼੍ਰੋਮਣੀ ਅਕਾਲੀ ਦਲ ਹਨ, ਛੱਤੀ ਕਿਸਾਨ ਜਥੇਬੰਦੀਆਂ ਇਸ ਤੋਂ ਇਲਾਵਾ ਸੈਂਕੜੇ ਹੋਰ ਜੱਥੇਬੰਦੀਆਂ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਵਿੱਚ ਸੰਸਥਾਵਾਂ ਹਨ। ਪੰਜਾਬੀ ਭਾਸ਼ਾ ਦੇ ਨਾਂ ਉੱਤੇ ਦੋ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਹਨ, ਹਜ਼ਾਰਾਂ ਸਾਹਿਤ ਸੰਸਥਾਵਾਂ ਬਣੀਆਂ ਹੋਈਆਂ ਹਨ। ਸਭ ਦੇ ਮੂੰਹ ਨੂੰ ਛਿੱਕਲੀਆਂ ਲੱਗੀਆਂ ਹੋਈਆਂ ਹਨ। ਦੁਸ਼ਮਣ ਘਰ ਪੁਜ ਗਿਆ ਐ, ਇਹ ਭਰਾ ਮਾਰੂ ਜੰਗ ਦੇ ਵਿੱਚ ਉਲ਼ਝੇ ਹੋਏ ਹਨ। ਇਹਨਾਂ ਨੇ ਕੀ ਲੈਣਾ ਐ ਦੂਰਦਰਸ਼ਨ ਜਲੰਧਰ ਕੀ ਗ਼ੁਲ ਖਿਲਾਰੀ ਜਾ ਰਿਹਾ ਐ, ਇਹਨਾਂ ਦਾ ਤੋਰੀ ਫੁਲਕਾ ਤੇ ਖਾਣ ਪੀਣ ਚੱਲਦਾ ਐ। ਪਰ ਕਦੌ ਤੱਕ ਇਸ ਤਰ੍ਹਾਂ ਪੰਜਾਬ ਦੇ ਲੋਕ ਮੂੰਹ ਵਿੱਚ ਘੁੰਘਣੀਆਂ ਪਾ ਕੇ ਬੈਠੇ ਰਹਿਣਗੇ । ਹਿੰਦੀ ਭਾਸ਼ਾ ਤੁਹਾਡੇ ਖੂਨ ਦੇ ਵਿੱਚ ਵਾੜ ਦਿੱਤੀ ਹੈ ਤੇ ਤੁਸੀਂ ਪਿੱਠ ਦਿਖਾ ਕੇ ਵਿਦੇਸ਼ਾਂ ਨੂੰ ਦੌੜ ਪਏ ਓ। ਸ਼ਾਬਸ਼ੇ ਸੂਰਮਿਆਂ ਦੇ ਬਹਾਦਰ ਜਵਾਨਾਂ ਦੇ। ਉਹ ਦਿਨ ਦੂਰ ਨਹੀਂ ਜਦੋਂ ਮੱਛੀਆਂ ਪੱਥਰ ਚੱਟ ਕੇ ਮੁੜਨਗੀਆਂ ਤੇ ਇਥੇ ਪਾਣੀ ਨਹੀਂ ਹੋਣਾ।
—–

Tags: Doordarshan PunjabiLATEST PUNJABI NEWSpunjab newstop headlines in PunjabiWishav Warta
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete!

Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete!

by Jaspreet Kaur
May 26, 2026
0

Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete! ਚੰਡੀਗੜ੍ਹ, 26 ਮਈ 2026 (ਵਿਸ਼ਵ ਵਾਰਤਾ): ਭਾਰਤੀ ਟੀਮ...

ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਦੁਪਹਿਰ 2 ਵਜੇ ਤੱਕ ਦੀ ਵੋਟ ਫ਼ੀਸਦ

ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਦੁਪਹਿਰ 2 ਵਜੇ ਤੱਕ ਦੀ ਵੋਟ ਫ਼ੀਸਦ

by Jaspreet Kaur
May 26, 2026
0

ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਦੁਪਹਿਰ 2 ਵਜੇ ਤੱਕ ਦੀ ਵੋਟ ਫ਼ੀਸਦ - ਬੈਲਟ ਪੇਪਰ ਰਾਹੀਂ ਪੈ ਰਹੀਆਂ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
May 26, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 26 ਮਈ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab: SC ਕਮਿਸ਼ਨ ਨੇ ਰਾਜਾ ਵੜਿੰਗ ਦੇ ਬਿਆਨ ਦਾ ਲਿਆ ਸੂ ਮੋਟੋ ਨੋਟਿਸ

Punjab: SC ਕਮਿਸ਼ਨ ਨੇ ਰਾਜਾ ਵੜਿੰਗ ਦੇ ਬਿਆਨ ਦਾ ਲਿਆ ਸੂ ਮੋਟੋ ਨੋਟਿਸ

by Ranjit Singh
May 26, 2026
0

Punjab: SC ਕਮਿਸ਼ਨ ਨੇ ਰਾਜਾ ਵੜਿੰਗ ਦੇ ਬਿਆਨ ਦਾ ਲਿਆ ਸੂ ਮੋਟੋ ਨੋਟਿਸ ਚੰਡੀਗੜ੍ਹ, 26 ਮਈ (ਵਿਸ਼ਵ ਵਾਰਤਾ) – ਪੰਜਾਬ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete!

Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete!

by Jaspreet Kaur
May 26, 2026
0

Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete! ਚੰਡੀਗੜ੍ਹ, 26 ਮਈ 2026 (ਵਿਸ਼ਵ ਵਾਰਤਾ): ਭਾਰਤੀ ਟੀਮ...

Most Popular

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
4 weeks ago
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 30 ਅਪ੍ਰੈਲ 2026 – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 