ਨਵੀਂ ਦਿੱਲੀ 29ਜੂਨ (ਵਿਸ਼ਵ ਵਾਰਤਾ) : ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਤੋਂ ਬਾਅਦ ਸ਼ਤਰੂਘਨ ਸਿਨਹਾ ਦੀ ਸਿਹਤ ਖ਼ਰਾਬ ਹੋ ਗਈ ਹੈ। ਪਰਿਵਾਰ ‘ਚ ਵਿਆਹ ਨੂੰ ਲੈ ਕੇ ਮਤਭੇਦ ਹੋਣ ਦੇ ਬਾਵਜੂਦ ਸ਼ਤਰੂਘਨ ਸਿਨਹਾ ਨੇ ਇਸ ਵਿਆਹ ਨੂੰ ਸਵੀਕਾਰ ਕੀਤਾ ਹੈ। DELHI NEWS 23 ਜੂਨ ਨੂੰ ਜ਼ਹੀਰ ਇਕਬਾਲ ਅਤੇ ਸੋਨਾਕਸ਼ੀ ਨੇ ਆਪਣੇ 7 ਸਾਲ ਪੁਰਾਣੇ ਰਿਸ਼ਤੇ ਨੂੰ ਨਵਾਂ ਨਾਂ ਦਿੱਤਾ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ । ਪਰ, ਆਪਣੀ ਧੀ ਦੇ ਵਿਆਹ ਤੋਂ ਕੁਝ ਦਿਨ ਬਾਅਦ, ਸ਼ਤਰੂਘਨ ਸਿਨਹਾ ਹਸਪਤਾਲ ਵਿਚ ਭਰਤੀ ਹੋ ਗਏ ਹਨ । ਇਸ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੂੰ ਸ਼ੁੱਕਰਵਾਰ ਦੇਰ ਸ਼ਾਮ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਤੋਂ ਬਾਹਰ ਦੇਖਿਆ ਗਿਆ ਸੀ। ਇਸ ਦੌਰਾਨ ਖਬਰ ਹੈ ਕਿ ਅਦਾਕਾਰਾ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਆਪਣੇ ਪਿਤਾ ਸ਼ਤਰੂਘਨ ਸਿਨਹਾ ਦਾ ਹਾਲ-ਚਾਲ ਪੁੱਛਣ ਪਹੁੰਚੀ ਸੀ।
ਲੁਧਿਆਣਾ: ਘਰ ‘ਚੋ ਮਿਲੀਆਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ; ਇਲਾਕੇ ‘ਚ ਦਹਿਸ਼ਤ
ਲੁਧਿਆਣਾ: ਘਰ 'ਚੋ ਮਿਲੀਆਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ; ਇਲਾਕੇ 'ਚ ਦਹਿਸ਼ਤ ਲੁਧਿਆਣਾ, 30 ਮਈ, 2026 (ਵਿਸ਼ਵ ਵਾਰਤਾ): ਲੁਧਿਆਣਾ ਵਿੱਚ ਇੱਕ...






















