ਜਕਾਰਤਾ, 31 ਅਗਸਤ – ਏਸ਼ੀਆਈ ਖੇਡਾਂ ਦੇ ਸੇਲਿੰਗ ਮੁਕਾਬਲੇ ਵਿਚ ਭਾਰਤ ਨੇ ਅੱਜ 3 ਮੈਡਲ ਹਾਸਿਲ ਕੀਤੇ। ਭਾਰਤ ਦੀ ਵਰਸ਼ਾ ਗੌਤਮ ਅਤੇ ਸ਼ਵੇਤਾ ਸ਼ੇਰਵੇਗਰ ਨੇ ਮਹਿਲਾਵਾਂ ਦੀ 49 ਐੱਫ. ਐੱਕਸ ਸੇਲਿੰਗ ਮੁਕਾਬਲੇ ‘ਚ ਚਾਂਦੀ ਦਾ ਮੈਡਲ ਜਿੱਤਿਆ।
ਇਸ ਤੋਂ ਇਲਾਵਾ ਭਾਰਤ ਦੇ ਵਰੁਣ ਅਸ਼ੋਕ ਠੱਕਰ ਅਤੇ ਗਣਪਤੀ ਕੇਲਾਪੰਡਾ ਚੇਂਗੱਪਾ ਨੇ ਪੁਰਸ਼ਾਂ ਦੇ 49 ਈ .ਆਰ. ਸੇਲਿੰਗ ਮੁਕਾਬਲੇ ‘ਚ ਕਾਂਸੀ ਦਾ ਤਗਮਾ ਹਾਸਿਲ ਕੀਤਾ।