ਜਲੰਧਰ ਪੱਛਮੀ ਜਿਮਨੀ ਚੋਣ ਲਈ ਅਕਾਲੀ ਦਲ ਨੇ ਬਣਾਈ ਤਿੰਨ ਮੈਂਬਰੀ ਕਮੇਟੀ
ਜਲੰਧਰ 19 ਜੂਨ (ਵਿਸ਼ਵ ਵਾਰਤਾ): ਜਲੰਧਰ ਪੱਛਮੀ ਜਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਸਿਫਾਰਿਸ਼ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਬੀਬੀ ਜਗੀਰ ਕੌਰ ਜਥੇਦਾਰ ਗੁਰ ਪ੍ਰਤਾਪ ਸਿੰਘ ਅਤੇ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਕਮੇਟੀ ਜਲੰਧਰ ਜਿਮਨੀ ਚੋਣ ਦੇ ਲਈ ਉਮੀਦਵਾਰ ਦੇ ਨਾਂ ਦਾ ਸੁਝਾਅ ਪਾਰਟੀ ਨੂੰ ਦੇਵੇਗੀ, ਇਸਦੇ ਨਾਲ ਹੀ ਚੋਣਾਂ ਦੀ ਪੂਰੀ ਪ੍ਰਕਿਰਿਆ ਦੇ ਦੌਰਾਨ ਇਹ ਕਮੇਟੀ ਨਿਗਰਾਨੀ ਵੀ ਕਰੇਗੀ,ਅਤੇ ਪ੍ਰਚਾਰ ਪ੍ਰਬੰਧ ਨੂੰ ਵੀ ਦੇਖੇਗੀ। ਪਾਰਟੀ ਵੱਲੋਂ ਦਿੱਤੇ ਇੱਕ ਬਿਆਨ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ।






















