- ਪੋਸਟ ਮਾਰਟਮ ਤੋਂ ਬਾਅਦ ਬੁਢਲਾਡਾ ਵਿਚ ਹੋਇਆ ਅੰਤਮ ਸਸਕਾਰ, ਵਕੀਲਾਂ ਵੱਲੋਂ ਜ਼ਿਲ੍ਹੇ ਭਰ ਵਿਚ ਕੀਤੀ ਹੜਤਾਲ
- ਸਸਕਾਰ ਸਮੇਂ ਕੌਂਸਲਰਾਂ ਵਿਚ ਤਤਕਾਰ, ਪੁਲੀਸ ਪਈ ਵਿਚਕਾਰ
ਮਾਨਸਾ (ਬੁਢਲਾਡਾ), 29 ਅਗਸਤ (ਵਿਸ਼ਵ ਵਾਰਤਾ)- ਨਗਰ ਕੌਂਸਲ ਬੁਢਲਾਡਾ ਦੇ ਪ®ਧਾਨ ਅਤੇ ਅਕਾਲੀ ਆਗੂ ਹਰਵਿੰਦਰ ਸਿੰਘ ਬੰਟੀ ਵੱਲੋਂ ਜ਼ਹਿਰੀਲੀ ਚੀਜ ਖਾਕੇ ਖੁਦਕੁਸ਼ੀ ਕਰ ਲੈਣ ਤੋਂ ਬਾਅਦ ਥਾਣਾ ਸਿਟੀ ਬੁਢਲਾਡਾ ਦੀ ਪੁਲੀਸ ਨੇ ਦੋ ਵਕੀਲਾਂ ਅਤੇ ਕੁਝ ਕੌਂਸਲਰਾਂ ਸਮੇਤ 20 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਪਰ ਇਸ ਵਿਚ ਕਿਸੇ ਦੀ ਵੀ ਗਿ®ਫਤਾਰੀ ਨਹੀਂ ਹੋਈ ਹੈ। ਬੁਢਲਾਡਾ ਦੇ ਥਾਣੇ ਅੱਗੇ ਦਰਜ ਮਾਮਲੇ ਦੀ ਮੰਗ ਨੂੰ ਲੈਕੇ ਕੁਝ ਕੌਂਸਲਰਾਂ ਅਤੇ ਸ਼ਹਿਰੀਆਂ ਵੱਲੋਂ ਲਗਾਇਆ ਗਿਆ ਧਰਨਾ ਮੁਲਜ਼ਮਾਂ ਦੀ ਗਿ®ਫਤਾਰੀ ਦਾ ਅਧਿਕਾਰੀਆਂ ਵੱਲੋਂ ਵਿਸ਼ਵਾਸ਼ ਦਿਵਾਉਣ ਤੋਂ ਬਾਅਦ ਚੁੱਕ ਲਿਆ ਗਿਆ ਹੈ। ਮਾਨਸਾ ਦੇ ਸਿਵਲ ਹਸਪਤਾਲ ਵਿਖੇ ਬੁੱਧਵਾਰ ਨੂੰ ਹਰਵਿੰਦਰ ਸਿੰਘ ਬੰਟੀ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਸ਼ਾਮ ਸਮੇਂ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ, ਜਿਸ ਵਿਚ ਸਾਰੀਆਂ ਸਿਆਸੀ ਧਿਰਾਂ ਦੇ ਆਗੂ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਦੇਹ ਨੂੰ ਲਾਂਬੂੰ ਉਸ ਦੇ 3 ਕੁ ਸਾਲਾ ਪੁੱਤਰ ਵੱਲੋੋਂ ਸੋਗਮਈ ਮਾਹੌਲ ਵਿਚ ਲਾਇਆ ਗਿਆ।
ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਸਿਟੀ ਪੁਲੀਸ ਬੁਢਲਾਡਾ ਨੇ ਮਿ®ਤਕ ਬµਟੀ ਦੀ ਪਤਨੀ ਬਲਜੀਤ ਕੌਰ ਦੇ ਬਿਆਨਾਂ ’ਤੇ ਬੁਢਲਾਡਾ ਬਾਰ ਐਸੋਸੀਏਸ਼ਨ ਦੇ ਆਗੂ ਅਤੇ ਐਡਵੋਕੇਟ ਸਵਰਨ ਸਿੰਘ ਦਲਿਓ, ਐਡਵੋਕੇਟ ਸੁਨੀਲ ਕੁਮਾਰ ਬਾਂਸਲ, ਆੜ੍ਹਤੀਆ ਪਰੇਮ ਸਿੰਘ ਦੋਦੜਾ, ਗੁਰਪਾਲ ਸਿੰਘ ਠੇਕੇਦਾਰ, ਏਜੰਸੀ ਮਾਲਕ ਸਤੀਸ਼ ਸਿੰਗਲਾ, ਦੁਕਾਨਦਾਰ ਲਵਲੀ ਕਾਠ, ਟਿੰਕੂ ਪੰਜਾਬ, ਗੁਰਿੰਦਰ ਕੁਮਾਰ, ਰਕੇਸ਼ ਕੁਮਾਰ ਕੰਟਰੀ, ਕੁਲਦੀਪ ਸ਼ੀਮਾਰ, ਗਗਨਦੀਪ ਗਿੰਨੀ, ਬਬਲੂ ਸ਼ਰਮਾ, ਸੁਭਾਸ਼ ਨਾਗਪਾਲ, ਸੱਤਪਾਲ ਸਿੰਘ, ਰਾਕੇਸ਼ ਕੁਮਾਰ ਸਮੇਤ ਪੰਜ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਪਰ ਕਿਸੇ ਦੀ ਵੀ ਗਿ®ਫਤਾਰੀ ਨਹੀਂ ਹੋਈ ਹੈ। ਇਨ੍ਹਾਂ ਵਿਚੋਂ ਬਹੁਤੇ ਵਿਅਕਤੀ ਬੁਢਲਾਡਾ ਦੇ ਹਿੱਤਾਂ ਲਈ ਬਣੀ ਨਗਰ ਸੁਧਾਰ ਸਭਾ ਦੇ ਆਗੂ ਦੱਸੇ ਜਾਂਦੇ ਹਨ।
ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਰਾਜਨੀਤਕ ਲੋਕਾਂ ਵੱਲੋਂ ਜ਼ਲੀਲ ਕਰਨ ਨੂੰ ਲੈਕੇ ਬੰਟੀ ਨੇ ਇਹ ਕਦਮ ਚੁੱਕਿਆ ਹੈ, ਜਿਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਅਤੇ ਲੋਕਾਂ ਨੇ ਥਾਣਾ ਸਿਟੀ ਅੱਗੇ ਧਰਨਾ ਲਾ ਦਿੱਤਾ।
ਧਰਨੇ ਵਿਚ ਪ੍ਰਸ਼ਾਸ਼ਨ ਵੱਲੋਂ ਐਸਡੀਐਮ ਹਰਜੀਤ ਸਿੰਘ ਸੰਧੂ ਅਤੇ ਪੁਲੀਸ ਦੇ ਡੀਐਸਪੀ ਬੁਢਲਾਡਾ ਜਸਪਰੀਤ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਮੁਲਜ਼ਮਾਂ ਦੀ ਛੇਤੀ ਹੀ ਗਿ®ਫਤਾਰੀ ਕਰ ਲਈ ਜਾਵੇਗੀ, ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਬੰਟੀ ਸਿਆਸੀ ਲੋਕਾਂ ਦੀਆਂ ਲੁੰਬੜ ਚਾਲਾਂ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਕਿਹਾ ਕਿ ਕਸੂਰਵਾਰਾਂ ਨੂੰ ਸਜ਼ਾ ਦਵਾਉਣ ਲਈ ਰਾਜਨੀਤਿਕ ਹਿੱਤਾਂ ਤੋਂ ਉਪਰ ਉਠਕੇ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਪ®ੇਮ ਅਰੋੜਾ, ਗੁਰਮੇਲ ਸਿµਘ ਫਫੜੇ, ਗੁਰਮੇਲ ਸਿੰਘ ਠੇਕੇਦਾਰ, ਰਣਜੀਤ ਕੌਰ ਭੱਟੀ, ਡਾ. ਨਿਸ਼ਾਨ ਸਿੰਘ, ਰਾਜਿੰਦਰ ਚੌਧਰੀ, ਰਘਵੀਰ ਚਹਿਲ ਬੱਗਾ, ਬੂਟਾ ਸਿੰਘ ਝਲਬੂਟੀ, ਜਗਤਾਰ ਸਿੰਘ ਗੁਰਨੇ, ਸਿਮਰਜੀਤ ਕੌਰ ਸਿਮੀ ਬਲਜੀਤ ਕੌਰ, ਅਜੈ ਟਿੰਕੂ, ਰਾਜ ਕੁਮਾਰ ਰਾਜੂ, ਕਸ਼ਮੀਰ ਸਿੰਘ ਹਾਜ਼ਰ ਸਨ।
ਇਸੇ ਦੌਰਾਨ ਪੂਰੇ ਮਾਮਲੇ ਦੀ ਦੇਖ—ਰੇਖ ਲਈ 12 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਬੂਟਾ ਸਿੰਘ ਝਲਬੂਟੀ, ਜਗਤਾਰ ਸਿੰਘ, ਠੇਕੇਦਾਰ ਗੁਰਮੇਲ ਸਿੰਘ, ਗੁਰਤੇਜ ਸਿੰਘ, ਕਸ਼ਮੀਰ ਦੀਪੂ ਐਮਸੀ, ਬਿੱਟ ਚੌਧਰੀ, ਰਘਵੀਰ ਸਿੰਘ ਚਹਿਲ, ਅਜੈ ਕੁਮਾਰ ਟਿੰਕੂ, ਦਿਲਰਾਜ ਰਾਜੂ ਐਮਸੀ, ਕਾਲਾ ਗਾਗੋਵਾਲ, ਰਾਕੇਸ਼ ਠਾਕੁਰ ਅਤੇ ਹਾਕਮ ਸਿµਘ ਜੱਸਲ ਸਿµਘ ਨੂੰ ਸ਼ਾਮਲ ਕੀਤਾ ਗਿਆ ਹੈ।
ਸਸਕਾਰ ਦੌਰਾਨ ਕੁਝ ਐਮ.ਸੀਜ਼ ਦੀ ਆਪਸ ਵਿਚ ਤੂੰ—ਤੂੰ—ਮੈਂ—ਮੈਂ ਤੋਂ ਬਾਅਦ ਹੱਥੋਂ ਪਾਈ ਨੂੰ ਪੁਲੀਸ ਦੇ ਮੌਕੇ *ਤੇ ਮੌਜੂਦ ਅਧਿਕਾਰੀਆਂ ਵੱਲੋਂ ਰੋਕਿਆ ਗਿਆ।
ਉਧਰ ਬਾਰ ਐਸੋਸੀਏਸ਼ਨ ਬੁਢਲਾਡਾ, ਮਾਨਸਾ ਅਤੇ ਸਰਦੂਲਗੜ੍ਹ ਵੱਲੋਂ ਇਸ ਕੇਸ ਵਿਚ ਦੋ ਵਕੀਲਾਂ *ਤੇ ਮਾਮਲਾ ਦਰਜ ਕਰਨ ਦੇ ਵਿਰੋਧ ਵੱਜੋ ਅੱਜ ਹੜਤਾਲ ਰੱਖੀ ਗਈ। ਇਸੇ ਦੌਰਾਨ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕ¤ਤਰੇਤ ਮੈਂਬਰ ਕਾਮਰੇਡ ਭਗਵੰਤ ਸਿੰਘ ਸਮਾਓਂ ਤੇ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਮੰਗ ਕੀਤੀ ਕਿ ਸ਼ੰਘਰਸ਼ ਕਰਨ ਵਾਲੇ ਲੋਕਾਂ ਉਪਰ ਦਰਜ ਕੀਤੇ ਪਰਚੇ ਨੂੰ ਤੁਰੰਤ ਰਦ ਕਰਕੇ ਲੋਕਾਂ ਦੀ ਸਮ¤ਸਿਆ ਨੂੰ ਹਲ ਕੀਤਾ ਜਾਵੇ।
ਫੋਟੋ ਕੈਪਸ਼ਨ: ਹਰਵਿੰਦਰ ਬੰਟੀ ਦੇ ਅੰਤਿਮ ਸਸਕਾਰ ਦੌਰਾਨ ਵਿਰਲਾਪ ਕਰਕੇ ਪਰਿਵਾਰਕ ਮੈਂਬਰ। ਫੋਟੋ ਵਿਸ਼ਵ ਵਾਰਤਾ