ਦਿੱਲੀ 17 ਜੂਨ (ਵਿਸ਼ਵ ਵਾਰਤਾ) ਦੇਸ਼ ਦੀ ਰਾਜਧਾਨੀ ਦਿੱਲੀ ( DELHI |) ਵਿੱਚ ਪਾਣੀ WATER ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਜਲ ਮੰਤਰੀ ਆਤਿਸ਼ੀ ਨੇ ਸੋਮਵਾਰ ( MONDAY ) ਨੂੰ ਵਜ਼ੀਰਾਬਾਦ ਬੈਰਾਜ ਦਾ ਦੌਰਾ ਕੀਤਾ। ਨਾਲ ਹੀ ਹਰਿਆਣਾ ਸਰਕਾਰ ਨੂੰ ਯਮੁਨਾ ਨਦੀ ਵਿੱਚ ਪਾਣੀ ਛੱਡਣ ਦੀ ਅਪੀਲ ਕੀਤੀ। ਆਤਿਸ਼ੀ ਨੇ ਕਿਹਾ ਕਿ ਵਜ਼ੀਰਾਬਾਦ ਬੈਰਾਜ ਨੂੰ ਹਰਿਆਣਾ ਤੋਂ ਪਾਣੀ ਮਿਲਦਾ ਹੈ ਜੋ ਚੰਦਰਵਾਲ, ਓਖਲਾ ਅਤੇ ਵਜ਼ੀਰਾਬਾਦ ਦੇ ਵਾਟਰ ਟ੍ਰੀਟਮੈਂਟ ਪਲਾਂਟਾਂ ਨੂੰ ਜਾਂਦਾ ਹੈ। ਪਾਣੀ ਦੇ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਵਿਚਾਲੇ ਟਕਰਾਅ ਚੱਲ ਰਿਹਾ ਹੈ। ਇਸ ਦੇ ਨਾਲ ਹੀ ਦਵਾਰਕਾ ‘ਚ ਟੂਟੀ ਦੇ ਪਾਣੀ ਨੂੰ ਲੈ ਕੇ ਹੋਏ ਝਗੜੇ ‘ਚ ਤਿੰਨ ਲੋਕ ਜ਼ਖਮੀ ਹੋ ਗਏ। ਪਾਣੀ ਦੇ ਮੁੱਦੇ ਨੂੰ ਲੈ ਕੇ ਕੁਝ ਲੋਕਾਂ ਨੇ ਛਤਰਪੁਰ ‘ਚ ਜਲ ਬੋਰਡ ਦੇ ਦਫਤਰ ‘ਚ ਭੰਨਤੋੜ ਕੀਤੀ ਹੈ ।
ਜਲੰਧਰ ‘ਚ ਦਿਨ – ਦਿਹਾੜੇ ਫਾਇਰਿੰਗ: RTI ਕਾਰਕੁਨ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ
ਜਲੰਧਰ 'ਚ ਦਿਨ - ਦਿਹਾੜੇ ਫਾਇਰਿੰਗ: RTI ਕਾਰਕੁੰਨ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਚੰਡੀਗੜ੍ਹ, 30 ਮਈ 2026 (ਵਿਸ਼ਵ...






















