• Latest
  • Trending
ਪੰਜਾਬੀ ਗ਼ਜ਼ਲ ਦਾ ਸਿਖ਼ਰਲਾ ਗੁੰਬਦ ਪ੍ਰਿੰਸੀਪਲ ਤਖ਼ਤ ਸਿੰਘ-ਗੁਰਭਜਨ ਗਿੱਲ

ਪੰਜਾਬੀ ਗ਼ਜ਼ਲ ਦਾ ਸਿਖ਼ਰਲਾ ਗੁੰਬਦ ਪ੍ਰਿੰਸੀਪਲ ਤਖ਼ਤ ਸਿੰਘ-ਗੁਰਭਜਨ ਗਿੱਲ

2 years ago
ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ

3 hours ago
ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

3 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ

ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ

4 hours ago
IPL 2026 : ਪੰਜਾਬ ਅਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਜਾਰੀ ; ਹੈਦਰਾਬਾਦ ਨੇ ਪੰਜਾਬ ਲਈ ਸੈੱਟ ਕੀਤਾ ਵੱਡਾ ਟਾਰਗੇਟ

IPL 2026 : ਪੰਜਾਬ ਅਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਜਾਰੀ ; ਹੈਦਰਾਬਾਦ ਨੇ ਪੰਜਾਬ ਲਈ ਸੈੱਟ ਕੀਤਾ ਵੱਡਾ ਟਾਰਗੇਟ

4 hours ago
Entertainment News : ਕੰਗਨਾ ਰਣੌਤ ਸਟਾਰਰ ਫਿਲਮ ‘Bharat Bhhagya Viddhaata’ ਜੂਨ ‘ਚ ਹੋਵੇਗੀ ਰਿਲੀਜ਼

Entertainment News : ਕੰਗਨਾ ਰਣੌਤ ਸਟਾਰਰ ਫਿਲਮ ‘Bharat Bhhagya Viddhaata’ ਜੂਨ ‘ਚ ਹੋਵੇਗੀ ਰਿਲੀਜ਼

5 hours ago
HEALTH : ਭਾਰਤ ਨੇ ਕਈ ਡਿਜੀਟਲ ਸਿਹਤ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਲਈ ਸਵਸਥ ਭਾਰਤ ਪੋਰਟਲ ਲਾਂਚ ਕੀਤਾ

HEALTH : ਭਾਰਤ ਨੇ ਕਈ ਡਿਜੀਟਲ ਸਿਹਤ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਲਈ ਸਵਸਥ ਭਾਰਤ ਪੋਰਟਲ ਲਾਂਚ ਕੀਤਾ

5 hours ago
IPL 2026 : ਹੈਦਰਾਬਾਦ ਅਤੇ ਪੰਜਾਬ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ ; ਪੰਜਾਬ ਨੇ ਟਾਸ ਜਿੱਤ ਕੇ ਲਿਆ ਇਹ ਫੈਸਲਾ

IPL 2026 : ਹੈਦਰਾਬਾਦ ਅਤੇ ਪੰਜਾਬ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ ; ਪੰਜਾਬ ਨੇ ਟਾਸ ਜਿੱਤ ਕੇ ਲਿਆ ਇਹ ਫੈਸਲਾ

6 hours ago
Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

7 hours ago
Haryana : ਰਾਜ ਅਪਰਾਧ ਸ਼ਾਖਾ ਵਿੱਚ ਵੱਡਾ ਫੇਰਬਦਲ ; ਅਧਿਕਾਰੀਆਂ ਨੂੰ ਸੌਂਪੇ ਗਏ ਨਵੇਂ ਚਾਰਜ 

Haryana : ਰਾਜ ਅਪਰਾਧ ਸ਼ਾਖਾ ਵਿੱਚ ਵੱਡਾ ਫੇਰਬਦਲ ; ਅਧਿਕਾਰੀਆਂ ਨੂੰ ਸੌਂਪੇ ਗਏ ਨਵੇਂ ਚਾਰਜ 

7 hours ago
ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ ਬੀ.ਡੀ.ਪੀ.ਓ. ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ ਬੀ.ਡੀ.ਪੀ.ਓ. ਰੰਗੇ ਹੱਥੀਂ ਕਾਬੂ

7 hours ago
ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਪੁਰਾਣੇ ਸ਼ਾਸਕ ਜਲਦੀ ਸਲਾਖਾਂ ਪਿੱਛੇ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਪੁਰਾਣੇ ਸ਼ਾਸਕ ਜਲਦੀ ਸਲਾਖਾਂ ਪਿੱਛੇ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

7 hours ago
Hindi News
English News
Thursday, May 7, 2026
No Result
View All Result
24 °c
Chandigarh
29 ° Thu
31 ° Fri
34 ° Sat
36 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬੀ ਗ਼ਜ਼ਲ ਦਾ ਸਿਖ਼ਰਲਾ ਗੁੰਬਦ ਪ੍ਰਿੰਸੀਪਲ ਤਖ਼ਤ ਸਿੰਘ-ਗੁਰਭਜਨ ਗਿੱਲ

June 13, 2024
in ਸਾਹਿਤਕ, ਖਬਰਾਂ, ਪੰਜਾਬ, ਪੰਜਾਬੀ, ਪੰਜਾਬੀਅਤ
ਪੰਜਾਬੀ ਗ਼ਜ਼ਲ ਦਾ ਸਿਖ਼ਰਲਾ ਗੁੰਬਦ ਪ੍ਰਿੰਸੀਪਲ ਤਖ਼ਤ ਸਿੰਘ-ਗੁਰਭਜਨ ਗਿੱਲ

ਪੰਜਾਬੀ ਗ਼ਜ਼ਲ ਦਾ ਸਿਖ਼ਰਲਾ ਗੁੰਬਦ ਪ੍ਰਿੰਸੀਪਲ ਤਖ਼ਤ ਸਿੰਘ – ਗੁਰਭਜਨ ਗਿੱਲ

ਚੰਡੀਗੜ੍ਹ, 13ਜੂਨ(ਵਿਸ਼ਵ ਵਾਰਤਾ)- ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ਚਮਕਦੇ। ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜਾਮਾ ਪਹਿਨਾਉਣ ਵਾਲਿਆਂ ਦੇ ਮੋਢੀ ਸਨ। 15 ਸਤੰਬਰ 1914 ਨੂੰ 50 ਚੱਕ ਈਸੜੂ (ਲਾਇਲਪੁਰ) ‘ਚ ਸ: ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਜੀ ਹਰਨਾਮ ਕੌਰ ਦੀ ਕੁੱਖੋਂ ਜਨਮੇ ਪ੍ਰਿੰਸੀਪਲ ਤਖ਼ਤ ਸਿੰਘ ਸਾਨੂੰ 26 ਫਰਵਰੀ 1990 ਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਆਪਣੀ ਗਰੈਜੂਏਸ਼ਨ ਉਨ੍ਹਾਂ ਖ਼ਾਲਸਾ ਕਾਲਿਜ ਅੰਮ੍ਰਿਤਸਰ ਤੋਂ ਕੀਤੀ ਜਿੱਥੇ ਵਿਅੰਗ ਲੇਖਕ ਸ: ਸੂਬਾ ਸਿੰਘ ਉਨ੍ਹਾਂ ਦੇ ਸਹਿਪਾਠੀ ਸਨ। ਉਨ੍ਹਾਂ ਦੀਆਂ ਗ਼ਜ਼ਲ ਰਚਨਾਵਾਂ ਵਿੱਚ ਲਿਸ਼ਕੋਰਾਂ, ਮੇਰੀ ਗ਼ਜ਼ਲ ਯਾਤਰਾ, ਗ਼ਜ਼ਲ ਕਾਵਿ, ਲਹੂ ਦੀ ਵਰਖਾ,ਕਾਵਿ ਸੰਗ੍ਰਹਿ ਵੰਗਾਰ, ਹੰਭਲੇ, ਅਣਖ਼ ਦੇ ਫੁੱਲ ਪ੍ਰਮੁੱਖ ਹਨ। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਡਾ: ਸ ਨ ਸੇਵਕ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਪ੍ਰਕਾਸ਼ਿਤ ਕੀਤੀ ਗਈ ਸੀ। ਆਪਣੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੀ ਜੀਵਨੀ ਵੀ ਉਨ੍ਹਾਂ 1959 ਚ ਲਿਖ ਕੇ ਪ੍ਰਕਾਸ਼ਿਤ ਕਰਵਾਈ ਸੀ।
ਪ੍ਰਿੰਸੀਪਲ ਤਖ਼ਤ ਸਿੰਘ ਉਰਦੂ ਸਾਹਿੱਤ ਵਿੱਚ ਨਜ਼ਮ ਦੇ ਵੱਡੇ ਕਵੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਉਰਦੂ ‘ਚ ਕਾਵਿ ਪੁਸਤਕਾਂ ਦੇ ਨਾਮ ਖ਼ਲਿਸ਼ ਏ ਅਹਿਸਾਸ, ਸ਼ਬੇ ਉਰੀਆਂ ,ਤਖ਼ਤ ਏ ਰਵਾਂ ਤੇ ਵਜਦ ਏ ਹੈਰਤ ਹਨ।
ਉਨ੍ਹਾਂ ਦਾ ਜੱਦੀ ਪਿੰਡ ਖੰਨਾ ਨੇੜੇ ਈਸੜੂ(ਲੁਧਿਆਣਾ) ਸੀ ਪਰ ਬਹੁਤਾ ਚਿਰ ਫੀਰੋਜ਼ਪੁਰ, ਫਰੀਦਕੋਟ ਆਦਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਰਹੇ। ਸੇਵਾ ਮੁਕਤੀ ਉਪਰੰਤ ਉਹ 2047 ਗੁੱਜਰਾਂ ਅਗਵਾੜ ਰਾਏਕੋਟ ਰੋਡ ਜਗਰਾਉਂ ਵਿੱਚ ਰਹਿਣ ਲੱਗ ਪਏ। ਇਥੇ ਹੀ ਉਨ੍ਹਾਂ ਅੰਤਿਮ ਸਵਾਸ ਲਏ। ਜਗਰਾਉਂ ਦੀ ਸਾਹਿੱਤਕ ਫ਼ਿਜ਼ਾ ਚ ਉਹ ਬਾਬਲ ਵਰਗੇ ਸਨ। ਉਨ੍ਹਾਂ ਦੇ ਸ਼ਾਗਿਰਦਾਂ ਦੀ ਲੰਮੀ ਕਤਾਰ ਹੈ।
ਮੈਨੂੰ ਮਾਣ ਹੈ ਕਿ ਉਨ੍ਹਾਂ ਦੇ ਉਤਸ਼ਾਹ ਤੇ ਅਗਵਾਈ ਸਦਕਾ ਹੀ ਮੈਂ ਗ਼ਜ਼ਲ ਖੇਤਰ ‘ਚ ਸਿਰਜਣਸ਼ੀਲ ਹੋਣ ਦੀ ਹਿੰਮਤ ਕਰ ਸਕਿਆ। ਮੇਰੀ ਪਹਿਲੀ ਗ਼ਜ਼ਲ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ ਦਾ 1985 ਚ ਉਨ੍ਹਾਂ ਹੀ ਮੁੱਖ ਬੰਦ ਲਿਖਿਆ ਸੀ। ਪ੍ਰਿੰਸੀਪਲ ਤਖ਼ਤ ਸਿੰਘ ਜੀ ਦੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਨੇ ਗੋਆ ਦੀ ਆਜ਼ਾਦੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਯਾਦ ਚ ਹਰ ਸਾਲ 15 ਅਗਸਤ ਨੂੰ ਈਸੜੂ ਵਿਖੇ ਬਰਸੀ ਸਮਾਗਮ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪ੍ਰਸਿੱਧੀ ਉਸ ਵਕਤ ਸਿਖਰ ਤੇ ਪੁੱਜੀ ਜਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਡਾ: ਉਜਾਗਰ ਸਿੰਘ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਮਹਿਕਾਂ ਭਰੀ ਸਵੇਰ ਬੀ ਏ ਭਾਗ ਦੂਜਾ ਦੇ ਸਿਲੇਬਸ ਵਿੱਚ ਸ਼ਾਮਿਲ ਕੀਤੀ। ਉਸ ਦੇ ਦੋ ਸ਼ਿਅਰ ਘਰ ਘਰ ਦੀ ਕਹਾਣੀ ਬਣੇ।

ਘੁਲ਼ ਰਹੇ ਨੇ ਜ਼ੁਲਮ ਲਹਿਰਾਂ ਨਾਲ ਯੋਧੇ,
ਬੇਜ਼ਮੀਰੇ ਬਹਿ ਕਿਨਾਰੇ ਹੱਸ ਰਹੇ ਨੇ।

ਉਹ ਭਲਾ ਕਾਹਦੀ ਕਲਾ ਜਿਹੜੀ ਸਦਾ ਮਹਿਲਾਂ ਨੂੰ ਚਿਤਰੇ,
ਚਿਤਰੀਏ ਤਾਂ ਝੁੱਗੀਆਂ ਮਹਿਲਾਂ ‘ਚ ਢਾਰੇ ਟੰਗ ਦੇਈਏ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਦੀ ਛਪੀ ਅਣਛਪੀ ਗ਼ਜ਼ਲ ਸਿਰਜਣਾ ਨੂੰ ਉਨ੍ਹਾਂ ਦੇ ਸਪੁੱਤਰ ਸ੍ਵ: ਕਰਨਲ ਗੁਰਦੀਪ ਸਿੰਘ (ਜਗਰਾਉਂ) ਪਾਸੋਂ ਸੰਪਾਦਿਤ ਕਰਵਾ ਕੇ 1998 ‘ਚ ਪ੍ਰਿੰਸੀਪਲ ਤਖ਼ਤ ਸਿੰਘ ਦੀਆਂ ਗ਼ਜ਼ਲਾਂ ਨਾਮ ਹੇਠ ਪ੍ਰਕਾਸ਼ਿਤ ਕੀਤਾ। ਇਸ ਦੇ 330 ਪੰਨੇ ਹਨ।
ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਰਚਨਾ ਵਿੱਚ ਸ਼ੁੱਧ ਪੰਜਾਬੀ ਮੁਹਾਵਰਾ ਤੇ ਮੁਹਾਂਦਰਾ ਬੋਲਦਾ ਹੈ। ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਦੀ ਪੁਨਰ ਪ੍ਰਕਾਸ਼ਨਾ ਨਾ ਹੋਣ ਕਾਰਨ ਖੋਜ ਵਿਦਿਆਰਥੀਆਂ ਲਈ ਅਪਹੁੰਚ ਹੈ। ਆਉ! ਰਲ ਮਿਲ ਕੇ ਆਪਣੇ ਵਡਪੁਰਖੇ ਦੀ ਰਚਨਾ ਨੂੰ ਸਾਹਿੱਤ ਨਾਲ ਸਬੰਧਿਤ ਸਾਈਟਸ ਵਿੱਚ ਪਾਉਣ ਦਾ ਉਪਰਾਲਾ ਕਰੀਏ।-
◾️ਗੁਰਭਜਨ ਗਿੱਲ
ਪੇਸ਼ ਹਨ ਉਨ੍ਹਾਂ ਦੀਆਂ ਕੁਝ ਗ਼ਜ਼ਲਾਂ

1.
ਪਲ ਭਰ ਹੀ ਆਪਣੇ ਆਪ ਵਿੱਚ ਮੈਨੂੰ ਸਮੋ ਕੇ ਵੇਖ।
ਤੂੰ ਆਪਣੇ ਆਪ ਦਾ ਤਾਂ ਹੈਂ ਮੇਰਾ ਵੀ ਹੋ ਕੇ ਵੇਖ।

ਬੱਦਲ ਨੇ ਜਾਂ ਧੂੰਆਂ ਨੇ ਜਾਂ ਚਿਣਗਾਂ ਨੇ ਮਨ ਦੀਆਂ,
ਹਾਉਕੇ ਦਮਾਂ ਦੀ ਡੋਰ ਵਿੱਚ ਇੱਕ ਦਿਨ ਪਰੋ ਕੇ ਵੇਖ।

ਆਪਣੇ ਲਈ ਮੈਂ ਆਪ ਹੀ ਸੂਲੀ ਦੇ ਵਾਂਗ ਹਾਂ,
ਮੈਂ ਕੌਣ ਹਾਂ, ਕਦੀ ਤਾਂ ਮੇਰੇ ਕੋਲ ਆ ਕੇ ਵੇਖ।

ਬਹਿ ਕੇ ਪਰ੍ਹਾਂ ਹੀ ਵੇਖ ਨਾ ਗੋਰੇ ਸਰੀਰ ਵੱਲ,
ਪੱਥਰ ਹੈ ਇਹ ਕਿ ਮੋਮ, ਰਤਾ ਨਹੁੰ ਖੁਭੋ ਕੇ ਵੇਖ।

ਸਾਹਾਂ ਦੇ ਰੂਪ ਵਿੱਚ ਸਮਾਂ ਦਰਿਆ ਹੈ ਅੱਗ ਦਾ,
ਵਾਲੋਂ ਮਹੀਨ ਪੁਲ਼ ਤੇ ਨਾ ਐਵੇਂ ਖਲੋ ਕੇ ਵੇਖ।

ਇਥੇ ਕਠੋਰ ਕਹਿਕਹੇ ਚੀਕਾਂ ਨੂੰ ਚੂਸ ਜਾਣ,
ਕੰਧਾਂ ਨੇ ਸਭ ਸਲਾਭੀਆਂ, ਮੁੜ ਘਿੜ ਨਾ ਰੋ ਕੇ ਵੇਖ।

ਬੈਠੋਂ ਤੁੰ ਆਪਣੇ ਆਪ ਵਿੱਚ ਆਪਣੇ ਤੋਂ ਆਰ ਪਾਰ,
ਤੇਰੇ ਜਿਹਾ ਏ ਹੋਰ ਵੀ ਸ਼ੀਸ਼ੇ ਨੂੰ ਧੋ ਕੇ ਵੇਖ।
2.
ਅੱਗ ਵਾਂਗ ਉਸ ਦਾ ਲਹੂ ਸ਼ਬਦਾਂ ‘ਚ ਜਦ ਖਿੱਲਰ ਗਿਆ।
ਅਰਥ ਸਭ ਅਖ਼ਬਾਰ ਦੀ ਸੁਰਖ਼ੀ ਦੇ ਸਨ ਉਹ ਮਰ ਗਿਆ।

ਉੱਡਦਿਆਂ ਬੱਦਲਾਂ ਦੇ ਪਰਛਾਵੇਂ ਵੀ ਪੁੱਛਦੇ ਰਹਿ ਗਏ,
ਸੀਸ ਜਿਸ ਨੂੰ ਨਿੱਤ ਨਿਵਾਉਂਦੇ ਸਾਂ ਅਸੀਂ, ਕਿੱਧਰ ਗਿਆ।

ਉਸ ਦੇ ਮਨ ਦੀ ਰੌਸ਼ਨੀ ਹੀ ਉਸ ਨੂੰ ਲੈ ਡੁੱਬੀ, ਦਰੁਸਤ,
ਪਰ ਸਮਾਂ ਦੱਸੇਗਾ, ਡੁੱਬ ਕੇ ਤਾਂ ਸਗੋਂ ਉਹ ਤਰ ਗਿਆ।

ਅਣਗਿਣਤ ਗੂੰਜਾਂ ‘ਚ ਵਿਸ ਘੋਲ਼ੇਗੀ ਹਰ ਆਉਂਦੀ ਸਦੀ,
ਕਤਲ਼ ਤਾਂ ਦਿਲ ਦੇ ਖਰੇ ਬੋਲਾਂ ਨੂੰ ਕੋਈ ਕਰ ਗਿਆ।

ਆਤਮਾ ਵਾਂਗ ਆਪ ਤਾਂ ਉਡ ਪੁਡ ਗਿਆ ਆਕਾਸ਼ ਵੱਲ,
ਪਰ ਬਦਨ ਮਿੱਟੀ ਦਾ ਗੋਲ਼ੀ ਦੀ ਤਲੀ ਤੇ ਧਰ ਗਿਆ।

ਕੀ ਖ਼ੁਦਾ ਆਪੀਂ ਵੀ ਬੇਬਸ ਸੀ, ਨਹੀਂ ਤਾਂ ਉਹ ਕਿਵੇਂ,
ਇੱਕ ਘਿਨਾਉਣੇ ਪਾਪ ਨੂੰ ਚੁਪ ਚਾਪ ਏਦਾਂ ਜਰ ਗਿਆ।

ਇੱਕ ਮੁਸਾਫ਼ਿਰ ਨੂੰ ਸਫ਼ਰ ਦਾ ਇਹ ਵੀ ਮਿਲਣਾ ਸੀ ਇਨਾਮ,
ਉਸ ਨੂੰ ਖ਼ੁਦ ਰਸਤਾ ਹੀ, ਰਸਤਾ ਦੇਣ ਤੋਂ ਸੀ ਡਰ ਗਿਆ।

ਕੇਵਲ ਇਸ ਕਰ ਕੇ ਉਦੇ ਸਿਰ ਤੋਂ ਦੀ ਪਾਣੀ ਵਗ ਤੁਰੇ,
ਕਿਉਂ ਘਟਾ ਬਣ ਕੇ ਬਿਨਾ ਪੁੱਛੇ ਥਲਾਂ ਤੇ ਵਰ੍ਹ ਗਿਆ।

ਕਤਲ਼ ਕੀ ਕੀਤਾ, ਸਮੁੰਦਰ ਵਿੱਚ ਬਦਲ ਦਿੱਤੀ ਨਦੀ,
ਤੇਰਾ ਕੀ ਏ, ਤੂੰ ਕਦੇ ਚੜ੍ਹਿਆ ਕਦੇ ਉੱਤਰ ਗਿਆ।

ਮੇਸ ਸਕੇਗਾ ਉਨ੍ਹਾਂ ਸ਼ਬਦਾਂ ਨੂੰ ਕੌਣ ਇਤਿਹਾਸ ‘ਚੋਂ,
ਤੂੰ ਸਦੀਵ ਕਾਲ ਦਾ ਚਾਨਣ ਜਿੰਨ੍ਹਾਂ ਵਿੱਚ ਭਰ ਗਿਆ।
3.

ਉਹ ਹਵਾ ਝੁੱਲੀ ਕਿ ਕੁੱਬਾ ਹੋ ਗਿਆ।
ਬਿਰਖ ਰਾਤੋ ਰਾਤ ਬੁੱਢਾ ਹੋ ਗਿਆ।

ਸੈਨਤਾਂ ਕਰਦੀ ਕਿਰਨ ਬੁੱਝਦੀ ਫਿਰੇ,
ਕੌਣ ਦਰ ਕਿੰਨਾ ਕੁ ਅੰਨ੍ਹਾ ਹੋ ਗਿਆ।

ਸਿਰ ਜੁੜੇ ਛੱਲਾਂ ਦੇ ਇਉਂ ਜਦ ‘ਵਾ ਰੁਕੀ,
ਮੂੰਹ ਤਲਾਅ ਦਾ ਫਿਰ ਤੋਂ ਸ਼ੀਸ਼ਾ ਹੋ ਗਿਆ।

ਸੱਚ ਜਿਦ੍ਹਾ ਚੁਭਦਾ ਸੀ ਸਭ ਨੂੰ ਸੂਲ ਵਾਂਗ,
ਉਹ ਸ਼ੁਦਾਅ ਸੂਲੀ ਨੂੰ ਪਿਆਰਾ ਹੋ ਗਿਆ।

ਮੇਰੇ ਝਲਕਾਰੇ ਸੀ ਪਲ ਝਲ ਦੇ ਮਸੀਂ,
ਸਿਰ ਤੋਂ ਵਗਦੀ ਅਗ ਦਾ ਦਰਿਆ ਹੋ ਗਿਆ।

ਉਡ ਗਿਆ ਪੰਛੀ ਲਗਰ ਤੇ ਝੂਟ ਕੇ,
ਮਨ ਦੇ ਸੁਫ਼ਨੇ ਵਾਂਗ ਸੁਫ਼ਨਾ ਹੋ ਗਿਆ।
4.

ਲੰਘ ਕੇ ਵੇਂਹਦਾ ਸਿਰ ਤੋਂ ਪਾਣੀ ਸ਼ੀਸ਼ੇ ਦਾ !
ਮੇਰਾ ਪਰਛਾਵਾਂ ਸੀ ਹਾਣੀ ਸ਼ੀਸ਼ੇ ਦਾ।

ਅੰਬਰ ਦੇ ਤਾਰੇ ਸਿੰਨ੍ਹੀ ਬੈਠੇ ਨੇ ਰੋੜ,
ਚੰਨ ਫਿਰੇ ਕਿਉਂ ਸੀਨਾ ਤਾਣੀ ਸ਼ੀਸ਼ੇ ਦਾ।

ਡਿੱਠਾ ਆਪਣਾ ਆਪ ਮੈਂ ਤੇਲ ਦੇ ਤੁਪਕੇ ਵਿਚ !
ਵੇਖ ਲਿਆ ਮੂੰਹ ਸ਼ੀਸ਼ੇ ਥਾਣੀ ਸ਼ੀਸ਼ੇ ਦਾ।

ਮੇਰਾ ਪਰਛਾਵਾਂ ਤਕ ਉਸ ‘ਚੋਂ ਦਿਸਦਾ ਸੀ।
ਉਸ ਗੋਰੀ ਦਾ ਜਿਸਮ ਸੀ ਜਾਣੀ ਸ਼ੀਸ਼ੇ ਦਾ !

ਮੌਤ ਚਿੜੀ ਦੀ ਸ਼ੀਸ਼ੇ ਹੱਥੋਂ ਹੋਣੀ ਸੀ,
ਲੈ ਡੁੱਬਿਆ ਅਗ-ਲਗਣਾ ਪਾਣੀ ਸ਼ੀਸ਼ੇ ਦਾ !

ਚਖ ਚਖ ਵੇਖੇ ਸ਼ੀਸ਼ਾ ਵੀ ਤਾਂ ਹੁਸਨ ਦਾ ਸ਼ਹਿਤ,
ਦ ਜੇ ਗੋਰੀ ਜਾਵੇ ਮਾਣੀ ਸ਼ੀਸ਼ੇ ਦਾ !

ਇਹ ਮੇਰੀ ਗਰਦਨ ‘ਤੇ ਕਿਸਦਾ ਚਿਹਰਾ ਏ ?
ਸ਼ਕਲ ਕਲੇਜਾ ਜਾਵੇ ਛਾਣੀ ਸ਼ੀਸ਼ੇ ਦਾ।

ਅਪਣੇ ਆਪ ਨੂੰ ਤੱਕਣ ਦੀ ਜਦ ਲੱਗੇ ਤ੍ਰੇਹ
ਮੰਗੇ ਪਾਣੀ, ਰੂਪ ਦੀ ਰਾਣੀ, ਸ਼ੀਸ਼ੇ ਦਾ।

Tags: ghazal literatureGurbhajan Gillpioneer of Punjabi ghazalPrincipal Takhat SinghPunjabi ghazal
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ

by Ankit
May 6, 2026
0

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਮਈ 2026 (ਸਤੀਸ਼...

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

by Ankit
May 6, 2026
0

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ  ਪੁਲਿਸ ਟੀਮਾਂ ਨੇ 57 ਵਿਅਕਤੀਆਂ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
May 6, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 6 ਮਈ (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ

ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ

by Ankit
May 6, 2026
0

ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ ਭਗਵੰਤ ਸਿੰਘ ਮਾਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ

by Ankit
May 6, 2026
0

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਮਈ 2026 (ਸਤੀਸ਼...

Most Popular

ਮਜ਼ਦੂਰ ਦਿਵਸ ਮੌਕੇ ਬੇਰੁਜ਼ਗਾਰ ਰੁਜ਼ਗਾਰ ਮੰਗਣ ਲਈ ਮੁੱਖ ਮੰਤਰੀ ਦੀ ਕੋਠੀ ਜਾਣਗੇ 

ਮਜ਼ਦੂਰ ਦਿਵਸ ਮੌਕੇ ਬੇਰੁਜ਼ਗਾਰ ਰੁਜ਼ਗਾਰ ਮੰਗਣ ਲਈ ਮੁੱਖ ਮੰਤਰੀ ਦੀ ਕੋਠੀ ਜਾਣਗੇ 

by Ankit
1 week ago
0

ਮਜ਼ਦੂਰ ਦਿਵਸ ਮੌਕੇ ਬੇਰੁਜ਼ਗਾਰ ਰੁਜ਼ਗਾਰ ਮੰਗਣ ਲਈ ਮੁੱਖ ਮੰਤਰੀ ਦੀ ਕੋਠੀ ਜਾਣਗੇ  ਬੇਰੁਜ਼ਗਾਰ ਸਾਂਝਾ ਮੋਰਚਾ ਮੁੱਖ ਮੰਤਰੀ ਭਗਵੰਤ ਮਾਨ ਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 