ਖੁਦਕੁਸ਼ੀ ਨੋਟ ਦੀ ਚਰਚਾ ਨੂੰ ਲੈਕੇ ਸਿਆਸੀ ਨੇਤਾ ਘਬਰਾਏ
ਬੁਢਲਾਡਾ (ਮਾਨਸਾ), 28 ਅਗਸਤ ()- ਨਗਰ ਕੌਂਸਲ ਬੁਢਲਾਡਾ ਦੇ ਮੌਜੂਦਾ ਪ®ਧਾਨ ਅਤੇ ਅਕਾਲੀ ਆਗੂ ਹਰਵਿੰਦਰ ਸਿੰਘ ਬੰਟੀ ਵੱਲੋਂ ਮੰਗਲਵਾਰ ਨੂੰ ਦੁਪਹਿਰ ਪਿੱਛੋਂ ਆਪਣੇ ’ਤੇ ਲੱਗਦੀਆਂ ਆ ਰਹੀਆਂ ਤੋਹਮਤਾਂ ਤੋਂ ਪ®ੇਸ਼ਾਨ ਹੋਕੇ ਕੋਈ ਜ਼ਹਿਰੀਲੀ ਚੀਜ ਖਾਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਖੁਦਕੁਸ਼ੀ ਦੀ ਘਟਨਾ ਨੂੰ ਲੈਕੇ ਬੁਢਲਾਡਾ ਵਿਚ ਸੋਗ ਪਸਰ ਗਿਆ ਹੈ, ਹਾਲਾਂਕਿ ਉਸ ਪਾਸੋਂ ਕੋਈ ਖੁਦਕੁਸ਼ੀ ਨੋਟ ਮਿਲਣ ਦੀ ਵੀ ਚਰਚਾ ਹੈ, ਪਰ ਪੁਲੀਸ ਨੇ ਇਸ ਦਾ ਕੋਈ ਵੀ ਖੁਲਾਸਾ ਨਹੀਂ ਕੀਤਾ। ਐਸਐਸਪੀ ਮਨਧੀਰ ਸਿੰਘ ਪੁਲੀਸ ਪਾਰਟੀ ਸਮੇਤ ਦੇਰ ਸ਼ਾਮ ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਪੱੁਜੇ। ਮਾਪਿਆਂ ਵੱਲੋਂ ਬµਟੀ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਸਤੇ ਕਈ ਨੇਤਾਵਾਂ ਦਾ ਨਾਂਅ ਲਿਆ ਜਾ ਰਿਹਾ ਹੈ, ਜਿੰਨ੍ਹਾਂ ਵਿਚ ਕੁਝ ਸੱਤਾਧਾਰੀ ਧਿਰ ਨਾਲ ਜੁੜੇ ਹੋਏ ਵੀ ਦੱਸੇ ਜਾਂਦੇ ਹਨ।
ਉਸ ਵੱਲੋਂ ਅੱਜ ਬਾਅਦ ਦੁਪਹਿਰ ਬੁਢਲਾਡਾ ਵਿਚ ਜਿਉਂ ਹੀ ਕੋਈ ਜਹਿਰੀਲਾ ਪਦਾਰਥ ਨਿਗਲਿਆ ਤਾਂ ਉਥੇ ਬੁਢਲਾਡਾ ਵਿਖੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮਾਨਸਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਕਾਹਲੀ ਨਾਲ ਦਾਖਲ ਕਰਵਾਇਆ ਗਿਆ, ਪਰ ਇਥੇ ਪਹੁੰਚਣ ਸਾਰ ਹੀ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰਨ ਨਾਲ ਇਸ ਸ਼ਹਿਰ ਵਿਚ ਚੁੱਪ ਪਸਰ ਗਈ ਅਤੇ ਰਾਜਨੀਤਿਕ ਲੋਕ ਵੱਡੀ ਪੱਧਰ *ਤੇ ਉਸ ਹਸਪਤਾਲ ਵੱਲ ਪੁੱਜਣ ਲੱਗੇ।
ਜ਼ਿਕਰਯੋਗ ਹੈ ਕਿ ਸ਼ਹਿਰ ਬੁਢਲਾਡਾ ਵਿਚ ਅਧੂਰੇ ਵਿਕਾਸ ਕਾਰਜਾਂ ਨੂੰ ਲੈਕੇ ਕਾਫੀ ਸਮੇਂ ਤੋਂ ਧਰਨੇ, ਮੁਜ਼ਾਹਰੇ ਹੁਦੇ ਆ ਰਹੇ ਹਨ, ਜਿਸ ਵਾਸਤੇ ਨਗਰ ਸੁਧਾਰ ਕਮੇਟੀ ਬੁਢਲਾਡਾ ਦਾ ਗਠਨ ਕੀਤਾ ਗਿਆ ਸੀ। ਸ਼ਹਿਰ ਦੀ ਮਾੜੀ ਸਥਿਤੀ ਨੂੰ ਲੈਕੇ ਅਨੇਕਾਂ ਵਾਰ ਬੁਢਲਾਡਾ ਬµਦ ਹੋਣ ਅਤੇ ਧਰਨੇ, ਮੁਜਾਹਰਿਆਂ ਦੌਰਾਨ ਹਰਵਿµਦਰ ਸਿੰਘ ਬੰਟੀ ’ਤੇ ਖੁੱਲ੍ਹੇ ਆਮ ਘਪਲਾ ਕਰਨ ਦੇ ਦੋਸ਼ ਲੱਗਦੇ ਆ ਰਹੇ ਸਨ। ਕੁਝ ਨੇਤਾਵਾਂ ਵੱਲੋਂ ਮµਚ ਤੋਂ ਵੀ ਉਸ ’ਤੇ ਦੋਸ਼ ਮੜੇ ਗਏ, ਜਿਸ ਨੂੰ ਲੈਕੇ ਬµਟੀ ਪ®ੇਸ਼ਾਨ ਚੱਲਦੇ ਰਹਿਣ ਦੀ ਚਰਚਾ ਅੱਜ ਖੂਬ ਚੱਲਦੀ ਰਹੀ।
ਇਸ ਤੋਂ ਪਹਿਲਾਂ ਬੁਢਲਾਡਾ ਦੀ ਤਰਸਯੋਗ ਹਾਲਤ ਦੇ ਸੁਧਾਰ ਲਈ ਨਗਰ ਸੁਧਾਰ ਸਭਾ ਵੱਲੋਂ ਸ਼ੁਰੂ ਕੀਤਾ ਸੰਘਰਸ਼ 20 ਤੋਂ 22 ਅਗਸਤ ਤੱਕ ਲਗਾਤਾਰ ਤਿੰਨ ਦਿਨ ਚੱਲਿਆ, ਜਿਸ ਦੌਰਾਨ ਪ੍ਰਸ਼ਾਸ਼ਨ ਵੱਲੋਂ ਥਾਣਾ ਮੁਖੀ ਰਾਜਿੰਦਰਪਾਲ ਸਿੰਘ ਦੀ ਬਦਲੀ ਕਰਨ ਤੋਂ ਬਾਅਦ ਬੇਸ਼ੱਕ ਸੰਘਰਸ਼ ਅੱਜ 28 ਅਗਸਤ ਤੱਕ ਮੁਲਤਵੀਂ ਕਰ ਦਿੱਤਾ ਗਿਆ ਸੀ ਅਤੇ ਐਸ.ਡੀ.ਐਮ ਵੱਲੋਂ ਨਗਰ ਕੌਂਸਲ ਦੀ ਬੇਭਰੋਸਗੀ ਮਤੇ ਸਬੰਧੀ ਮੀਟਿੰਗ ਭਲਕੇ 29 ਅਗਸਤ ਨੂੰ ਸੱਦੀ ਹੋਈ ਸੀ, ਜਿਸ ਵਿਚ ਕੌਂਸਲ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਵੱਲੋਂ ਕੌਂਸਲਰਾਂ ਦਾ ਬਹੁਮਤ ਸਾਬਤ ਕਰਨਾ ਸੀ। ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਦੇ ਕਾਰਨ ਦੀ ਇਕ ਵਜ੍ਹਾ ਇਹ ਵੀ ਹੋ ਸਕਦੀ ਹੈ, ਕਿਉਂਕਿ ਕੁਝ ਕੌਂਸਲਰ ਉਸ ਨਾਲੋਂ ਨਾਤਾ ਤੋੜਦੇ ਵਿਖਾਈ ਦਿੰਦੇ ਸਨ।
ਉਸ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਤੇਜ ਸਿµਘ ਦਾ ਕਹਿਣਾ ਹੈ ਕਿ ਬµਟੀ ਦਾ ਕµਮ ਪਾਰਦਰਸ਼ੀ ਸੀ, ਪਰ ਕੁਝ ਵਿਅਕਤੀ ਉਸ ਨੂੰ ਪ®ਧਾਨਗੀ ਦੀ ਕੁਰਸੀ ’ਤੇ ਨਹੀਂ ਦੇਖਣਾ ਚਾਹੁµਦੇ ਸਨ, ਜਿਸ ਕਾਰਨ ਉਸ ਨੂੰ ਬੇਵਜ੍ਹਾ ਪ®ੇਸ਼ਾਨ ਕਰਦੇ ਆ ਰਹੇ ਸਨ। ਘਟਨਾ ਸਬੰਧੀ ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਹਰਵਿੰਦਰ ਸਿੰਘ ਬੰਟੀ ਦੁਪਹਿਰ ਸਮੇਂ ਇੱਕ ਦੁਕਾਨ ’ਤੇ ਮੌਜੂਦ ਸੀ, ਜਿੱਥੇ ਉਸ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕੁਝ ਨੇਤਾਵਾਂ ’ਤੇ ਦੋਸ਼ ਲਾਉਦਿਆਂ ਮੰਗ ਕੀਤੀ ਕਿ ਇਸ ਲਈ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਸਿਰ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਨੂੰ ਇਸ ਵਜੋਂ ਅਪਣਾ ਰੋਸ ਤਿੱਖਾ ਕਰਨਾ ਪਵੇਗਾ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਬੰਟੀ ਦੀ ਖੁਦਕੁਸ਼ੀ ਪਿੱਛੇ ਕੁਝ ਨੇਤਾਵਾਂ ਦਾ ਹੱਥ ਹੈ।
ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਇਸ ਨੂੰ ਮਾੜੀ ਘਟਨਾ ਕਰਾਰ ਦਿµਦਿਆਂ ਕਿਹਾ ਕਿ ਬੰਟੀ ਦੇ ਜਾਣ ਲਈ ਕੁਝ ਰਾਜਨੀਤਕ ਲੋਕ ਜਿੰਮੇਵਾਰ ਹਨ। ਉਨ੍ਹਾਂ ਪੁਲੀਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਤੋਂ ਨਿਰਪੱਖ ਅਤੇ ਪਾਰਟੀਬਾਜ਼ੀ ਤੋਂ ਉਪਰ ਉਠਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਬੰਟੀ ਦੀ ਖੁਦਕੁਸ਼ੀ ਦਾ ਮਾਪਿਆਂ ਨੂੰ ਇਨਸਾਫ਼ ਮਿਲ ਸਕੇ। ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਰੱਖਵਾਇਆ ਗਿਆ ਹੈ।
ਐਸ. ਪੀ. ਅਨਿਲ ਕੁਮਾਰ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡੀ. ਐਸ. ਪੀ. ਸਿਮਰਜੀਤ ਸਿੰਘ ਲੰਘ ਤੇ ਪੁਲੀਸ ਪਾਰਟੀ ਵੱਡੀ ਗਿਣਤੀ ਵਿਚ ਮੌਜੂਦ ਸੀ। ਹਸਪਤਾਲ ਦੇ ਅੰਦਰ ਕੁਝ ਵਿਅਕਤੀਆਂ ਵੱਲੋਂ ਨੇਤਾਵਾਂ ਦੇ ਖਿਲਾਫ਼ ਰੋਸ ਭਰੇ ਨਾਅਰੇ ਵੀ ਲਗਾਏ ਗਏ।
ਫੋਟੋ ਕੈਪਸ਼ਨ: ਮ੍ਰਿਤਕ ਹਰਵਿੰਦਰ ਸਿੰਘ ਬੰਟੀ ਦੀ ਫਾਈਲ ਫੋਟੋ।