ਨਰਿੰਦਰ ਮੋਦੀ ਨੇ NDA ਸਾਂਸਦਾਂ ਨੂੰ ਕੀਤਾ ਸੰਬੋਧਿਤ , ਅੱਜ ਪੇਸ਼ ਕਰਨਗੇ ਦਾਅਵਾ
ਚੰਡੀਗੜ੍ਹ,7ਜੂਨ(ਵਿਸ਼ਵ ਵਾਰਤਾ)- BJP ਅਤੇ NDA ਦੇ ਸਾਰੇ ਸਹਿਯੋਗੀ ਦਲਾਂ ਤੋਂ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਨਰਿੰਦਰ ਮੋਦੀ ਨੇ NDA ਦੇ ਸੰਸਦ ਮੈਂਬਰਾਂ ਨੂੰ ਮੈਂਬਰਾਂ ਨੂੰ ਸੰਬੋਧਿਤ ਕੀਤਾ। ਮੋਦੀ ਨੇ ਸਭ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਦੇਸ਼ ਨੂੰ ਸਾਰੀਆਂ ਦੇ ਨਾਲ ਮਿਲਕੇ ਅੱਗੇ ਵੱਲ ਲੈ ਜਾਣਗੇ। ਉਹਨਾਂ ਕਿਹਾ ਕਿ ਇਹ NDA ਦਾ ਸਭ ਤੋਂ ਸਫਲ ਅਲਾਇੰਸ ਹੈ। ਉਹਨਾਂ ਕਿਹਾ ਕਿ ਇਹ ਅਲਾਇੰਸ ਚੌਥੇ ਟਰਮ ਵਿਚ ਐਂਟਰ ਕਰ ਰਿਹਾ ਹੈ। ਉਨਾਂ ਕਿਹਾ ਕਿ NDA ਸਿਰਫ ਸੱਤਾ ਪ੍ਰਾਪਤ ਕਰਨ ਵਾਲਿਆਂ ਦਾ ਸਮੂਹ ਨਹੀਂ ਹੈ ਬਲਕਿ ਇਹ ਦੇਸ਼ ਸੇਵਾ ਲਈ ਇੱਕਠੇ ਹੋਏ ਲੋਕ ਹਨ। ਮੌਕੇ ਉਹਨਾਂ ਅਟਲ ਬਿਹਾਰੀ ਬਾਜਪਾਈ, ਪ੍ਰਕਾਸ਼ ਸਿੰਘ ਬਾਦਲ ਅਤੇ ਬਾਲਾ ਸਾਹਿਬ ਠਾਕਰੇ ਨੂੰ ਵੀ ਯਾਦ ਕੀਤਾ। ਉਹਨਾਂ ਕਿਹਾ ਕਿ ਸਾਨੂੰ ਇਨ੍ਹਾਂ ਮਹਾਨ ਆਗੂਆਂ ‘ਤੇ ਮਾਣ ਹੈ। ਭਾਸ਼ਣ ਦੇ ਅੰਤ ‘ਚ ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਅਤੇ ਆਸ਼ਾਵਾਂ ਨੂੰ ਪੂਰਾ ਕਰਨ ‘ਚ ਕੋਈ ਕਮੀ ਨਹੀਂ ਛੱਡਣਗੇ। ਭਾਸ਼ਣ ਦੇ ਦੌਰਾਨ ਸਾਰੇ ਸਾਂਸਦ ਮੇਜ਼ ਵਜਾ ਕੇ ਮੋਦੀ ਦਾ ਸਮਰਥਨ ਕਰਦੇ ਰਹੇ ਅਤੇ ਪੂਰੀ ਮੀਟਿੰਗ ਦੌਰਾਨ ਉਤਸ਼ਾਹ ਦਾ ਦੌਰ ਬਣਿਆ ਰਿਹਾ।