ਜਕਾਰਤਾ, 27 ਅਗਸਤ – ਏਸ਼ੀਅਨ ਖੇਡਾਂ ਵਿਚ ਅੱਜ ਜੇਵਲਿਨ ਥਰੋਅ ਮੁਕਾਬਲੇ ਵਿਚ ਭਾਰਤ ਦੇ ਖਿਡਾਰੀ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਉਸ ਨੇ ਭਾਰਤ ਦੇ ਝੋਲੀ ਵਿਚ ਇਹ 8ਵਾਂ ਗੋਲਡ ਮੈਡਲ ਪਾਇਆ ਹੈ।
ਨੀਰਜ ਨੇ 88.06 ਮੀਟਰ ਦਾ ਰਿਕਾਰਡ ਬਣਾ ਕੇ ਸੋਨੇ ਉਤੇ ਨਿਸ਼ਾਨਾ ਲਾਇਆ।
ਇਸ ਤੋਂ ਇਲਾਵਾ 3000 ਮੀਟਰ ਸਟੀਪਲਚੇਜ ਚੈਂਪੀਅਨਸ਼ਿਪ ਵਿਚ ਭਾਰਤ ਦੀ ਸੁਧਾ ਸਿੰਘ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ।