7 ਜੂਨ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੇ ਨੇ ਮੋਦੀ
ਚੰਡੀਗੜ੍ਹ, 5ਜੂਨ(ਵਿਸ਼ਵ ਵਾਰਤਾ)- ਅਨੁਮਾਨ ਲਗਾਏ ਜਾ ਰਹੇ ਹਨ ਕਿ ਨਰੇਂਦਰ ਮੋਦੀ ਨੂੰ ਬੀਜੇਪੀ ਅਤੇ ਐਨਡੀਏ ਦੇ ਚੁਣੇ ਹੋਏ ਨੁਮਾਇੰਦੇ ਜਲਦ ਆਪਣਾ ਆਗੂ ਸਵੀਕਾਰ ਕਰਕੇ ਸਮਰਥਨ ਦੇ ਦੇਣਗੇ ਅਤੇ ਪੀਐਮ ਮੋਦੀ ਰਾਸ਼ਟਰਪਤੀ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਅੱਜ ਵੀ ਐਨਡੀਏ ਦੀ ਇਕ ਅਹਿਮ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਤੋਂ ਬਾਅਦ NDA ਦੇ ਸਹਿਯੋਗੀ ਦਲਾਂ ਦੀ ਸਥਿਤੀ ਸਾਫ ਹੋ ਜਾਵੇਗੀ। ਮੋਦੀ ਪ੍ਰਧਾਨ ਮੰਤਰੀ ਵੱਜੋਂ ਆਪਣਾ ਅਸਤੀਫਾ ਦੇ ਚੁੱਕੇ ਹਨ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਹੈ ਕਿ ਬੀਜੇਪੀ ਦੇ ਸਾਰੇ MP ਉਹਨਾਂ ਨੂੰ ਆਪਣਾ ਲਿਖਤੀ ਸਮਰਥਨ ਦੇ ਚੁੱਕੇ ਹਨ। ਸਹਿਯੋਗੀ ਪਾਰਟੀਆਂ ਵੱਲੋ ਅਜੇ ਲਿਖਤੀ ਸਮਰਥਨ ਬਾਕੀ ਹੈ ਜਿਸਤੋ ਬਾਅਦ ਮੋਦੀ ਰਾਸ਼ਟਰਪਤੀ ਕੋਲ ਆਪਣਾ ਦਾਅਵਾ ਪੇਸ਼ ਕਰਨਗੇ। 7 ਜੂਨ ਨੂੰ ਮੋਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੇ ਹਨ ਅਤੇ 8 ਜੂਨ ਨੂੰ ਸੋਹੁੰ ਚੁੱਕ ਸਮਾਗਮ ਹੋਣ ਦੀਆਂ ਖ਼ਬਰਾਂ ਸੂਤਰਾਂ ਦੇ ਹਵਾਲੇ ਨਾਲ ਮਿਲ ਰਹੀਆਂ ਹਨ।























