ਤੀਸਰੀ ਵਾਰ ਮੋਦੀ ਸਰਕਾਰ ਬਣਨੀ ਤਹਿ, ਚੰਦਰਬਾਬੂ ਨਾਇਡੂ ਦੇ ਬਿਆਨ ਨੇ ਸਪਸ਼ਟ ਕੀਤੀ ਸਥਿਤੀ
ਚੰਡੀਗੜ੍ਹ, 5ਜੂਨ(ਵਿਸ਼ਵ ਵਾਰਤਾ)- BJP ਵੱਲੋ ਸੱਦੀ ਗਈ NDA ਦੀ ਮੀਟਿੰਗ ਤੋਂ ਪਹਿਲਾ TDP ਦੇ ਮੁਖੀ ਚੰਦਰਬਾਬੂ ਨਾਇਡੂ ਦੇ ਬਿਆਨ ਨੇ ਸਰਕਾਰ ਬਣਨ ਦੀ ਸਥਿਤੀ ਨੂੰ ਸਾਫ ਕਰ ਦਿੱਤਾ ਹੈ।
ਜਦੋਂ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਤੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੁੱਛਿਆ ਗਿਆ ਕਿ ਉਹਕਿਸ ਨੂੰ ਸਮਰਥਨ ਦੇਣ ਜਾ ਰਹੇ ਹਨ, ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਐਨਡੀਏ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਚੰਦਰਬਾਬੂ ਨਾਇਡੂ ਨੇ ਕਿਹਾ, ਅਸੀਂ ਐਨਡੀਏ ਵਿੱਚ ਹਾਂ ਅਤੇ ਮੈਂ ਐਨਡੀਏ ਦੀ ਮੀਟਿੰਗ ਵਿੱਚ ਜਾ ਰਿਹਾ ਹਾਂ। ਨਿਤੀਸ਼ ਕੁਮਾਰ ਵੀ ਐਨਡੀਏ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਨੇ ਸਮਰਥਨ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਪਰ ਉਨ੍ਹਾਂ ਦੀ ਪਾਰਟੀ ਜੇਡੀਯੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਐਨਡੀਏ ਨਾਲ ਹੀ ਰਹੇਗੀ। ਇਸ ਮੀਟਿੰਗ ਤੋਂ ਬਾਅਦ NDA ਦੇ ਸਹਿਯੋਗੀ ਦਲਾਂ ਦੀ ਸਥਿਤੀ ਸਾਫ ਹੋ ਜਾਵੇਗੀ। ਮੋਦੀ ਪ੍ਰਧਾਨ ਮੰਤਰੀ ਵੱਜੋਂ ਆਪਣਾ ਅਸਤੀਫਾ ਦੇ ਚੁੱਕੇ ਹਨ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਹੈ ਕਿ ਬੀਜੇਪੀ ਦੇ ਸਾਰੇ MP ਉਹਨਾਂ ਨੂੰ ਆਪਣਾ ਲਿਖਤੀ ਸਮਰਥਨ ਦੇ ਚੁੱਕੇ ਹਨ। ਸਹਿਯੋਗੀ ਪਾਰਟੀਆਂ ਵੱਲੋ ਅਜੇ ਲਿਖਤੀ ਸਮਰਥਨ ਬਾਕੀ ਹੈ ਜਿਸਤੋ ਬਾਅਦ ਮੋਦੀ ਰਾਸ਼ਟਰਪਤੀ ਕੋਲ ਆਪਣਾ ਦਾਅਵਾ ਪੇਸ਼ ਕਰਨਗੇ। 7 ਜੂਨ ਨੂੰ ਮੋਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੇ ਹਨ ਅਤੇ 8 ਜੂਨ ਨੂੰ ਸੋਹੁੰ ਚੁੱਕ ਸਮਾਗਮ ਹੋਣ ਦੀਆਂ ਖ਼ਬਰਾਂ ਸੂਤਰਾਂ ਦੇ ਹਵਾਲੇ ਨਾਲ ਮਿਲ ਰਹੀਆਂ ਹਨ।























