ਨਿਤੀਸ਼ ਕੁਮਾਰ ਨੇ ਕਿਹਾ ਸਰਕਾਰ ਤਾਂ ਬਣੇਗੀ ਹੀ, NDA ਦੀ ਮੀਟਿੰਗ ਤੋਂ ਪਹਿਲਾਂ ਵੱਡਾ ਬਿਆਨ
ਚੰਡੀਗੜ੍ਹ, 5ਜੂਨ(ਵਿਸ਼ਵ ਵਾਰਤਾ) ਐਨਡੀਏ ਵਲੋਂ ਸਰਕਾਰ ਬਣਾਉਣ ਨੂੰ ਲੈ ਕੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਅੱਜ ਸ਼ਾਮ ਚਾਰ ਵਜੇ NDA ਵਲੋਂ ਸਹਿਯੋਗੀਆਂ ਨਾਲ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ‘ਚ ਸਾਰੇ ਸਹਿਯੋਗੀ ਦਲ ਹਿੱਸਾ ਲੈਣਗੇ। ਇਹ ਵੀ ਸੰਭਾਵਨਾ ਹੈ ਕਿ ਮੀਟਿੰਗ ਤੋਂ ਬਾਅਦ ਜਲਦ ਹੀ ਰਾਸ਼ਟਰਪਤੀ ਅੱਗੇ ਸਰਕਾਰ ਬਣਾਉਣ ਨੂੰ ਲੈ ਕੇ ਦਾਅਵਾ ਪੇਸ਼ ਕੀਤਾ ਜਾਵੇ। ਬੀਜੇਪੀ ਕੋਲ ਬਹੁਮਤ ਨਾਲੋਂ ਘੱਟ ਸੀਟਾਂ ਹਨ ਅਜਿਹੇ ‘ਚ ਨਿਤੀਸ਼ ਕੁਮਾਰ ਅਤੇ ਸਹਿਯੋਗੀ ਪਾਰਟੀਆਂ ਕਿੰਗ ਮੇਕਰ ਦੀ ਭੂਮਿਕਾ ਵਿਚ ਹਨ। ਦੇਖਣਾ ਹੋਵੇਗਾ ਕਿ ਸਰਕਾਰ ਬਣਾਉਣ ਲਈ ਦਾਅਵਾ ਕਦੋ ਪੇਸ਼ ਹੁੰਦਾ ਹੈ ਅਤੇ ਕਿਸਨੂੰ ਕਿਹੜਾ ਮੰਤਰਾਲਾ ਮਿਲਦਾ ਹੈ।























